Skip to content
Thursday, November 21, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
August
31
ਸੁਖਬੀਰ ਸਿੰਘ ਬਾਦਲ ਨੂੰ ਕੀਤੀਆਂ ਗੁਸਤਾਖੀਆਂ ਦੇ ਨਤੀਜੇ ਅਵੱਸ਼ ਭੁਗਤਣੇ ਪੈਣਗੇ : ਮਾਨ
Latest News
National
Punjab
ਸੁਖਬੀਰ ਸਿੰਘ ਬਾਦਲ ਨੂੰ ਕੀਤੀਆਂ ਗੁਸਤਾਖੀਆਂ ਦੇ ਨਤੀਜੇ ਅਵੱਸ਼ ਭੁਗਤਣੇ ਪੈਣਗੇ : ਮਾਨ
August 31, 2022
editor
ਸੁਖਬੀਰ ਸਿੰਘ ਬਾਦਲ ਨੂੰ ਕੀਤੀਆਂ ਗੁਸਤਾਖੀਆਂ ਦੇ ਨਤੀਜੇ ਅਵੱਸ਼ ਭੁਗਤਣੇ ਪੈਣਗੇ : ਮਾਨ
ਬਾਦਲ ਦੇ ਹੁਕਮਾਂ ਉਤੇ ਪੁਲਿਸ ਕਮਿਸ਼ਨਰ ਸ਼੍ਰੀ ਔਲਖ ਵਲੋਂ ਭਾਰੀ ਪੁਲਿਸ ਫੋਰਸ ਭੇਜਕੇ ਸਵੇਰ ਦੇ 2:30 ਵਜੇ ਮੈਂਨੂੰ ਬਿਸਤਰ ਤੋਂ ਅਰਾਮ ਕਰਦੇ ਨੂੰ ਉਠਾਕੇ ਜਬਰੀ ਘਸੀਟਕੇ ਲੈ ਗਏ
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਸ.ਸੁਖਬੀਰ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਨੇ ਆਪਣੇ ਸਿਆਸੀ ਅਤੇ ਮਾਲੀ ਸਵਾਰਥਾਂ ਦੀ ਪੂਰਤੀ ਲਈ ਜੋ ਬੀਤੇ ਸਮੇਂ ਵਿੱਚ ਆਪਣੀਆਂ ਸਰਕਾਰਾਂ ਸਮੇਂ ਤਾਕਤ ਦੇ ਨਸ਼ੇ ਵਿੱਚ ਗੈਰ ਕਾਨੂੰਨੀ, ਗੈਰ ਇਖਲਾਕੀ ਕਾਰਵਾਈਆਂ ਕਰਦੇ ਹੋਏ ਪੁਲਿਸ ਅਤੇ ਸਿਆਸੀ ਤਾਕਤ ਦੀ ਦੁਰਵਰਤੋਂ ਕਰਕੇ ਅਮਨਮਈ ਰੋਸ਼ ਕਰ ਰਹੇ ਸਿੱਖਾਂ ਉਤੇ ਗੋਲੀਆਂ ਚਲਾਕੇ ਸਿੱਖਾਂ ਦਾ ਕਤਲੇਆਮ ਕਰਾਇਆ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਵਾਈਆਂ, 328 ਪਾਵਨ ਸਰੂਪ ਲਾਪਤਾ ਕੀਤੇ ਗਏ ਇਹਨਾਂ ਦੀ ਜਾਂਚ ਲਈ ਜੋ ਸੀਟ ਬਣੀ ਹੈ, ਉਸਨੂੰ ਸ. ਸੁਖਬੀਰ ਸਿੰਘ ਬਾਦਲ ਵੱਲੋਂ ਸਹਿਯੋਗ ਨਾ ਕਰਨ ਤੋਂ ਪ੍ਰਤੱਖ ਹੋ ਜਾਂਦਾ ਹੈ ਕਿ ਸ. ਸੁਖਬੀਰ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਉਪਰੋਕਤ ਕੀਤੀਆਂ ਗਈਆਂ ਗੁਸਤਾਖੀਆਂ ਦੀਆਂ ਸਜਾਵਾਂ ਤੋਂ ਬਚਨ ਦੀਆਂ ਅਸਫਲ ਕੋਸ਼ਿਸ਼ਾਂ ਕਰ ਰਹੇ ਹਨ । ਆਖਿਰ ਇਹ ਪੰਜਾਬ ਸੂਬੇ ਅਤੇ ਸਿੱਖ ਕੌਮ ਦੇ ਮੁਜਰਿਮ ਆਪਣੇ ਕੋਲੋਂ ਹੋਏ ਪਾਪਾ ਅਤੇ ਗੈਰਕਾਨੂੰਨੀ ਕਾਰਵਾਈਆਂ ਦੇ ਨਤੀਜਿਆਂ ਤੋਂ ਬੱਚ ਨਹੀਂ ਸਕਣਗੇ । ਕਿਉਂਕਿ ਪੰਜਾਬੀਆਂ ਅਤੇ ਸਿੱਖ ਕੌਮ ਨੇ ਇਹਨਾਂ ਨੂੰ ਕਾਨੂੰਨੀ ਅਤੇ ਜਨਤਕ ਤੌਰ ਤੇ ਲੋਕਾਂ ਦੀ ਕਚਿਹਰੀ ਵਿੱਚ ਖੜਾ ਕਰਕੇ ਸਜਾ ਦਿਵਾਉਣ ਦਾ ਤਹਿਆਂ ਕਰ ਲਿਆ ਹੈ।”
ਇਹ ਵਿਚਾਰ ਸ.ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਸੁਖਬੀਰ ਸਿੰਘ ਬਾਦਲ ਵੱਲੋਂ ਸਹਿਯੋਗ ਨਾ ਕਰਨ ਅਤੇ ਆਪਣੇ ਕੀਤੇ ਪਾਪਾ ਤੋਂ ਭੱਜਣ ਦੀਆਂ ਕਾਰਵਾਈਆਂ ਉਤੇ ਤਿੱਖੀ ਚੋਟ ਕਰਦੇ ਹੋਏ ਇਹਨਾਂ ਨੂੰ ਕਾਨੂੰਨ ਅਨੁਸਾਰ ਸਜਾ ਮਿਲਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ ਓਹਨਾ ਕਿਹਾ ਕਿ ਸ. ਸੁਖਬੀਰ ਸਿੰਘ ਬਾਦਲ ਨੂੰ ਪਤਾ ਹੋਣਾ ਚਾਹੀਦਾ ਹੈ ਕਿ 2015 ਵਿੱਚ ਅੰਮ੍ਰਿਤਸਰ ਦੀ ਧਰਤੀ ਤੇ ਹੋਏ ਸਰਬੱਤ ਖਾਲਸਾ ਦੇ ਸਮੇਂ ਜਦੋਂ ਮੈਂ ਆਪਣੇ ਅੰਮ੍ਰਿਤਸਰ ਵਾਲੇ ਫਲੈਟ ਵਿੱਚ ਰਾਤ ਨੂੰ ਅਰਾਮ ਕਰ ਰਿਹਾ ਸੀ ਤਾਂ ਸ. ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਉਤੇ ਉਸ ਸਮੇਂ ਦੇ ਪੁਲਿਸ ਕਮਿਸ਼ਨਰ ਸ਼੍ਰੀ ਔਲਖ ਨੇ ਭਾਰੀ ਪੁਲਿਸ ਫੋਰਸ ਭੇਜਕੇ ਸਵੇਰ ਦੇ 2:30 ਵਜੇ ਮੈਂਨੂੰ ਬਿਸਤਰ ਤੋਂ ਅਰਾਮ ਕਰਦੇ ਨੂੰ ਉਠਾਕੇ ਜਬਰੀ ਘਸੀਟਕੇ ਲੈ ਗਏ ਸਨ ਅਤੇ ਪੁਲਿਸ ਗੱਡੀ ਵਿੱਚ ਅਪਮਾਨਜ਼ਨਕ ਢੰਗ ਰਾਹੀਂ ਸੁੱਟ ਦਿੱਤਾ ਸੀ । ਓਹਨਾ ਪੁਲਿਸ ਮੁਲਾਜਮਾਂ ਨੇ ਰੱਜ ਕੇ ਸ਼ਰਾਬ ਪੀਤੀ ਹੋਈ ਸੀ ਅਤੇ ਬਾਅਦ ਵਿੱਚ ਮੈਨੂੰ ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਵਿੱਚ ਬੰਦੀ ਬਣਾ ਦਿੱਤਾ ਗਿਆ ਸੀ । ਜਦੋਂਕਿ ਮੇਰੀ ਪਾਰਟੀ ਜਾ ਮੇਰੇ ਵੱਲੋਂ ਕਿਸੇ ਤਰਾਂ ਦੀ ਗੈਰ ਕਾਨੂੰਨੀ ਕੋਈ ਅਮਲ ਨਹੀਂ ਸੀ ਕੀਤਾ ਗਿਆ । ਕੇਵਲ ਸਿੱਖ ਕੌਮ ਦੀਆਂ ਭਾਵਨਾਵਾਂ ਅਨੁਸਾਰ ਅਸੀਂ ਸਰਬੱਤ ਖਾਲਸਾ ਸਦਕੇ ਕੌਮੀ ਰਾਏ ਨਾਲ ਫੈਸਲੇ ਕੀਤੇ ਸੀ।
ਹੁਣ ਉਸੇ ਤਰਾਂ ਦਾ ਸਮਾਂ ਸ. ਸੁਖਬੀਰ ਸਿੰਘ ਦੀਆਂ ਬਰੂਹਾਂ ਉਤੇ ਆਗਿਆ ਹੈ, ਜਿਸਨੇ ਬੀਤੇ ਸਮੇਂ ਵਿੱਚ ਸਭ ਇਖਲਾਕੀ, ਕਾਨੂੰਨੀ, ਧਰਮੀ ਅਤੇ ਇਨਸਾਨੀ ਕਦਰਾਂ ਕੀਮਤਾਂ ਦਾ ਘਾਣ ਕਰਦੇ ਹੋਏ ਕੇਵਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਪਮਾਨਿਤ ਕਾਰਵਾਈਆਂ ਦੀ ਸਰਪ੍ਰਸਤੀ ਹੀ ਨਹੀਂ ਕੀਤੀ ਬਲਕਿ 2 ਸਿੱਖ ਸ਼ਹੀਦ ਭਾਈ ਗੁਰਜੀਤ ਸਿੰਘ, ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਦਾ ਪੁਲਿਸ ਦੁਆਰਾ ਕਤਲ ਵੀ ਕਰਵਾਏ । 328 ਪਾਵਨ ਸਰੂਪ ਸਾਜਸ਼ੀ ਢੰਗ ਨਾਲ ਲਾਪਤਾ ਕਰਵਾਕੇ ਹਿੰਦੂਤਵ ਤਾਕਤਾਂ ਦੇ ਸਪੁਰਦ ਕੀਤੇ । ਫਿਰ ਐਸਜੀਪੀਸੀ ਦੇ ਖਜਾਨਿਆਂ ਅਤੇ ਸਾਧਨਾ ਦੀ ਦੁਰਵਰਤੋਂ ਕਰਕੇ ਆਪਣੇ ਸਿਆਸੀ ਅਤੇ ਮਾਲੀ ਸਵਾਰਥਾਂ ਦੀ ਨਿਰੰਤਰ ਪੂਰਤੀ ਕਰਦੇ ਆ ਰਹੇ ਹਨ ਅਤੇ ਸਿੱਖ ਕੌਮ ਦੀ ਧਾਰਮਿਕ ਸੰਸਥਾ ਐਸਜੀਪੀਸੀ ਨੂੰ ਬਦਨਾਮ ਕਰਨ ਦੇ ਭਾਗੀ ਹਨ । ਕਿਉਂਕਿ ਕਾਨੂੰਨ ਦੇ ਹੱਥ ਲੰਬੇ ਹੁੰਦੇ ਹਨ, ਜਿਸਤੋਂ ਕੋਈ ਵੀ ਅਪਰਾਧੀ, ਮੁਜਰਿਮ ਬਚ ਨਹੀਂ ਸਕਦਾ । ਇਹਨਾਂ ਦੇ ਪਾਪਾ ਦਾ ਘੜਾ ਭਰ ਚੁੱਕਾ ਹੈ ਅਤੇ ਉਸ ਅਕਾਲ ਪੁਰਖ ਨੇ ਸਜਾ ਦਾ ਸਮਾਂ ਨੇੜੇ ਲੈ ਆਂਦਾ ਹੈ ਜਿਸਦੇ ਨਤੀਜਿਆਂ ਤੋਂ ਸੁਖਬੀਰ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਹੁਣ ਬੱਚ ਨਹੀਂ ਸਕੇਗਾ।
Post navigation
ਸ. ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਲੋਕ ਸਭਾ ਹਲਕੇ ਦੇ ਨਿਵਾਸੀਆਂ ਅਤੇ ਇਲਾਕੇ ਦੀ ਨੁਹਾਰ ਬਦਲਣ ਹਿੱਤ ਡਿਪਟੀ ਕਮਿਸ਼ਨਰ ਅਤੇ ਅਫਸਰਸ਼ਾਹੀ ਨਾਲ ਕੀਤੀ ਅਗਾਮੀ ਮੀਟਿੰਗ
ਹਿੰਦੁਸਤਾਨ ਸਰਕਾਰ ਦੇ ਕੇਂਦਰੀ ਗ੍ਰਿਹ ਰਾਜ ਮੰਤਰੀ ਅਜੈ ਮਿਸ਼ਰਾ ਟੈਣੀ ਦੀ ਤੁਰੰਤ ਕੀਤੀ ਜਾਏ ਬਰਖਾਸਤਗੀ: ਕਿਸਾਨ ਕ੍ਰਾਂਤੀਕਾਰੀ ਯੂਨੀਅਨ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us