ਸੈਕਸ ਦੇ ਮਾਮਲੇ ‘ਚ ਮਰਦਾਂ ਤੋਂ ਕਾਫੀ ਅੱਗੇ ਮਹਿਲਾਵਾਂ, ਮਰਦਾਂ ਦੇ 1.8 ਸੈਕਸ ਪਾਰਟਨਰ ਤੇ ਲੜਕੀਆਂ ਦੀ ਰਿਪੋਰਟ ਕਰ ਦੇਵੇਗੀ ਹੈਰਾਨ

ਸੈਕਸ ਦੇ ਮਾਮਲੇ ‘ਚ ਮਰਦਾਂ ਤੋਂ ਕਾਫੀ ਅੱਗੇ ਮਹਿਲਾਵਾਂ, ਮਰਦਾਂ ਦੇ 1.8 ਸੈਕਸ ਪਾਰਟਨਰ ਤੇ ਲੜਕੀਆਂ ਦੀ ਰਿਪੋਰਟ ਕਰ ਦੇਵੇਗੀ ਹੈਰਾਨ…

ਦਿੱਲੀ (ਵੀਓਪੀ ਬਿਊਰੋ) ਸਾਡੇ ਦੇਸ਼ ਵਿਚ ਸੈਕਸ ਬਾਰੇ ਬਹੁਤ ਹੀ ਘੱਟ ਬੋਲਿਆ ਜਾਂਦਾ ਹੈ, ਜ਼ਿਆਦਾਤਰ ਅਸੀਂ ਸੈਕਸ ਦੇ ਮਾਮਲੇ ‘ਚ ਚੁੱਪ ਰਹਿਣਾ ਹੀ ਪਸੰਦ ਕਰਦੇ ਹਾਂ। ਜਦੋਂ ਗੱਲ ਆਵੇ ਅਫੇਅਰਸ ਦੀ ਤਾਂ ਅਸੀ ਇਸ ਤਰ੍ਹਾਂ ਚੁੱਪੀ ਸਾਧ ਲੈਂਦੇ ਹਾਂ ਕਿ ਜਿਵੇਂ ਅਸੀਂ ਕੋਈ ਪਾਪ ਕਰਨ ਜਾ ਰਹੇ ਹੁੰਦੇ ਹਾਂ। ਇੰਝ ਵੀ ਦੇਖਿਆ ਜਾਂਦਾ ਹੈ ਕਿ ਜੇਕਰ ਕਿਸੇ ਲੜਕੇ ਦੀ ਕੋਈ ਸੈਕਸ ਪਾਰਟਨਰ ਹੈ ਤਾਂ ਉਸ ਨੂੰ ਤਾਂ ਇੰਨੀ ਹਵਾ ਨਹੀਂ ਦਿੱਤੀ ਜਾਂਦੀ ਪਰ ਜਦ ਗੱਲ ਲੜਕੀ ਦੇ ਸੈਕਸ ਪਾਰਟਨਰ ਦੀ ਆ ਜਾਵੇ ਇਸ ਨਾਲ ਲੜਕੀ ਦੇ ਚਰਿਤਰ ਨੂੰ ਜੱਜ ਕੀਤਾ ਜਾਣ ਲੱਗਦਾ ਹੈ।

ਦੂਜੇ ਪਾਸੇ ਸਾਡੇ ਲੋਕ ਆਪਣੇ ਸੈਕਸ ਪਾਰਟਨਰ ਬਾਰੇ ਕੀ ਸੋਚਦੇ ਹਨ ਅਤੇ ਇਸ ਸਬੰਧੀ ਲੜਕਿਆਂ ਤੇ ਲੜਕੀਆਂ ਦੀ ਕੀ ਸਥਿਤੀ ਹੈ| ਇਸ ਬਾਰੇ ਸਪੱਸ਼ਟ ਤੌਰ ‘ਤੇ ਦੱਸਦੀ ਹੈ ਨੈਸ਼ਨਲ ਫੈਮਿਲੀ ਹੈਲਥ ਸਰਵੇ (NFHS) ਦੀ ਇਕ ਖਾਸ ਰਿਪੋਰਟ। ਇਸ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਮਰਦਾਂ ਦੇ ਮੁਕਾਬਲੇ ਮਹਿਲਾਵਾਂ ਦੇ ਸੈਕਸ ਪਾਰਟਨਰ ਜ਼ਿਆਦਾ ਹੁੰਦੇ ਹਨ। ਨੈਸ਼ਨਲ ਫੈਮਿਲੀ ਹੈਲਥ ਸਰਵੇ (NFHS) ਦੁਆਰਾ ਇਹ ਸਰਵੇਖਣ ਦੇਸ਼ ਦੇ 707 ਜ਼ਿਲ੍ਹਿਆਂ ਵਿੱਚ ਇਕ ਲੱਖ ਔਰਤਾਂ ਅਤੇ ਇੱਕ ਲੱਖ ਪੁਰਸ਼ਾਂ ਵਿੱਚ ਕੀਤਾ ਗਿਆ ਹੈ।

ਨੈਸ਼ਨਲ ਫੈਮਿਲੀ ਹੈਲਥ ਸਰਵੇ (NFHS) ਦੀ ਇਸ ਰਿਪੋਰਟ ਲਈ 11 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸਰਵੇ ਕੀਤਾ ਗਿਆ ਅਤੇ ਪਤਾ ਲੱਗਾ ਕਿ ਔਰਤਾਂ ਦੇ ਮਰਦਾਂ ਦੇ ਮੁਕਾਬਲੇ ਜ਼ਿਆਦਾ ਸੈਕਸ ਪਾਰਟਨਰ ਹਨ। ਇਨ੍ਹਾਂ ਸੂਬਿਆਂ ਵਿੱਚ ਮੁੱਖ ਤੌਰ ‘ਤੇ ਰਾਜਸਥਾਨ, ਹਰਿਆਣਾ, ਚੰਡੀਗੜ੍ਹ, ਜੰਮੂ ਅਤੇ ਕਸ਼ਮੀਰ, ਲੱਦਾਖ, ਮੱਧ ਪ੍ਰਦੇਸ਼, ਅਸਾਮ, ਕੇਰਲ, ਲਕਸ਼ਦੀਪ, ਪੁਡੂਚੇਰੀ ਅਤੇ ਤਾਮਿਲਨਾਡੂ ਹਨ। ਇਸ ਦੌਰਾਨ ਰਾਜਸਥਾਨ ਵਿੱਚ ਔਰਤਾਂ ਕੋਲ ਔਸਤਨ 3.1 ਸੈਕਸ ਪਾਰਟਨਰ ਸਨ ਜਦਕਿ ਮਰਦਾਂ ਲਈ ਇਹ ਸਿਰਫ 1.8 ਸੀ।

ਇਸ ਦੌਰਾਨ ਜੋ ਹੈਰਾਨ ਕਰਨ ਵਾਲੀ ਗੱਲ ਸੀ ਕਿ ਸ਼ਹਿਰੀ ਔਰਤਾਂ ਦੇ ਮੁਕਾਬਲੇ ਪੇਂਡੂ ਔਰਤਾਂ ਦਾ ਇੱਕ ਮਾਮੂਲੀ ਜਿਹਾ ਵੱਡਾ ਹਿੱਸਾ ਅਤੇ ਮੌਜੂਦਾ ਸਮੇਂ ਵਿੱਚ ਕਦੇ ਵੀ ਵਿਆਹੀਆਂ, ਤਲਾਕਸ਼ੁਦਾ, ਵਿਧਵਾ ਜਾਂ ਵੱਖ ਨਾ ਹੋਣ ਵਾਲੀਆਂ ਔਰਤਾਂ ਨਾਲੋਂ ਵਿਆਹੀਆਂ ਔਰਤਾਂ ਨੇ ਕਿਹਾ ਕਿ ਉਨ੍ਹਾਂ ਨੇ ਸਰਵੇਖਣ ਤੋਂ ਪਹਿਲਾਂ 12 ਮਹੀਨਿਆਂ ਵਿੱਚ ਦੋ ਜਾਂ ਵੱਧ ਸਾਥੀਆਂ ਨਾਲ ਸੈਕਸ ਕੀਤਾ ਸੀ। ਇਸ ਸਰਵੇ ਦੌਰਾਨ ਸਾਵਧਾਨੀ ਵਰਤਣ ਬਾਰੇ ਵੀ ਪੁੱਛਿਆ ਗਿਆ ਸੀ ਸਰੀਰਕ ਸਬੰਧਾਂ ਦੌਰਾਨ ਨਿਰੋਧ ਦੀ ਵਰਤੋਂ ਕੀਤੀ ਜਾਂਦੀ ਹੈ ਕਿ ਨਹੀਂ ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਕਿ ਨਿਰੋਧ ਦੀ ਵਰਤੋਂ ਨਾ ਹੋਣ ‘ਤੇ HIV/AIDS ਦੀ ਖਤਰਾ ਵੱਧ ਜਾਂਦਾ ਹੈ ਅਤੇ ਅਣਚਾਹਾ ਗਰਭ ਵੀ ਸਮੱਸਿਆ ਬਣ ਸਕਦਾ ਹੈ।

ਇਸ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਲੜਕੀਆਂ ਵਿਆਹ ਤੋਂ ਪਹਿਲਾ ਵੀ ਲੜਕਿਆਂ ਦੇ ਮੁਕਾਬਲੇ ਜਲਦੀ ਸੈਕਸ ਕਰ ਲੈਂਦੀਆਂ ਹਨ। ਕਰੀਬ 10 ਫੀਸਦੀ ਲੜਕੀਆਂ 15 ਸਾਲ ਦੀ ਉਮਰ ਵਿਚ ਹੀ ਸੈਕਸ ਕਰ ਲੈਂਦੀਆਂ ਹਨ ਅਤੇ 15 ਸਾਲ ਦੀ ਉਮਰ ਵਿਚ ਸੈਕਸ ਕਰਨ ਵਿਚ ਲੜਕੇ ਕਾਫੀ ਪਿੱਛੇ ਹਨ ਅਤੇ ਸਿਰਫ ਇਕ ਫੀਸਦੀ ਲੜਕੇ ਹੀ 15 ਸਾਲ ਦੀ ਉਮਰ ਵਿਚ ਸੈਕਸ ਕਰ ਪਾਉਂਦੇ ਹਨ।

ਇਸ ਦੌਰਾਨ ਇਹ ਵੀ ਦੇਖਣ ਵਿਚ ਆਇਆ ਹੈ ਕਿ ਔਸਤਨ ਲੜਕੀਆਂ 18 ਸਾਲ ਦੀ ਉਮਰ ਵਿਚ ਪਹਿਲੀ ਵਾਰ ਸੈਕਸ ਕਰ ਲੈਂਦੀਆਂ ਹਨ, ਜਦ ਕਿ ਲੜਕੇ ਨੂੰ ਔਸਤਨ ਇਸ ਲਈ 24-25 ਸਾਲ ਤਕ ਉਡੀਕ ਕਰਨੀ ਪੈਂਦੀ ਹੈ। ਪਰ ਜੇਕਰ ਗੱਲ ਵਿਆਹ ਤੋਂ ਪਹਿਲਾਂ ਸੈਕਸ ਕਰਨ ਦੀ ਗੱਲ ਆਵੇ ਤਾਂ ਇੱਥੇ ਲੜਕੇ ਬਾਜ਼ੀ ਮਾਰ ਜਾਂਦੇ ਹਨ ਅਤੇ ਲੜਕੀਆਂ ਪਿੱਛੇ ਹਨ। ਸਰਵੇ ਦੌਰਾਨ ਪਤਾ ਲੱਗਾ ਹੈ ਕਿ ਵਿਆਹ ਤੋਂ ਪਹਿਲਾਂ ਇਕ ਤੋਂ ਦੋ ਫੀਸਦੀ ਲੜਕੀਆਂ ਹੀ ਸੈਕਸ ਕਰ ਦੀਆਂ ਹਨ, ਜਦ ਕਿ ਦੂਜੇ ਪਾਸੇ 7-8 ਫੀਸਦੀ ਲੜਕੇ ਵਿਆਹ ਤੋਂ ਪਹਿਲਾਂ ਸੈਕਸ ਕਰ ਲੈਂਦੇ ਹਨ।

error: Content is protected !!