ਦੋ ਨਿਹੰਗਾਂ ਨੇ ਕੁੜੀ ਮਾਰ’ਤੀ, ਕਿੰਨੀ ਕੁ ਮਾਣ ਵਾਲੀ ਗੱਲ ਆ ਇਹ? : ਮੀਕਾ
ਵੀਓਪੀ ਬਿਊਰੋ- ਗਾਇਕ ਮੀਕਾ ਸਿੰਘ ਨੇ ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਕੌਰ ਭਾਬੀ ਦੇ ਕਤਲ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਕਮਲ ਕੌਰ ਦੇ ਕਤਲ ਦੇ ਦੋਸ਼ੀ ਨੂੰ ਕੋਸ ਰਹੇ ਹਨ।

ਮੀਕਾ ਨੇ ਅੰਮ੍ਰਿਤਪਾਲ ਸਿੰਘ ਮਹਿਰੋ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਕੰਚਨ ਕੁਮਾਰੀ (ਕਮਲ) ਦੇ ਕਤਲ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਇਹ ਸਿੱਖ ਭਾਈਚਾਰੇ ਲਈ ਮਾਣ ਵਾਲੀ ਗੱਲ ਨਹੀਂ ਹੈ। ਉਨ੍ਹਾਂ ਹਰਜੀਤ ਸਿੰਘ ਰਸੂਲਪੁਰ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਉਹ ਸੱਚਾਈ ਦੇ ਨਾਲ ਖੜ੍ਹੇ ਹਨ ਅਤੇ ਉਨ੍ਹਾਂ ਦੀ ਹਰ ਸੰਭਵ ਮਦਦ ਕਰਨ ਲਈ ਤਿਆਰ ਹਨ।

ਵੀਡੀਓ ਵਿੱਚ ਕਮਲ ਕੌਰ ਕਤਲ ਕੇਸ ਦੇ ਦੋਸ਼ੀ ਅੰਮ੍ਰਿਤਪਾਲ ਸਿੰਘ ਮਹਿਰੋ ‘ਤੇ ਮੀਕਾ ਸਿੰਘ ਗੁੱਸੇ ਵਿੱਚ ਆ ਗਏ ਅਤੇ ਪੁੱਛਿਆ ਕਿ ਕੀ ਇੱਕ ਔਰਤ ਨੂੰ ਮਾਰਨਾ ਬਹੁਤ ਮਾਣ ਵਾਲੀ ਗੱਲ ਹੈ।



