ਸੀਨੀਅਰ ਪੁਲਿਸ ਅਧਿਕਾਰੀ AIG ਕਪੂਰ ਦੇ ਘਰ ਵਿਜੀਲੈਂਸ ਦੀ ਰੇਡ, 4 ਘੰਟੇ 14 ਲੋਕਾਂ ਨੇ …

ਸੀਨੀਅਰ ਪੁਲਿਸ ਅਧਿਕਾਰੀ AIG ਦੇ ਘਰ ਵਿਜੀਲੈਂਸ ਦੀ ਰੇਡ, 4 ਘੰਟੇ 14 ਲੋਕਾਂ ਨੇ …

ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਸਿਆਸੀ ਨੇਤਾਵਾਂ ਤੋਂ ਬਾਅਦ ਪੰਜਾਬ ਵਿਜੀਲੈਂਸ ਨੇ ਸਰਕਾਰੀ ਅਧਿਕਾਰੀਆਂ ‘ਤੇ ਵੀ ਨਕੇਲ ਕੱਸਣੀ ਸ਼ੁਰੂ ਕਰ ਦਿੱਤੀ ਹੈ। ਇਸੇ ਤਹਿਤ ਹੁਣ ਵਿਜੀਲੈਂਸ ਬਿਊਰੋ ਦੀ ਟੀਮ ਨੇ ਵੀਰਵਾਰ ਸਵੇਰੇ ਮੁਹਾਲੀ ਦੇ ਸੈਕਟਰ-88 ਸਥਿਤ ਏਆਈਜੀ ਆਸ਼ੀਸ਼ ਕਪੂਰ ਦੇ ਘਰ ਛਾਪਾ ਮਾਰਿਆ। ਫਿਲਹਾਲ ਵਿਜੀਲੈਂਸ ਦੀ ਟੀਮ ਨੇ ਰੇਡ ਤੋਂ ਬਾਅਦ ਵੀ ਇਸ ਸਬੰਧੀ ਮੀਡੀਆ ਨਾਲ ਕੋਈ ਵੀ ਗੱਲਬਾਤ ਨਹੀਂ ਕੀਤੀ।

ਰੇਡ ਦੌਰਾਨ ਵਿਜੀਲੈਂਸ ਟੀਮ ਵਿੱਚ ਕਰੀਬ 14 ਲੋਕਾਂ ਨੇ 4 ਘੰਟੇ ਘਰ ਦੀ ਚੈਕਿੰਗ ਕੀਤੀ। ਇਸ ਦੌਰਾਨ ਏਆਈਜੀ ਆਸ਼ੀਸ਼ ਕਪੂਰ ਨੇ ਕਿਹਾ ਕਿ ਉਹ ਵਿਜੀਲੈਂਸ ਦੀ ਜਾਂਚ ਵਿੱਚ ਪੂਰਾ ਸਹਿਯੋਗ ਕਰ ਰਹੇ ਹਨ। ਜਾਣਕਾਰੀ ਅਨੁਸਾਰ ਵਿਜੀਲੈਂਸ ਵੱਲੋਂ ਕੁਝ ਸ਼ਿਕਾਇਤਾਂ ਸਬੰਧੀ ਹੀ ਏ.ਆਈ.ਜੀ. ਨੂੰ ਇਸ ਕੜੀ ‘ਚ ਸ਼ਾਮਲ ਕਰ ਕੇ ਟੀਮ ਨੇ ਜਾਂਚ ਲਈ ਵੀਰਵਾਰ ਸਵੇਰੇ ਉਸ ਦੇ ਘਰ ਪਹੁੰਚੀ। ਉਸ ਨੇ ਇਹ ਘਰ ਕੁਝ ਸਮਾਂ ਪਹਿਲਾਂ ਬਣਾਇਆ ਸੀ। ਉਨਹਾਂ ਨੇ ਇਸ ਦੀ ਸਥਿਤੀ ਨੂੰ ਜਾਣਿਆ ਅਤੇ ਟੀਮ ਨੇ ਘਰ ਦੀ ਹਰ ਚੀਜ਼ ਨੂੰ ਮਾਪਿਆ ਅਤੇ ਗੇਟ ਤੋਂ ਛੱਤ ਤੱਕ ਤੇ ਕਰੀਬ ਹਰ ਚੀਜ਼ ਨੂੰ ਨਾਪਿਆ।

error: Content is protected !!