ਪੰਜਾਬ ‘ਚ ਅੱਜ ਹੋਵੇਗੀ ਰਿਮਝਿਮ ਬਾਰਿਸ਼, ਮੌਸਮ ਵਿਭਾਗ ਨੇ ਇਨ੍ਹਾਂ ਇਲਾਕਿਆਂ ‘ਚ ਜਾਰੀ ਕੀਤਾ ਯੈਲੋ ਅਲਰਟ, ਜਾਣੋ ਆਪਣੇ ਜਿਲ੍ਹੇ ਦਾ ਹਾਲ…

ਪੰਜਾਬ ‘ਚ ਅੱਜ ਹੋਵੇਗੀ ਰਿਮਝਿਮ ਬਾਰਿਸ਼, ਮੌਸਮ ਵਿਭਾਗ ਨੇ ਇਨ੍ਹਾਂ ਇਲਾਕਿਆਂ ‘ਚ ਜਾਰੀ ਕੀਤਾ ਯੈਲੋ ਅਲਰਟ, ਜਾਣੋ ਆਪਣੇ ਜਿਲ੍ਹੇ ਦਾ ਹਾਲ…

ਜਲੰਧਰ (ਵੀਓਪੀ ਬਿਊਰੋ) ਅਗਸਤ ਮਹੀਨੇ ਦੇ ਪਹਿਲੇ ਤਿੰਨ ਹਫਤੇ ਤਾਂ ਬਿਨਾਂ ਬਾਰਿਸ਼ ਤੋਂ ਹੀ ਨਿਕਲ ਗਏ ਹਨ। ਕਿਤੇ – ਕਿਤੇ ਹਲਕੀ ਬੂੰਦਾਬਾਂਦੀ ਹੋਈ ਵੀ ਤਾਂ ਉਸ ਨੇ ਇਨਾਂ ਜਿਆਦਾ ਅਸਰ ਨਹੀਂ ਦਿਖਾਇਆਂ। ਇਸ ਸਮੇਂ ਹਿਮਾਚਲ ਪ੍ਰਦੇਸ਼ ਦੇ ਇਲਾਕਿਆਂ ਵਿਚ ਲਗਾਤਾਰ ਬਾਰਿਸ਼ ਹੋ ਰਹੀ ਹੈ ਅਤੇ ਪੰਜਾਬ ਦੇ ਮੈਦਾਨੀ ਇਲਾਕੇ ਸੁੱਕੇ ਹੀ ਹਨ ਪਰ ਹੁਣ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿਚ ਬਾਰਿਸ਼ ਹੋਵੇ। ਇਸ ਦੌਰਾਨ ਜੋ ਜਾਣਕਾਰੀ ਮੌਸਮ ਵਿਭਾਗ ਮੁਤਾਬਕ ਮਿਲੀ ਹੈ ਉਸ ਅਨੁਸਾਰ ਵੀਰਵਾਰ  ਦਿਨ ਪੰਜਾਬ ਭਰ ਵਿਚ ਕਿਤੇ ਹਲਕੀ ਤੇ ਕਿਤੇ ਤੇਜ਼ ਬਾਰਿਸ਼ ਦੀ ਸੰਭਾਵਨਾ ਬਣੀ ਹੋਈ ਹੈ। ਕਈ ਜਗ੍ਹਾ ਤਾਂ ਮੌਸਮ ਵਿਭਾਗ ਨੇ ਯੈਲੋ ਅਲਰਟ ਵੀ ਜਾਰੀ ਕਰ ਦਿੱਤਾ ਹੈ।

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਮਾਝਾ, ਦੋਆਬਾ ਤੇ ਪੂਰਬੀ ਮਾਲਵੇ ਵਿੱਚ ਮੀਂਹ ਦਾ ਪ੍ਰਭਾਵ ਜ਼ਿਆਦਾ ਰਹੇਗਾ। ਦੂਜੇ ਪਾਸੇ ਪੱਛਮੀ ਮਾਲਵੇ ਵਿੱਚ ਇਹ ਘੱਟ ਰਹੇਗੀ। ਇਸ ਦੌਰਾਨ ਮੌਸਮ ਵਿਭਾਗ ਨੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਮੋਗਾ, ਲੁਧਿਆਣਾ, ਬਰਨਾਲਾ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਸੰਗਰੂਰ, ਫਤਹਿਗੜ੍ਹ ਸਾਹਿਬ, ਰੂਪ ਨਗਰ, ਪਟਿਆਲਾ, ਸਾਸ ਨਗਰ ਵਿੱਚ ਵੀ ਯੈਲੋ ਅਲਰਟ ਜਾਰੀ ਕੀਤਾ ਹੈ।

ਜੇਕਰ ਅਸੀ ਗੱਲ ਕਰੀਏ ਜਲੰਧਰ ਦੀ ਤਾਂ ਇੱਥੇ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 26 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਬੱਦਲਵਾਈ ਰਹੇਗੀ ਅਤੇ ਇੱਕ ਜਾਂ ਦੋ ਵਾਰ ਮੀਂਹ ਜਾਂ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਏਅਰ ਕੁਆਲਿਟੀ ਇੰਡੈਕਸ 39 ਹੈ, ਜੋ ‘ਚੰਗੀ’ ਸ਼੍ਰੇਣੀ ‘ਚ ਆਉਂਦਾ ਹੈ। ਇਸ ਤੋਂ ਇਲਾਵਾ ਆਸ-ਪਾਸ ਦੇ ਜਿਲ੍ਹਿਆਂ ਵਿਤ ਵੀ ਬੱਦਲਵਾਈ ਰਹੇਗੀ ਅਤੇ ਕਿਤੇ ਕਿਤੇ ਬਾਰਿਸ਼ ਵੀ ਹੋ ਸਕਦੀ ਹੈ।

error: Content is protected !!