ਪੁਲਿਸ ‘ਚੋਂ ਬਰਖਾਸਤ ਕਾਂਸਟੇਬਲ ਵਰਦੀ ਪਹਿਨ ਕੇ ਕਰਨ ਲੱਗਾ ਚੋਰੀਆਂ, ਲਿਫਟ ਮੰਗ ਕੇ ਪਿੱਠੂ ਬੈਗ ‘ਚੋਂ ਕੱਢ ਲਿਆ ਮੋਬਾਈਲ ਫੋਨ…

ਪੁਲਿਸ ‘ਚੋਂ ਬਰਖਾਸਤ ਕਾਂਸਟੇਬਲ ਵਰਦੀ ਪਹਿਨ ਕੇ ਕਰਨ ਲੱਗਾ ਚੋਰੀਆਂ, ਲਿਫਟ ਮੰਗ ਕੇ ਪਿੱਠੂ ਬੈਗ ‘ਚੋਂ ਕੱਢ ਲਿਆ ਮੋਬਾਈਲ ਫੋਨ…

ਚੰਡੀਗੜ੍ਹ (ਵੀਓਪੀ ਬਿਊਰੋ) ਪੁਲਿਸ ਪ੍ਰਸ਼ਾਸਨ ਦਾ ਵਰਦੀ ਵਿਚ ਨਹੀਂ ਮਾਨ ਇੱਥੇ ਇਕ ਪੁਲਿਸ ਵਿੱਚੋਂ ਬਰਖਾਸਤ ਕਾਂਸਟੇਬਲ ਨੇ ਚੋਰੀ ਦਾ ਧੰਦਾ ਅਪਨਾ ਲਿਆ। ਉਕਤ ਮੁਲਜ਼ਮ ਖਿਲਾਫ ਪਹਿਲਾਂ ਵੀ ਚੋਰੀ ਦੇ ਮਾਮਲੇ ਦਰਜ ਹਨ ਅਤੇ ਹੁਣ ਫਿਰ ਉਹ ਚੋਰੀ ਦੇ ਮਾਮਲੇ ਵਿਚ ਕਾਬੂ ਆ ਗਿਆ। ਉਕਤ ਬਰਖਾਸਤ ਕਾਂਸਟੇਬਲ ਚੋਰ ਦੀ ਪਛਾਣ ਲਵਪ੍ਰੀਤ ਸਿੰਘ ਗੁਰਦਾਸਪੁਰ ਦੇ ਪਿੰਡ ਮਾੜੀ ਪੰਨਾਵਾਂ ਦਾ ਰਹਿਣ ਵਾਲੇ ਵਜੋਂ ਹੋਈ ਹੈ, ਜਿਸ ਨੂੰ ਚੰਡੀਗੜ੍ਹ ਪੁਲਿਸ ਅੱਜ ਅਦਾਲਤ ਵਿਚ ਪੇਸ਼ ਕਰ ਸਕਦੀ ਹੈ ਅਤੇ ਉਸ ਦਾ ਰਿਮਾਂਡ ਹਾਸਲ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਜਾ ਸਕਦੀ ਹੈ। ਉਕਤ ਮੁਲਜ਼ਮ ਨੂੰ ਚੰਡੀਗੜ੍ਹ ਦੇ ਸੈਕਟਰ-31 ਤੋਂ ਗ੍ਰਿਫਤਾਰ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਕ ਸ਼ਿਕਾਇਤਕਰਤਾ ਸੈਕਟਰ-38 (ਪੱਛਮੀ) ਦੇ ਰਹਿਣ ਵਾਲਾ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਹ ਮੁਹਾਲੀ ਦੇ ਸੈਕਟਰ-82 ਵਿੱਚ ਪ੍ਰਾਈਵੇਟ ਨੌਕਰੀ ਕਰਦਾ ਸੀ। 28 ਅਗਸਤ ਨੂੰ ਬਾਅਦ ਦੁਪਹਿਰ 3:30 ਵਜੇ ਉਹ ਮੋਟਰਸਾਈਕਲ ‘ਤੇ ਸੈਕਟਰ-22 ਤੋਂ ਆਪਣੇ ਮੁਹਾਲੀ ਦਫ਼ਤਰ ਨੂੰ ਜਾ ਰਿਹਾ ਸੀ। ਲਵਪ੍ਰੀਤ ਨੇ ਸੈਕਟਰ 31/32 ਦੇ ਲਾਈਟ ਪੁਆਇੰਟ ‘ਤੇ ਲਿਫਟ ਲਈ। ਉਸ ਨੇ ਉਕਤ ਮੁਲਜ਼ਮ ਨੂੰ ਲਿਫਟ ਦੇ ਕੇ ਸੈਕਟਰ 48/49 ਲਾਈਟ ਪੁਆਇੰਟ ਨੇੜੇ ਛੱਡ ਦਿੱਤਾ। ਜਦੋਂ ਸ਼ਿਕਾਇਤਕਰਤਾ ਆਪਣੇ ਦਫ਼ਤਰ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਉਸ ਦੇ ਬੈਗ ਵਿੱਚ ਪਿਆ ਮੋਬਾਈਲ ਫੋਨ ਗਾਇਬ ਸੀ, ਜਿਸ ਕਾਰਨ ਉਸ ਨੇ ਲਿਫਟ ਮੰਗਣ ਵਾਲੇ ਵਿਅਕਤੀ ’ਤੇ ਸ਼ੱਕ ਕਰਦਿਆਂ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ। ਪੁਲੀਸ ਨੇ ਕੇਸ ਦਰਜ ਕਰਕੇ ਵਿਸ਼ੇਸ਼ ਟੀਮ ਬਣਾ ਕੇ ਸਮਾਰਟ ਕੈਮਰਿਆਂ ਦੀ ਜਾਂਚ ਕਰਵਾਈ ਅਤੇ ਲਵਪ੍ਰੀਤ ਨੂੰ ਫੜ ਲਿਆ।

ਇਸ ਦੌਰਾਨ ਜਾਣਕਾਰੀ ਮਿਲੀ ਹੈ ਕਿ ਉਕਤ ਮੁਲਜ਼ਮ ਨੂੰ ਚੋਰੀਆਂ ਦੀ ਆਦਤ ਹੈ ਅਤੇ ਉਸ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਉਹ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਦੇ ਅਹੁਦੇ ‘ਤੇ ਸਨ ਅਤੇ ਉਨ੍ਹਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ।

error: Content is protected !!