Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
August
20
ਕੇਜਰੀਵਾਲ ਤੋਂ ਡਰ ਗਿਆ ਐ ਮੋਦੀ, ਕਰ ਰਿਹਾ ਨੀਚ ਹਰਕਤਾਂ, ਜਾਣੋ ਕੈਬਨਿਟ ਮੰਤਰੀ ਨੇ ਕਿਉਂ ਕਹੀ ਇਹ ਗੱਲ਼…
Latest News
Politics
ਕੇਜਰੀਵਾਲ ਤੋਂ ਡਰ ਗਿਆ ਐ ਮੋਦੀ, ਕਰ ਰਿਹਾ ਨੀਚ ਹਰਕਤਾਂ, ਜਾਣੋ ਕੈਬਨਿਟ ਮੰਤਰੀ ਨੇ ਕਿਉਂ ਕਹੀ ਇਹ ਗੱਲ਼…
August 20, 2022
Voice of Punjab
ਕੇਜਰੀਵਾਲ ਤੋਂ ਡਰ ਗਿਆ ਐ ਮੋਦੀ, ਕਰ ਰਿਹਾ ਨੀਚ ਹਰਕਤਾਂ, ਜਾਣੋ ਕੈਬਨਿਟ ਮੰਤਰੀ ਨੇ ਕਿਉਂ ਕਹੀ ਇਹ ਗੱਲ਼…
ਵੀਓਪੀ ਬਿਊਰੋ- ਆਮ ਆਦਮੀ ਪਾਰਟੀ ਨੇ ਜਿਸ ਤਰ੍ਹਾਂ ਨਾਲ ਦੇਸ਼ ਵਿਚ ਆਪਣੀ ਲੋਕਪ੍ਰਿਅਤਾ ਵਿਚ ਵਾਧਾ ਕੀਤਾ ਹੈ, ਉਸ ਨੂੰ ਦੇਖ ਕੇ ਪੀ ਐੱਮ ਨਰਿੰਦਰ ਮੋਦੀ ਨੂੰ ਆਪਣੇ ਹੱਥਾਂ ਪੈਰਾਂ ਦੀ ਪੈ ਗਈ ਹੈ। ਇਸੇ ਕਾਰਨ ਹੁਣ ਮੋਦੀ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਆਪਣੀ ਕੁਰਸੀ ਹਿਲਦੀ ਦੇਖ ਕੇ ਡਰ ਗਿਆ ਹੈ ਅਤੇ ਆਮ ਆਦਮੀ ਪਾਰਟੀ ਦੇ ਮੰਤਰੀ ਖਿਲਾਫ਼ ਸੀਬੀਆਈ ਦੀ ਵਰਤੋਂ ਕਰ ਕੇ ਨੀਚ ਹਰਕਤਾਂ ਕਰ ਰਿਹਾ ਹੈ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕੀਤਾ ਹੈ।
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਭਾਜਪਾ ਬੌਖ਼ਲਾਹਟ ‘ਚ ਆ ਗਈ ਹੈ, ਜਿਸ ਕਾਰਨ ਅੱਜ ਮੋਦੀ ਸਰਕਾਰ ਸੀਬੀਆਈ ਰਾਹੀਂ ‘ਆਪ’ ਦੇ ਮੰਤਰੀਆਂ ਨੂੰ ਮੱਕੜ ਜਾਲ ’ਚ ਫਸਾ ਕੇ ਬਦਨਾਮ ਕਰਨਾ ਚਾਹੁੰਦੀ ਹੈ। ਇਸ ਦਾ ਸਬੂਤ ਅੱਜ ਕੈਬਨਿਟ ਮੰਤਰੀ ਮਨੀਸ਼ ਸਸੋਦੀਆ ’ਤੇ ਕੀਤੀ ਸੀਬੀਆਈ ਦੀ ਰੇਡ ਤੋਂ ਮਿਲ ਰਿਹਾ ਹੈ। ਕੈਬਨਿਟ ਮੰਤਰੀ ਧਾਲੀਵਾਲ ਨੇ ਕਾਂਗਰਸੀ ਸਰਪੰਚ ਗੁਰਪ੍ਰੀਤ ਕੌਰ ਮੰਡਿਆਣੀ ਦੇ ਗ੍ਰਹਿ ਵਿਖੇ ਪਹੁੰਚੇ ਹੋਏ ਸਨ।
ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਲੜਾਈ ਇਸ ਵਾਰ ਮੋਦੀ ਅਤੇ ਕੇਜਰੀਵਾਲ ਵਿਚਕਾਰ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੀਆਂ ਤਰੀਫਾਂ ਵਿਚ ਵੀ ਕਸੀਦੇ ਪੜ੍ਹੇ। ਉਨ੍ਹਾਂ ਨੇ ਕਿਹਾ ਕਿ ਕਿਹਾ ਕਿ ਆਮ ਆਦਮੀ ਪਾਰਟੀ ਭਗਵੰਤ ਮਾਨ ਦੀ ਸਰਕਾਰ ਨੇ ਜ਼ੀਰੋ ਟਾਲਰੈਂਸ ਰਿਸ਼ਵਤਖੋਰੀ ਵਿਰੁੱਧ ਮੁਹਿੰਮ ਛੇੜੀ ਹੋਈ ਹੈ ਅਤੇ ਜਿਨ੍ਹਾਂ ਵੀ ਮੰਤਰੀਆਂ ਨੇ ਅਤੀਤ ‘ਚ ਕਰੋੜਾਂ ਰੁਪਏ ਦੇ ਘਪਲੇ ਕੀਤੇ ਅਤੇ ਦੇਸ਼ ਵਾਸੀਆਂ ਦੇ ਪੈਸੇ ਨੂੰ ਲੁੱਟਿਆ ਹੈ, ਉਨ੍ਹਾਂ ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਵੇਗਾ।
Post navigation
ਲੁਧਿਆਣਾ ‘ਚ ਭਾਜਪਾ ਆਗੂ ਦਾ ਕਤਲ, ਬਚਾਅ ਲਈ ਆਏ ਬੇਟੇ ਦੀ ਵੀ ਕੀਤੀ ਕੁੱਟਮਾਰ…
ਪੀਐੱਮ ਮੋਦੀ ਦੇ ਦੌਰੇ ਤੋਂ ਪਹਿਲਾਂ ਕਿਸਾਨ ਆਗੂਆਂ ਦੀ ਲਿਸਟ ਤਿਆਰ, ਸਰਕਾਰ ਕਰ ਸਕਦੀ ਐ ਇਹ ਕੰਮ…
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us