ਸ਼ਹੀਦ ਤੇ ਤਿਰੰਗੇ ਬਾਰੇ ਵਿਵਾਦਤ ਬਿਆਨ ਤੋਂ ਬਾਅਦ ਹੁਣ ਸਿਮਰਨਜੀਤ ਮਾਨ ਨੇ ਕੱਢਿਆ ਨਵਾਂ ਸੱਪ, ਜਨੇਊ ਬਾਰੇ ਕਹੀ ਦਿੱਤੀ ਵੱਡੀ ਗੱਲ…

ਸ਼ਹੀਦ ਤੇ ਤਿਰੰਗੇ ਬਾਰੇ ਵਿਵਾਦਤ ਬਿਆਨ ਤੋਂ ਬਾਅਦ ਹੁਣ ਸਿਮਰਨਜੀਤ ਮਾਨ ਨੇ ਕੱਢਿਆ ਨਵਾਂ ਸੱਪ, ਜਨੇਊ ਬਾਰੇ ਕਹੀ ਦਿੱਤੀ ਵੱਡੀ ਗੱਲ…

ਵੀਓਪੀ ਬਿਊਰੋ- ਸੰਗਰੂਰ ਤੋਂ ਲੋਕ ਸਭਾ ਦੀ ਜ਼ਿਮਨੀ ਚੋਣ ਜਿੱਤ ਕੇ 23 ਸਾਲ ਬਾਅਦ ਸੰਸਦ ਭਵਨ ਪਹੁੰਚੇ ਐੱਮਪੀ ਸਿਮਰਨਜੀਤ ਸਿੰਘ ਮਾਨ ਹਮੇਸ਼ਾ ਹੀ ਆਪਣੇ ਬੇਬਾਕ ਬੋਲਾਂ ਕਾਰਨ ਜਾਣੇ ਜਾਂਦੇ ਹਨ। ਕਦੇ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿ ਪੰਜਾਬ ਦੀ ਸਿਆਸਤ ‘ਚ ਭੂਚਾਲ ਲਿਆਉਣ ਵਾਲੇ ਅਤੇ ਕਦੇ ਤਿਰੰਗਾ ਨਾ ਲਹਿਰਾਉਣ ਵਾਲੇ ਵਿਵਾਦਤ ਬਿਆਨ ਦੇਣ ਤੋਂ ਬਾਅਦ ਹੁਣ ਜਨੇਊ ਸਬੰਧੀ ਉਨ੍ਹਾਂ ਨੇ ਨਵਾਂ ਬਿਆਨ ਦੇ ਕੇ ਮਾਹੌਲ ਗਰਮ ਕਰ ਦਿੱਤਾ ਹੈ।

ਬੀਤੇ ਦਿਨੀਂ ਹਵਾਈ ਉਡਾਣ ਸਮੇਂ ਜਹਾਜ਼ ਵਿਚ ਕਿਰਪਾਨ ਲਿਜਾਣ ਸਬੰਧੀ ਦਿੱਤੇ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਮਾਨ ਨੇ ਜਨੇਊ ਸਬੰਧੀ ਹੁਣ ਵਿਵਾਦਿਤ ਬਿਆਨ ਦਿੱਤਾ ਹੈ। ਐੱਮਪੀ ਮਾਨ ਨੇ ਕਿਹਾ ਕਿ ਹਿੰਦੂ ਵੀ ਜਨੇਊ ਪਾ ਕੇ ਜਾਂਦੇ ਹਨ। ਤੁਸੀਂ ਉਸ ਧਾਗੇ ਨਾਲ ਕਿਸੇ ਦਾ ਗਲਾ ਕੱਟ ਸਕਦੇ, ਕਿਸੇ ਨੂੰ ਡਰਾ ਵੀ ਸਕਦੇ ਹੋ।

ਸੰਸਦ ਮੈਂਬਰ ਸਿਮਰਨਜੀਤ ਮਾਨ ਨੇ ਕਿਹਾ ਕਿ ਜੇਕਰ ਕਿਸੇ ਸ਼ਰਾਰਤੀ ਅਨਸਰ ਨੇ ਜਨੇਊ ਦੀ ਬਜਾਏ ਚੀਨੀ ਧਾਗਾ ਪਾ ਲਿਆ ਅਤੇ ਧਮਕੀ ਦੇਵੇ ਕਿ ਮੈਂ ਆਪਣੀ ਗਰਦਨ ਉਡਾ ਲਵਾਂਗਾ ਅਤੇ ਜਹਾਜ਼ ਹਾਈਜੈਕ ਕਰ ਸਕਦਾ ਹਾਂ। ਮਾਨ ਨੇ ਕਿਹਾ ਕਿ ਮੈਂ ਸਾਂਸਦ ਹੋਣ ਦੇ ਨਾਤੇ ਇਹ ਗੱਲ ਸਵੀਕਾਰ ਨਹੀਂ ਕਰਦਾ। ਜੇਕਰ ਸਿੱਖਾਂ ਦੀ ਕਿਰਪਾਨ ‘ਤੇ ਪਾਬੰਦੀ ਲਗਾਈ ਜਾਵੇ ਤਾਂ ਹਿੰਦੂਆਂ ਦਾ ਧਾਗਾ ਵੀ ਨਾਲ ਹੀ ਉਤਰੇਗਾ।

error: Content is protected !!