ਇਸ ਬੰਦੇ ਨੂੰ ਪਤੈ ਸਿੱਧੂ ਮੂਸੇਵਾਲਾ ਦੇ ਕਤਲ ‘ਚ ਉਸ ਦੇ ਦੋ ਸਾਥੀਆਂ ਦਾ ਕੀ ਰੋਲ ਐ, ਦੱਸਿਆ ਮੇਰੇ ਸਾਹਮਣੇ ਵਾਪਰੀ ਸਾਰੀ ਘਟਨਾ…

ਇਸ ਬੰਦੇ ਨੂੰ ਪਤੈ ਸਿੱਧੂ ਮੂਸੇਵਾਲਾ ਦੇ ਕਤਲ ‘ਚ ਉਸ ਦੇ ਦੋ ਸਾਥੀਆਂ ਦਾ ਕੀ ਰੋਲ ਐ, ਦੱਸਿਆ ਮੇਰੇ ਸਾਹਮਣੇ ਵਾਪਰੀ ਸਾਰੀ ਘਟਨਾ…


ਮਾਨਸਾ (ਵੀਓਪੀ ਬਿਊਰੋ) 29 ਮਈ ਨੂੰ ਪੰਜਾਬੀ ਸਿੰਗਰ-ਰੈਪਰ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤੀ ਗਿਆ ਉਕਤ ਮਾਮਲੇ ਵਿਚ ਪੁਲਿਸ ਨੂੰ ਵੀ ਅਜੇ ਉਨੀ ਕਾਮਯਾਬੀ ਨਹੀਂ ਮਿਲੀ ਤੇ ਕਤਲ ਦੀ ਅਸਲ ਵਜਾ ਕੀ ਹੈ ਇਸ ਬਾਰੇ ਵੀ ਅਜੇ ਭੇਦ ਹੀ ਹੈ। ਇਸ ਦੌਰਾਨ ਜੋ ਸਭ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਘਟਨਾ ਵਾਲੇ ਦਿਨ ਦਾ ਇਕ ਚਸ਼ਮਦੀਦ ਗਵਾਹ ਦੀ ਵੀਡੀਓ ਸਾਹਮਣੇ ਆਈ ਹੈ, ਜੋ ਕਿ ਉਸ ਸਮੇਂ ਸਿੱਧੂ ਮੂਸੇਵਾਲਾ ਦੇ ਨਾਲ ਗੱਡੀ ਵਿਚ ਬੈਠੇ ਦੋ ਦੋਸਤਾਂ ਦੀ ਭੂਮਿਕਾ ਨੂੰ ਸ਼ੱਕੀ ਦੱਸ ਰਿਹਾ ਹੈ। ਉਕਤ ਕਤਲ ਨੂੰ ਲੈ ਕੇ ਉਸ ਨੇ ਕਈ ਸਵਾਲ ਖੜੇ ਕੀਤੇ ਹਨ।

ਇਕ ਜਾਰੀ ਵੀਡੀਓ ਜੋ ਕਿ ਇਸ ਸਮੇਂ ਸੋਸ਼ਲ ਮੀਡੀਆ ਉਪਰ ਵੀ ਕਾਫੀ ਵਾਇਰਲ ਹੋਈ ਹੈ, ਵਿਚ ਖੁਦ ਨੂੰ ਸਾਬਕਾ ਫੌਜੀ ਦੱਸ ਰਹੇ ਚਸ਼ਮਦੀਦ ਨੇ ਥਾਰ ਵਿਚ ਬੈਠੇ ਮੂਸੇਵਾਲਾ ਦੇ ਦੋਸਤਾਂ ’ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਵੱਡੇ ਸਵਾਲ ਖੜ੍ਹੇ ਕੀਤੇ ਹਨ।ਇਸ ਮਾਮਲੇ ਵਿਚ ਪੁਲਸ ਅਤੇ ਮੂਸੇਵਾਲਾ ਦੇ ਦੋਸਤਾਂ ਦੀ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ। ਚਸ਼ਮਦੀਦ ਨੇ ਕਿਹਾ ਕਿ ਕਤਲ ਤੋਂ ਬਾਅਦ ਪਹੁੰਚੇ ਪੁਲਸ ਵਾਲਿਆਂ ਨੂੰ ਮੈਂ ਕਿਹਾ ਸੀ ਕਿ ਕਾਤਲ ਹੁਣੇ ਭੱਜੇ ਹਨ। ਬੋਲੈਰੋ ਵਿਚ 4 ਲੋਕ ਹਰਿਆਣਾ ਵੱਲ ਭੱਜੇ, ਜਦਕਿ 2 ਪੰਜਾਬੀ ਜੋ ਕਿ ਪੰਜਾਬ ਦੇ ਅੰਦਰ ਹੀ ਹਨ। ਜੇਕਰ ਪੁਲਸ ਨੇ ਉਸੇ ਸਮੇਂ ਕਾਰਵਾਈ ਕਰਦੇ ਹੋਏ ਤੁਰੰਤ ਨਾਕਾਬੰਦੀ ਕੀਤੀ ਹੁੰਦੀ ਤਾਂ ਕਾਤਲਾਂ ਨੂੰ ਫੜਿਆ ਜਾ ਸਕਦਾ ਸੀ।

ਇਸ ਦੌਰਾਨ ਉਸ ਨੇ ਅੱਗੇ ਕਿਹਾ ਕਿ ਕਤਲ ਸਮੇਂ ਥਾਰ ਪੂਰੀ ਤਰ੍ਹਾ ਬੰਦ ਸੀ, ਜਦਕਿ ਇਹ ਆਖਿਆ ਜਾ ਰਿਹਾ ਹੈ ਕਿ ਸਿੱਧੂ ਨੇ ਦੋ ਫਾਇਰ ਕੀਤੇ ਹਨ ਜੇ ਥਾਰ ਬੰਦ ਸੀ ਤਾਂ ਫਾਇਰ ਕਿਵੇਂ ਹੋ ਸਕਦੇ ਹਨ। ਉਕਤ ਨੇ ਕਿਹਾ ਕਿ ਕਤਲ ਤੋਂ ਬਾਅਦ ਲਗਭਗ 20 ਤੋਂ 22 ਮਿੰਟ ਤੱਕ ਥਾਰ ਦੇ ਅੰਦਰ ਬੈਠੇ ਮੂਸੇਵਾਲਾ ਦੇ ਦੋਸਤਾਂ ਨੇ ਗੱਡੀ ਦਾ ਲਾਕ ਤਕ ਨਹੀਂ ਖੋਲ੍ਹਿਆ। ਮੂਸੇਵਾਲਾ ਦੇ ਨਾਲ ਬੈਠੇ ਨੌਜਵਾਨ ਅੰਦਰ ਹੀ ਰਹੇ। ਪਿੰਡ ਦੇ ਨੌਜਵਾਨਾਂ ਨੇ ਥਾਰ ਦੇ ਸ਼ੀਸ਼ੇ ਤੋੜੇ ਅਤੇ ਸਿੱਧੂ ਨੂੰ ਬਾਹਰ ਕੱਢਿਆ। ਫਿਰ ਉਹ ਵੀ ਲਾਕ ਖੋਲ੍ਹ ਕੇ ਬਾਹਰ ਨਿਕਲੇ। ਪਿੱਛੇ ਬੈਠਾ ਦੋਸਤ ਵਾਰਦਾਤ ਤੋਂ ਬਾਅਦ ਲਗਭਗ 5 ਮਿੰਟ ਤੱਕ ਕਿਸੇ ਨਾਲ ਫੋਨ ’ਤੇ ਗੱਲ ਕਰਦਾ ਰਿਹਾ।

ਉਕਤ ਵੀਡੀਓ ਤੋਂ ਬਾਅਦ ਲੋਕ ਵੀ ਸੋਸ਼ਲ ਮੀਡੀਆ ਉਪਰ ਇਸ ਸਬੰਧੀ ਕਈ ਸਵਾਲ ਕਰ ਰਹੇ ਹਨ। ਪਰ ਫਿਲਹਾਲ ਉਕਤ ਦੋਸਤਾਂ ਦਾ ਇਸ ਸਬੰਧੀ ਕੋਈ ਰਿਏਕਸ਼ਨ ਨਹੀਂ ਆਇਆ ਹੈ।

error: Content is protected !!