Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
August
20
ਮਾਮੇ ਨੇ ਬੇਰਹਿਮੀ ਨਾਲ ਕੀਤਾ 22 ਸਾਲਾਂ ਭਾਣਜੀ ਦਾ ਕਤਲ, 15 ਸਾਲ ਪਹਿਲਾਂ ਆਪਣੀ ਪਤਨੀ ਨੂੰ ਵੀ ਉਤਾਰਿਆ ਸੀ ਮੌਤ ਦੇ ਘਾਟ…
Latest News
Punjab
ਮਾਮੇ ਨੇ ਬੇਰਹਿਮੀ ਨਾਲ ਕੀਤਾ 22 ਸਾਲਾਂ ਭਾਣਜੀ ਦਾ ਕਤਲ, 15 ਸਾਲ ਪਹਿਲਾਂ ਆਪਣੀ ਪਤਨੀ ਨੂੰ ਵੀ ਉਤਾਰਿਆ ਸੀ ਮੌਤ ਦੇ ਘਾਟ…
August 20, 2022
Voice of Punjab
ਮਾਮੇ ਨੇ ਬੇਰਹਿਮੀ ਨਾਲ ਕੀਤਾ 22 ਸਾਲਾਂ ਭਾਣਜੀ ਦਾ ਕਤਲ, 15 ਸਾਲ ਪਹਿਲਾਂ ਆਪਣੀ ਪਤਨੀ ਨੂੰ ਵੀ ਉਤਾਰਿਆ ਸੀ ਮੌਤ ਦੇ ਘਾਟ…
ਵੀਓਪੀ ਬਿਊਰੋ- ਚੰਡੀਗੜ੍ਹ ਦੇ ਸੈਕਟਰ-41 ਤੋਂ ਦਿਲ-ਦਹਿਲਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਵਿਅਕਤੀ ਨੇ ਆਪਣੀ 22 ਸਾਲਾ ਭਾਣਜੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਮ੍ਰਿਤਕ ਲੜਕੀ ਦੀ ਪਛਾਣ ਅੰਜਲੀ ਤੇ ਉਹ ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥਣ ਹੈ। ਪੁਲਿਸ ਨੇ ਦੋਸ਼ੀ ਮਾਮੇ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਮਾਮੇ ਨੇ 2007 ਵਿੱਚ ਆਪਣੀ ਪਤਨੀ ਦਾ ਵੀ ਕਤਲ ਕਰ ਦਿੱਤਾ ਸੀ।
ਜਾਣਕਾਰੀ ਮਿਲੀ ਹੈ ਕਿ ਦੋਸ਼ੀ ਮਾਮੇ ਨੇ ਅੰਜਲੀ ਦੇ ਗਲੇ ਤੇ ਛਾਤੀ ‘ਤੇ ਚਾਕੂ ਨਾਲ 2-3 ਵਾਰ ਕੀਤੇ ਹਨ। ਦੋਸ਼ੀ ਨੇ ਅੰਜਲੀ ‘ਤੇ ਉਸ ਸਮੇਂ ਹਮਲਾ ਕੀਤਾ ਜਦੋਂ ਉਸ ਦੀ ਮਾਂ ਤੇ ਭਰਾ ਵੀ ਘਰ ‘ਚ ਸਨ ਪਰ ਉਹ ਦੂਜੇ ਕਮਰੇ ‘ਚ ਮੌਜੂਦ ਸਨ। ਦੋਸ਼ੀ ਅੰਜਲੀ ‘ਤੇ ਚਾਕੂ ਨਾਲ ਹਮਲਾ ਕਰਨ ਤੋਂ ਬਾਅਦ ਫਰਾਰ ਹੋ ਗਿਆ ਸੀ ਪਰ ਪੁਲਿਸ ਨੇ ਉਸ ਦੀ ਭਾਲ ਕੀਤੀ ਅਤੇ ਇਲਾਕੇ ‘ਚੋਂ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ।
ਅੰਜਲੀ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਪਰਿਵਾਰ ਵਿੱਚ ਉਸਦੀ ਮਾਂ ਅਤੇ ਭਰਾ ਸ਼ਾਮਲ ਹਨ। ਪਰਿਵਾਰ ਸਰਕਾਰੀ ਮਕਾਨ ਵਿੱਚ ਰਹਿੰਦਾ ਹੈ। ਅੰਜਲੀ ਦੇ ਪਿਤਾ ਜੋ ਕਿ ਏ.ਜੀ.ਪੰਜਾਬ ਦਫ਼ਤਰ ਵਿੱਚ ਸਰਕਾਰੀ ਮੁਲਾਜ਼ਮ ਸਨ, ਦੀ ਪਿਛਲੇ ਸਾਲ ਦਸੰਬਰ ਵਿੱਚ ਮੌਤ ਹੋ ਗਈ ਸੀ। ਮੁਲਜ਼ਮ ਮਾਮਾ 3-4 ਦਿਨਾਂ ਤੋਂ ਆਪਣੀ ਭੈਣ ਦੇ ਘਰ ਰਹਿ ਰਿਹਾ ਸੀ ਅਤੇ ਅੱਜ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ।
Post navigation
ਸ਼ਹੀਦ ਤੇ ਤਿਰੰਗੇ ਬਾਰੇ ਵਿਵਾਦਤ ਬਿਆਨ ਤੋਂ ਬਾਅਦ ਹੁਣ ਸਿਮਰਨਜੀਤ ਮਾਨ ਨੇ ਕੱਢਿਆ ਨਵਾਂ ਸੱਪ, ਜਨੇਊ ਬਾਰੇ ਕਹੀ ਦਿੱਤੀ ਵੱਡੀ ਗੱਲ…
RSS ਦਾ ਝੰਡਾ ਚੁੱਕਣ ਵਾਲੇ ਜਲੰਧਰ ਦੇ ਨੇਤਾ ਪਹੁੰਚੇ ਝਾੜੂ ਵਾਲੇ MLA ਕੋਲ, ਕੇਜਰੀਵਾਲ ਨੂੰ ਕੋਸਦੇ ਨੇ ਤੇ ਉਹਨਾਂ ਦੇ MLA ਦਾ ਕੱਟ ਰਹੇ ਨੇ ਕੇਕ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us