ਨਾਜਾਇਜ਼ ਸੰਬੰਧਾਂ ਦੀ ਭੇਟ ਚੜਿਆ ਨੌਜਵਾਨ, ਵਿਧਵਾ ਕਰ ਰਹੀ ਸੀ ਨਾਲ ਰਹਿਣ ਲਈ ਤੰਗ ਤਾਂ ਖੁਦਕੁਸ਼ੀ ਕਰਨ ਲੱਗੇ ਨੇ ਪਤਨੀ ਤੇ ਆਪਣੀਆਂ 4 ਕੁੜੀਆਂ ਦਾ ਵੀ ਨਾ ਸੋਚਿਆ…

ਨਾਜਾਇਜ਼ ਸੰਬੰਧਾਂ ਦੀ ਭੇਟ ਚੜਿਆ ਨੌਜਵਾਨ, ਵਿਧਵਾ ਕਰ ਰਹੀ ਸੀ ਨਾਲ ਰਹਿਣ ਲਈ ਤੰਗ ਤਾਂ ਖੁਦਕੁਸ਼ੀ ਕਰਨ ਲੱਗੇ ਨੇ ਪਤਨੀ ਤੇ ਆਪਣੀਆਂ 4 ਕੁੜੀਆਂ ਦਾ ਵੀ ਨਾ ਸੋਚਿਆ…


ਤਰਨਤਾਰਨ (ਵੀਓਪੀ ਬਿਊਰੋ) ਸਥਾਨਕ ਜਿਲ੍ਹੇ ‘ਚ ਇਕ ਸ਼ਾਦੀਸ਼ੁਦਾ ਨੌਜਵਾਨ ਨੇ ਇਕ ਵਿਧਵਾ ਤੋੰ ਆ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀਆਂ 4 ਕੁੜੀਆਂ ਵੀ ਸਨ। ਚੌਕੀ ਫਤਿਆਬਾਦ ਦੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਮਿ੍ਤਕ ਦੇ ਪਿਤਾ ਦੀ ਸ਼ਿਕਾਇਤ ’ਤੇ ਉਕਤ ਔਰਤ ਦੇ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦੀਆਂ ਧਾਰਾਵਾਂ ਦੇ ਤਹਿਤ ਕੇਸ ਦਰਜ ਕਰ ਲਿਆ ਹੈ। ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।

ਜਾਣਕਾਰੀ ਮੁਤਾਬਕ ਜੋਬਨਜੀਤ ਸਿੰਘ (25) ਪੁੱਤਰ ਮੇਜਰ ਸਿੰਘ ਵਾਸੀ ਵਾਰਡ ਨੰਬਰ-9 ਮੁਰਾਦਪੁਰ ਜੋ ਕਿ ਸ਼ਾਦੀਸ਼ੁਦਾ ਸੀ ਅਤੇ ਉਸ ਦੀਆਂ ਚਾਰ ਲੜਕੀਆਂ ਵੀ ਸਨ। ਉਕਤ ਨੌਜਵਾਨ ਕਿਸੇ ਕੰਪਨੀ ਵਿਚ ਕੰਮ ਕਰਦਾ ਸੀ ਤਾਂ ਉਸ ਦੀ ਦੋਸਤੀ ਵਿਧਵਾ ਅਮਨਦੀਪ ਕੌਰ ਵਾਸੀ ਫਤਿਆਬਾਦ ਨਾਲ ਹੋ ਗਈ ਤੇ ਦੋਵਾਂ ਦੇ ਆਪਸ ਵਿਚ ਨਾਜਾਇਜ਼ ਸੰਬੰਧ ਬਣ ਗਏ। ਅਮਨਦੀਪ ਕੌਰ ਲੜਕੇ ਜੋਬਨਜੀਤ ਸਿੰਘ ’ਤੇ ਆਪਣੀ ਪਹਿਲੀ ਪਤਨੀ ਤੇ ਬੱਚਿਆਂ ਨੂੰ ਛੱਡਣ ਦਾ ਦਬਾਅ ਬਣਾ ਰਹੀ ਸੀ ਤਾਂ ਜੋ ਉਹ ਉਸ ਨਾਲ ਬਤੌਰ ਪਤਨੀ ਰਹਿ ਸਕੇ। ਪਰ ਉਸਦਾ ਲੜਕਾ ਇਸ ਗੱਲ ਤੋਂ ਇਨਕਾਰ ਕਰਦਾ ਆ ਰਿਹਾ ਸੀ।

ਇਸ ਦੌਰਾਨ ਜੋਬਨਜੀਤ ਸਿੰਘ ਅਮਨਦੀਪ ਕੌਰ ਕੋਲ 16 ਅਗਸਤ ਨੂੰ ਫਤਿਆਬਾਦ ਗਿਆ ਸੀ। ਜਿਥੇ ਦੋਵਾਂ ਵਿਚ ਤਕਰਾਰਬਾਜ਼ੀ ਹੋਈ ਤੇ ਜੋਬਨਜੀਤ ਸਿੰਘ ਨੇ ਸਲਫਾਸ ਨਿਗਲ ਲਈ ਅਤੇ ਉਸ ਦੀ ਮੌਤ ਹੋ ਗਈ। ਚੌਂਕੀ ਫਤਿਆਬਾਦ ਦੇ ਇੰਚਾਰਜ ਸਬ ਇੰਸਪੈਕਟਰ ਇਕਬਾਲ ਸਿੰਘ ਨੇ ਦੱਸਿਆ ਕਿ ਮੇਜਰ ਸਿੰਘ ਦੇ ਬਿਆਨਾਂ ’ਤੇ ਅਮਨਦੀਪ ਕੌਰ ਨੂੰ ਨਾਮਜ਼ਦ ਕਰ ਲਿਆ ਗਿਆ ਹੈ।

error: Content is protected !!