‘ਆਪ’ ਵਿਧਾਇਕ ਨੇ ਚਾੜਿਆ ਚੰਦ; ਪਹਿਲੀ ਨੂੰ ਤਲਾਕ ਦਿੱਤੇ ਬਿਨਾਂ ਕਰਵਾਇਆ ਦੂਜਾ ਵਿਆਹ ਤੇ ਹੁਣ ਦੇ ਰਿਹਾ ਜਾਨੋਂ ਮਾਰਨ ਦੀਆਂ ਧਮਕੀਆਂ, ਅਸ਼ਲੀਲ ਵੀਡੀਓ ਵੀ ਲੀਕ, ਦੂਜੀ ਪਤਨੀ ਰੋਂਦੀ ਪਹੁੰਚੀ ਪੁਲਿਸ ਕੋਲ ਤਾਂ ਅੱਗਿਓਂ ਮਿਲਿਆ ਇਹ ਜਵਾਬ…

‘ਆਪ’ ਵਿਧਾਇਕ ਨੇ ਚਾੜਿਆ ਚੰਦ; ਪਹਿਲੀ ਨੂੰ ਤਲਾਕ ਦਿੱਤੇ ਬਿਨਾਂ ਕਰਵਾਇਆ ਦੂਜਾ ਵਿਆਹ ਤੇ ਹੁਣ ਦੇ ਰਿਹਾ ਜਾਨੋਂ ਮਾਰਨ ਦੀਆਂ ਧਮਕੀਆਂ, ਅਸ਼ਲੀਲ ਵੀਡੀਓ ਵੀ ਲੀਕ, ਦੂਜੀ ਪਤਨੀ ਰੋਂਦੀ ਪਹੁੰਚੀ ਪੁਲਿਸ ਕੋਲ ਤਾਂ ਅੱਗਿਓਂ ਮਿਲਿਆ ਇਹ ਜਵਾਬ…

ਜ਼ੀਰਕਪੁਰ (ਵੀਓਪੀ ਬਿਊਰੋ) ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਤੇ ਆਮ ਲੋਕਾਂ ਲਈ ਹੀ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਰੇ ਪਾਸੇ ਇਹ ਹੀ ਨਾਅਰਾ ਸੁਣਨ ਨੂੰ ਮਿਲ ਰਿਹਾ ਸੀ ਪਰ ਸੱਤਾ ਵਿਚ ਆਉਂਦੇ ਹੀ ਇਹ ਆਮ ਚਿਹਰੇ ਖਾਸ ਹੋ ਗਏ ਹਨ ਅਤੇ ਇਨ੍ਹਾਂ ਦੇ ਸ਼ਾਹੀ ਸ਼ੌਕ ਵੀ ਸਾਹਮਣੇ ਆ ਰਹੇ ਹਨ। ਇੱਥੇ ਅਸੀ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਦੇ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ, ਜਿਨ੍ਹਾਂ ਉਪਰ ਪਹਿਲੀ ਪਤਨੀ ਨੂੰ ਤਲਾਕ ਦਿੱਤੇ ਬਿਨਾਂ ਦੂਜਾ ਵਿਆਹ ਕਰਵਾਉਣ ਦੇ ਦੋਸ਼ ਲੱਗੇ ਹਨ।

ਬੀਤੇ ਦਿਨੀਂ ਜ਼ੀਰਕਪੁਰ ਥਾਣੇ ’ਚ ਜ਼ੀਰਕਪੁਰ ਖ਼ੇਤਰ ’ਚ ਰਹਿ ਰਹੀ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਦੂਜੀ ਪਤਨੀ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਉਸ ਨੂੰ ਝੂਠ ਬੋਲ ਕੇ ਦੂਜਾ ਵਿਆਹ ਕਰਵਾਇਆ ਹੈ ਅਤੇ ਹੁਣ ਉਸ ਨਾਲ ਕੁੱਟਮਾਰ ਕਰਦਾ ਹੈ। ਉਕਤ ਔਰਤ ਦਾ ਨਾਮ ਗੁਰਪ੍ਰੀਤ ਕੌਰ ਹੈ। ਦੋਸ਼ਾਂ ਮੁਤਾਬਕ ਉਨ੍ਹਾਂ ਦਾ ਵਿਆਹ ਪਿਛਲੇ ਸਾਲ 14 ਅਗਸਤ ਨੂੰ ਹੋਇਆ ਸੀ ਤੇ ਹੁਣ ਉਸ ਨਾਲ ਪਤੀ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਕੁੱਟਮਾਰ ਕਰਦਾ ਹੈ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੈ। ਇਸ ਦੌਰਾਨ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਇਕ ਅਸ਼ਲੀਲ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ ਜੋ ਕਿ ਵਿਧਾਇਕ ਦੀ ਹੀ ਦੱਸੀ ਜਾ ਰਹੀ ਹੈ।

ਦੂਜੇ ਪਾਸੇ ਇਸ ਮਾਮਲੇ ਸੰਬੰਧੀ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਹੈ ਕਿ ਇਹ ਵੀਡੀਓ ਉਨ੍ਹਾਂ ਦੀ ਦੂਜੀ ਪਤਨੀ ਨੇ ਬਣਾਈ ਹੈ ਅਤੇ ਉਸ ਵਲੋਂ ਹੀ ਇਹ ਵੀਡੀਓ ਵਾਇਰਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਗੁਰਪ੍ਰੀਤ ਨਾਲ ਪਿਛਲੇ 6-7 ਸਾਲਾਂ ਤੋਂ ਸੰਬੰਧ ਸਨ ਅਤੇ ਉਸ ਨੇ ਮੈਨੂੰ ਬਲੈਕਮੇਲ ਕਰਕੇ ਮੇਰੇ ਨਾਲ ਵਿਆਹ ਕਰਵਾਇਆ ਸੀ। ਪਠਾਣਮਾਜਰਾ ਨੇ ਕਿਹਾ ਕਿ ਦੂਜੀ ਪਤਨੀ ਉਨ੍ਹਾਂ ਖ਼ਿਲਾਫ਼ ਅਤੇ ਪਾਰਟੀ ਖ਼ਿਲਾਫ਼ ਵੀ ਪੋਸਟਾਂ ਪਾਉਂਦੀ ਰਹੀ ਹੈ। ਵਿਧਾਇਕ ਨੇ ਕਿਹਾ ਕਿ ਉਨ੍ਹਾਂ ਦੀ ਪਹਿਲੀ ਪਤਨੀ ਵੀ ਉਨ੍ਹਾਂ ਨਾਲ ਰਹਿ ਰਹੀ ਹੈ ਅਤੇ ਪਹਿਲੀ ਪਤਨੀ ਦੀ ਸਹਿਮਤੀ ਨਾਲ ਹੀ ਦੂਜਾ ਵਿਆਹ ਕਰਵਾਇਆ ਸੀ।ਗੁਰਪ੍ਰੀਤ ਕੌਰ ਨੇ ਪੁਲਿਸ ‘ਤੇ ਵੀ ਉਸਦੀ ਸੁਣਵਾਈ ਨਾ ਕਰਨ ਦੇ ਦੋਸ਼ ਲਗਾਏ ਹਨ। ਜ਼ੀਰਕਪੁਰ ਪੁਲਿਸ ਵੱਲੋਂ ਮਾਮਲੇ ਸਬੰਧੀ ਪੜਤਾਲ ਕੀਤੀ ਜਾ ਰਹੀ ਹੈ।

error: Content is protected !!