Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
August
25
ਜਲੰਧਰ ਦੇ ਨਿੱਜੀ ਹਸਪਤਾਲ ‘ਚ ਨਰਸਾਂ ‘ਤੇ ਜਾਨਲੇਵਾ ਹਮਲਾ, ਇਕ ਦੀ ਮੌਤ, ਸ਼ਾਤਿਰ ਹਮਲਾਵਰ…
Latest News
Punjab
ਜਲੰਧਰ ਦੇ ਨਿੱਜੀ ਹਸਪਤਾਲ ‘ਚ ਨਰਸਾਂ ‘ਤੇ ਜਾਨਲੇਵਾ ਹਮਲਾ, ਇਕ ਦੀ ਮੌਤ, ਸ਼ਾਤਿਰ ਹਮਲਾਵਰ…
August 25, 2022
Voice of Punjab
ਜਲੰਧਰ ਦੇ ਨਿੱਜੀ ਹਸਪਤਾਲ ‘ਚ ਨਰਸਾਂ ‘ਤੇ ਜਾਨਲੇਵਾ ਹਮਲਾ, ਇਕ ਦੀ ਮੌਤ, ਸ਼ਾਤਿਰ ਹਮਲਾਵਰ…
ਜਲੰਧਰ (ਵੀਓਪੀ ਬਿਊਰੋ) ਜਲੰਧਰ ਸ਼ਹਿਰ ਦੇ ਸੰਘਾ ਚੌਕ ਨੇੜੇ ਸਥਿਤ ਪਰਲ ਹਸਪਤਾਲ ਅਤੇ ਮੈਟਰਨਿਟੀ ਹੋਮ ‘ਚ ਦਾਖਲ ਹੋ ਕੇ ਇਕ ਨੌਜਵਾਨ ਨੇ ਦੋ ਨਰਸਾਂ ‘ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਇਕ ਨਰਸ ਦੀ ਮੌਤ ਹੋ ਗਈ ਹੈ ਅਤੇ ਦੂਜੀ ਨਰਸ ਜ਼ਖਮੀ ਹੈ। ਕਤਲ ਕਰਨ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਕਤਲ ਦੀ ਖਬਰ ਹਸਪਤਾਲ ਦੇ ਸਟਾਫ ਨੂੰ ਉਦੋਂ ਮਿਲੀ ਜਦੋਂ ਇਕ ਮੈਂਬਰ ਨਰਸ ਨੂੰ ਬੁਲਾਉਣ ਲਈ ਛੱਤ ‘ਤੇ ਗਿਆ। ਉਸ ਨੇ ਛੱਤ ‘ਤੇ ਖੂਨ ਨਾਲ ਲਥਪਥ ਨਰਸ ਦੇਖਿਆ। ਫਿਲਹਾਲ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਨਰਸ ਦੀ ਪਛਾਣ ਬਲਜਿੰਦਰ ਕੌਰ ਵਜੋਂ ਹੋਈ ਹੈ ਜੋ ਕਿ ਜ਼ਿਲ੍ਹਾ ਅੰਮ੍ਰਿਤਸਰ ਦਾ ਕਸਬਾ ਬਿਆਸ ਦੀ ਰਹਿਣ ਵਾਲੀ ਹੈ। ਜਦਕਿ ਜ਼ਖਮੀ ਨਰਸ ਦਾ ਨਾਂ ਜੋਤੀ ਨਿਵਾਸੀ ਫਗਵਾੜਾ ਹੈ। ਕਤਲ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਜਾਣਕਾਰੀ ਮੁਤਾਬਕ ਘਟਨਾ ਰਾਤ ਕਰੀਬ 2 ਵਜੇ ਦੀ ਦੱਸੀ ਜਾ ਰਹੀ ਹੈ। ਜਦੋਂ ਬਲਜਿੰਦਰ ਕੌਰ ਆਪਣੀ ਸਹੇਲੀ ਨਾਲ ਹਸਪਤਾਲ ਦੀ ਛੱਤ ‘ਤੇ ਗਈ ਸੀ ਤਾਂ ਉਕਤ ਨੌਜਵਾਨ ਨੇ ਦੋਵਾਂ ਨਰਸਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਇਸ ਦੌਰਾਨ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਮੌਕੇ ’ਤੇ ਪੁੱਜੀ। ਪੁਲਿਸ ਨੂੰ ਮੌਕੇ ਤੋਂ ਤੇਜ਼ਧਾਰ ਹਥਿਆਰ ਦਾ ਟੁੱਟਿਆ ਹੋਇਆ ਟੁੱਕੜਾ ਮਿਲਿਆ ਹੈ। ਪੁਲਿਸ ਨੇ ਹਸਪਤਾਲ ਦੇ ਅੰਦਰ ਅਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਕਬਜ਼ੇ ਵਿੱਚ ਲੈ ਲਈ ਹੈ। ਪੁਲਿਸ ਨੂੰ ਸ਼ੱਕ ਹੈ ਕਿ ਕਾਤਲ ਹਸਪਤਾਲ ਦੇ ਰਸਤੇ ਨਰਸਿੰਗ ਹੋਸਟਲ ਨਹੀਂ ਗਏ, ਸਗੋਂ ਛੱਤ ਰਾਹੀਂ ਨਰਸਾਂ ਤੱਕ ਪਹੁੰਚੇ। ਕਤਲ ਕਰਨ ਤੋਂ ਬਾਅਦ ਉਹ ਵੀ ਉਸੇ ਰਸਤੇ ਵਾਪਸ ਪਰਤਿਆ।
Post navigation
ਸਬ-ਇੰਸਪੈਕਟਰ ਚੋਰ ਫੜਨ ਲਈ ਮੰਗ ਰਿਹਾ ਸੀ ਸ਼ਿਕਾਇਤਕਰਤਾ ਤੋਂ 5000 ਰੁਪਏ, ਸ਼ਿਕਾਇਤ ਕੀਤੀ ਤਾਂ ਇੰਝ ਟਰੇਪ ਲਾ ਕੇ ਕੀਤਾ ਕਾਬੂ…
ਸਿੱਧੂ ਮੂਸੇਵਾਲਾ ਦੀ ਯਾਦ ‘ਚ ਕੈਂਡਲ ਮਾਰਚ ਤੋਂ ਪਹਿਲਾਂ ਬੰਬੀਹਾ ਗਰੁੱਪ ਦੀ ਪੋਸਟ- ਕਿਹਾ ਬਾਪੂ ਦਾ ਸਾਥ ਦੇਵੋ, ਮਨਕੀਰਤ ਔਲਖ, ਲਾਰੈਂਸ ਤੇ ਜੱਗੂ ਨੂੰ ਦਿੱਤੀ ਇਹ ਚਿਤਾਵਨੀ…
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us