ਲਿਵ-ਇਨ ਰਿਲੇਸ਼ਨਸ਼ਿਪ ਦੌਰਾਨ ਹੋ ਗਈ ਗਰਭਵਤੀ, ਕਰਤੂਤ ਜੱਗ-ਜਾਹਿਰ ਨਾ ਹੋਵੇ ਇਸ ਲਈ ਪੈਦਾ ਹੋਣ ‘ਤੇ ਮਾਸੂਮ ਸੁੱਟ ਦਿੱਤੀ ਝਾੜੀਆਂ ‘ਚ…

ਲਿਵ-ਇਨ ਰਿਲੇਸ਼ਨਸ਼ਿਪ ਦੌਰਾਨ ਹੋ ਗਈ ਗਰਭਵਤੀ, ਕਰਤੂਤ ਜੱਗ-ਜਾਹਿਰ ਨਾ ਹੋਵੇ ਇਸ ਲਈ ਪੈਦਾ ਹੋਣ ‘ਤੇ ਮਾਸੂਮ ਸੁੱਟ ਦਿੱਤੀ ਝਾੜੀਆਂ ‘ਚ…


ਲੁਧਿਆਣਾ (ਵੀਓਪੀ ਬਿਊਰੋ) ਮਹਾਨਗਰ ਤੋਂ ਮਮਤਾ ਨੂੰ ਸ਼ਰਮਸਾਰ ਕਰਨ ਵਾਲੀ ਇਕ ਘਟਨਾ ਸਾਹਮਣੇ ਆਈ ਹੈ। ਜਿੱਥੇ ਨਾਜਾਇਜ਼ ਸਬੰਧਾਂ ਨੂੰ ਲੁਕਾਉਣ ਦੇ ਲਈ ਇਕ ਔਰਤ ਨੇ ਆਪਣਾ ਨਵ ਜਨਮਿਆਂ ਬੱਚਾ ਝਾੜੀਆਂ ਵਿੱਚ ਸੁੱਟ ਦਿੱਤਾ। ਮਾਮਲਾ ਲਿਵ-ਇਨ ਰਿਲੇਸ਼ਨਸ਼ਿਪ ਨਾਲ ਸਬੰਧਤ, ਜਿਸ ਦੀ ਕਾਲੀ ਕਰਤੂਤ ਲੁਕਾਉਣ ਲਈ ਇਕ ਮਾਸੂਮ ਨੂੰ ਖੁਰਦ ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ।

ਜਾਣਕਾਰੀ ਮੁਤਾਬਕ ਲੜਕੀ ਦੇ ਭਰਾ ਨੇ ਦੱਸਿਆ ਕਿ ਉਸ ਦੀ ਭੈਣ ਕਿਸੇ ਫੈਕਟਰੀ ਵਿਚ ਕੰਮ ਕਰਦੀ ਹੈ ਅਤੇ ਕਿਸੇ ਲੜਕੇ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿਚ ਰਹਿ ਰਹੀ ਸੀ। ਇਸ ਦੌਰਾਨ ਉਹ ਗਰਭਵਤੀ ਹੋ ਗਈ। ਉਸ ਨੇ ਦੋਸ਼ ਲਾਇਆ ਕਿ ਉਸ ਦੀ ਭੈਣ ਦੇ ਪ੍ਰੇਮੀ ਨੇ ਉਸ ਨੂੰ ਡਰਾਇਆ ਅਤੇ ਧਮਕਾਇਆ ਅਤੇ ਧੋਖੇ ਨਾਲ ਹਸਪਤਾਲ ਲਿਜਾ ਕੇ ਲੜਕੀ ਦੀ ਡਿਲੀਵਰੀ ਤਾਂ ਕਰਵਾ ਦਿੱਤਾ ਪਰ ਜਦ ਬੇਟੀ ਪੈਦਾ ਹੋਈ ਤਾਂ ਝਾੜੀਆਂ ਵਿਚ ਸੁੱਟ ਦਿੱਤੀ।

ਬਾਲ ਸੁਰੱਖਿਆ ਸੈੱਲ ਦੇ ਕੋਆਰਡੀਨੇਟਰ ਕੁਲਵਿੰਦਰ ਸਿੰਘ ਡਾਂਗੋ ਦਾ ਕਹਿਣਾ ਹੈ ਕਿ ਪੁਲੀਸ ਨੇ ਬੱਚੀ ਨੂੰ ਸਾਡੇ ਹਵਾਲੇ ਕਰ ਦਿੱਤਾ ਹੈ। ਉਹ ਅਜੇ ਦੁੱਧ ਵੀ ਨਹੀਂ ਪੀ ਰਹੀ। ਉਸ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪਹਿਲਾਂ ਅਜਿਹੀ ਕੋਈ ਜਾਣਕਾਰੀ ਨਹੀਂ ਸੀ ਪਰ ਹੁਣ ਪੁਲਿਸ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਜ਼ਰੂਰ ਕਾਰਵਾਈ ਕਰਾਂਗੇ। ਜੀਆਰਪੀ ਲੁਧਿਆਣਾ ਪੁਲਿਸ ਸਟੇਸ਼ਨ ਦੇ ਐਸਐਚਓ ਜਸਕਰਨ ਸਿੰਘ ਨੇ ਕਿਹਾ ਕਿ ਸ਼ਿਕਾਇਤ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ।

error: Content is protected !!