ਜੱਜ ਸਾਹਮਣੇ ਪੇਸ਼ ਹੋ ਕੇ ਹਵਾਲਾਤੀ ਨੇ ਉਤਾਰ’ਤੇ ਕੱਪੜੇ, ਕਹਿੰਦਾ ਦੇਖੋ ਜਨਾਬ ਪੁਲਿਸ ਨੇ ਜੇਲ੍ਹ ‘ਚ ਮੇਰੀ ਪਿੱਠ ‘ਤੇ ਗਰਮ ਸਰੀਏ ਨਾਲ ਕੀ ਲਿੱਖ ਦਿੱਤੇ, ਵੇਖ ਕੇ ਜੱਜ ਵੀ ਹੋ ਗਿਆ ਹੈਰਾਨ…

ਜੱਜ ਸਾਹਮਣੇ ਪੇਸ਼ ਹੋ ਕੇ ਹਵਾਲਾਤੀ ਨੇ ਉਤਾਰ’ਤੇ ਕੱਪੜੇ, ਕਹਿੰਦਾ ਦੇਖੋ ਜਨਾਬ ਪੁਲਿਸ ਨੇ ਜੇਲ੍ਹ ‘ਚ ਮੇਰੀ ਪਿੱਠ ‘ਤੇ ਗਰਮ ਸਰੀਏ ਨਾਲ ਕੀ ਲਿੱਖ ਦਿੱਤੇ, ਵੇਖ ਕੇ ਜੱਜ ਵੀ ਹੋ ਗਿਆ ਹੈਰਾਨ…

ਕਪੂਰਥਲਾ/ਫਿਰੋਜ਼ਪੁਰ (ਵੀਓਪੀ ਬਿਊਰੋ) ਜੇਲ੍ਹਾਂ ਦੇ ਮਾੜੇ ਸਿਸਟਮ ਦੀ ਪੋਲ ਤਾਂ ਕੁਝ ਦਿਨ ਪਹਿਲਾਂ ਹੀ ਕੈਦੀਆਂ ਦੇ ਹੋਏ ਡੋਪ ਟੈਸਟਾਂ ਨਾਸ ਜਗ ਜਾਹਿਰ ਹੋ ਗਈ ਸੀ। ਇਸ ਦੇ ਨਾਲ ਹੀ ਪਹਿਲਾਂ ਹੀ ਨਸ਼ੇ ਤੇ ਮੋਬਾਈਲਾਂ ਦੀ ਬਰਾਮਦਗੀ ਨਾਲ ਚਰਚਾ ਵਿਚ ਰਹਿਣ ਵਾਲੀ ਫ਼ਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਇਕ ਵਾਰ ਫਿਰ ਵਿਵਾਦਾਂ ਵਿਚ ਆ ਗਈ ਹੈ। ਜਿੱਥੇ ਬੰਦ ਇਕ ਹਵਾਲਾਤੀ ਨੇ ਕਪੂਰਥਲਾ ਅਦਾਲਤ ਵਿਚ ਜੱਜ ਸਾਹਮਣੇ ਪੇਸ਼ ਹੋ ਕੇ ਆਪਣੇ ਕੱਪੜੇ ਉਤਾਰ ਕੇ ਆਪਣੀ ਪਿੱਠ ਦਿਖਾਈ ਅਤੇ ਕਿਹਾ ਕਿ ਦੇਖੋ ਜੱਜ ਸਾਹਿਬ ਪੁਲਿਸ ਨੇ ਜੇਲ੍ਹ ਵਿੱਚ ਉਸ ਦੀ ਪਿੱਠ ਤੇ ਗਰਮ ਗਰਮ ਸਰੀਏ ਦੇ ਨਾਲ ਗੈਂਗਸਟਰ ਲਿਖ ਦਿੱਤਾ ਹੈ।

ਅਦਾਲਤ ਵਿਚ ਪੇਸ਼ ਹੋ ਕੇ ਹਵਾਲਾਤੀ ਵੱਲੋਂ ਦਿੱਤੇ ਇਸ ਤਰ੍ਹਾਂ ਦੇ ਬਿਆਨ ਦੇ ਨਾਲ ਹੀ ਜੇਲ੍ਹ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਇਸ ਦੌਰਾਨ ਮਾਣਯੋਗ ਐਡੀਸ਼ਨਲ ਜ਼ਿਲ੍ਹਾ ਸੈਸ਼ਨ ਜੱਜ ਰਾਕੇਸ਼ ਕੁਮਾਰ ਦੀ ਅਦਾਲਤ ਨੇ ਕੈਦੀ ਤਰਸੇਮ ਸਿੰਘ ਦਾ ਮੈਡੀਕਲ ਕਰਾਉਣ ਲਈ ਸਿਵਲ ਹਸਪਤਾਲ ਭੇਜ ਦਿੱਤਾ ਅਤੇ ਉਨ੍ਹਾਂ ਨੇ ਆਦੇਸ਼ ਦਿੱਤੇ ਕਿ ਉਹ ਆਪਣੀ ਰਿਪੋਰਟ ਤਿਆਰ ਕਰਕੇ ਅਦਾਲਤ ‘ਚ ਪੇਸ਼ ਕੀਤੀ ਜਾਵੇ। ਉਕਤ ਹਵਾਲਾਤੀ ਤਰਸੇਮ ਸਿੰਘ ਵਾਸੀ ਢਿਲਵਾਂ ਦੇ ਖ਼ਿਲਾਫ਼ ਸਾਲ 2017 ਵਿੱਚ ਡਾਕਾ ਮਾਰਨ ਦੀ ਤਿਆਰੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਤਰਸੇਮ ਸਿੰਘ ਫ਼ਿਲਹਾਲ ਫਿਰੋਜ਼ਪੁਰ ਜੇਲ੍ਹ ਵਿੱਚ ਬੰਦ ਹੈ।


ਦੂਜੇ ਪਾਸੇ ਇਸ ਮਾਮਲੇ ਸੰਬੰਧੀ ਡੀਆਈਜੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਉਕਤ ਸਾਰਾ ਮਾਮਲਾ ਸ਼ੱਕੀ ਹੈ ਅਤੇ ਇਸ ਤਰ੍ਹਾਂ ਦੀ ਹਰਕਤ ਨਾਲ ਜੇਲ੍ਹ ਪ੍ਰਸ਼ਾਸਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਕਤ ਹਵਾਲਾਤੀ ਦੇ ਗਰੁੱਪ ਦਾ ਕਿਸੇ ਦੂਜੇ ਗਰੁੱਪ ਨਾਲ ਜੇਲ੍ਹ ਵਿਚ ਹੀ ਝਗੜਾ ਹੋਇਆ ਸੀ ਇਸ ਤੋਂ ਬਾਅਦ ਉਸ ਨੂੰ ਅਲੱਗ ਕਰ ਦਿੱਤਾ ਸੀ। ਇਸ ਦੌਰਾਨ ਉਸ ਨੇ ਖੁਦ ਹੀ ਆਪਣੇ ਸਾਥੀਆਂ ਨਾਲ ਮਿਲ ਕੇ ਇਹ ਸ਼ਬਦ ਲਿਖਵਾਇਆ ਸੀ ਅਤੇ ਪੁੱਛਗਿੱਛ ਵਿਚ ਆਪਣੀ ਇਸ ਹਰਕਤ ਦੀ ਮਾਫ਼ੀ ਮੰਗੀ ਸੀ। ਉਨ੍ਹਾਂ ਕਿਹਾ ਇਸ ਤਰ੍ਹਾਂ ਦੀ ਹਰਕਤ ਨਾਲ ਹਵਾਲਾਤੀ ਜੇਲ੍ਹ ਪ੍ਰਸ਼ਾਸਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

error: Content is protected !!