ਸ. ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਲੋਕ ਸਭਾ ਹਲਕੇ ਦੇ ਨਿਵਾਸੀਆਂ ਅਤੇ ਇਲਾਕੇ ਦੀ ਨੁਹਾਰ ਬਦਲਣ ਹਿੱਤ ਡਿਪਟੀ ਕਮਿਸ਼ਨਰ ਅਤੇ ਅਫਸਰਸ਼ਾਹੀ ਨਾਲ ਕੀਤੀ ਅਗਾਮੀ ਮੀਟਿੰਗ

ਸ. ਸਿਮਰਨਜੀਤ ਸਿੰਘ ਮਾਨ ਨੇ ਸੰਗਰੂਰ ਲੋਕ ਸਭਾ ਹਲਕੇ ਦੇ ਨਿਵਾਸੀਆਂ ਅਤੇ ਇਲਾਕੇ ਦੀ ਨੁਹਾਰ ਬਦਲਣ ਹਿੱਤ ਡਿਪਟੀ ਕਮਿਸ਼ਨਰ ਅਤੇ ਅਫਸਰਸ਼ਾਹੀ ਨਾਲ ਕੀਤੀ ਅਗਾਮੀ ਮੀਟਿੰਗ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- “ਸੰਗਰੂਰ ਲੋਕ ਸਭਾ ਹਲਕੇ ਦੇ ਨਿਵਾਸੀਆਂ ਨੂੰ ਦਰਪੇਸ਼ ਆ ਰਹੇ ਗੰਭੀਰ ਮਸਲਿਆਂ ਦੇ ਹੱਲ ਲਈ ਅਤੇ ਓਹਨਾ ਦੀਆਂ ਪ੍ਰਪੋਜਲਾਂ ਤਿਆਰ ਕਰਨ ਲਈ ਡਿਪਟੀ ਕਮਿਸ਼ਨਰ ਸੰਗਰੂਰ ਅਤੇ ਸਮੁੱਚੇ ਹਲਕੇ ਦੀ ਅਫਸਰਸ਼ਾਹੀ ਨਾਲ ਉਚੇਚੇ ਤੌਰ ਤੋਰ ਤੇ ਮੀਟਿੰਗ ਕਰਕੇ ਜਿੱਥੇ ਵਿਚਾਰਾਂ ਕੀਤੀਆਂ ਓਥੇ ਇਸ ਸੰਬੰਧੀ ਸਮੁੱਚੀ ਅਫਸਰਸ਼ਾਹੀ ਨੂੰ ਪ੍ਰਪੋਜਲਾਂ ਤਿਆਰ ਕਰਕੇ ਦੇਣ ਉਤੇ ਜ਼ੋਰ ਦਿੱਤਾ ਤਾਂ ਕਿ ਸ. ਸਿਮਰਨਜੀਤ ਸਿੰਘ ਮਾਨ ਇਹਨਾਂ ਪ੍ਰਪੋਜਲਾਂ ਨੂੰ ਅਮਲੀ ਰੂਪ ਦੇਣ ਲਈ ਸੈਂਟਰ ਦੀ ਸਰਕਾਰ ਤੋਂ ਆਪਣੇ ਐਮ.ਪੀ. ਕੋਟੇ ਦੇ ਫੰਡਾ ਦੇ ਨਾਲ-ਨਾਲ ਹੋਰ ਫ਼ੰਡ ਵੀ ਸੈਂਟਰ ਤੋਂ ਜਾਰੀ ਕਰਵਾ ਸਕਣ ਅਤੇ ਇਸ ਇਲਾਕੇ ਦੇ ਚਹੁਪੱਖੀ ਵਿਕਾਸ ਕਰਦੇ ਹੋਏ ਘੱਗਰ ਦਰਿਆ ਤੋਂ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਵੀ ਸੀਮਿਤ ਸਮੇਂ ਵਿਚ ਅੰਤ ਕਰਵਾ ਸਕਣ ।”

ਇਹ ਜਾਣਕਾਰੀ ਅੱਜ ਓਹਨਾ ਦੇ ਵੱਲੋਂ ਕੁੱਝ ਦਿਨ ਪਹਿਲੇ ਸੰਗਰੂਰ ਲੋਕ ਸਭਾ ਹਲਕੇ ਲਈ ਨਿਯੁਕਤ ਕੀਤੇ ਗਏ ਓ.ਐਸ.ਡੀ ਸ. ਤਲਵਿੰਦਰ ਸਿੰਘ ਮਾਨ ਵੱਲੋਂ ਸੰਗਰੂਰ ਇਲਾਕਾ ਨਿਵਾਸੀਆਂ ਅਤੇ ਪ੍ਰੈਸ ਨੂੰ ਜਾਰੀ ਕੀਤੇ ਗਏ ਇਕ ਬਿਆਨ ਵਿੱਚ ਦਿੱਤੀ ਗਈ । ਅੱਜ ਦੀ ਇਸ ਮਹੱਤਵਪੂਰਨ ਮੀਟਿੰਗ ਵਿੱਚ ਸ. ਮਾਨ ਨੇ ਅਫਸਰਾਂ ਨਾਲ ਵਿਚਾਰ ਕਰਦੇ ਹੋਏ ਕਿਹਾ ਕਿ ਸੰਗਰੂਰ ਲੋਕ ਸਭਾ ਹਲਕੇ ਦੇ ਸਮੁੱਚੇ ਕਾਲਜਾਂ ਅਤੇ ਸਕੂਲਾਂ ਵਿੱਚ ਫੌਜ ਵਿੱਚ ਭਰਤੀ ਹੋਣ ਵਾਲੇ ਰੈਕੀ ਅਫਸਰਾਂ ਦੀ ਐਨ.ਡੀ.ਏ ਦੀ ਫੌਜੀ ਤਾਲੀਮ ਅਤੇ ਟ੍ਰੇਨਿੰਗ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਜਿਸ ਲਈ ਤੁਰੰਤ ਪ੍ਰਪੋਜ਼ਲ ਤਿਆਰ ਕੀਤੀ ਜਾਵੇ ।

ਘੱਗਰ ਦਰਿਆ ਦੇ ਹੜਾ ਤੋਂ ਹੋਣ ਵਾਲੇ ਫਸਲੀ, ਜਾਨੀ, ਮਾਲੀ ਨੁਕਸਾਨ ਦੀ ਰੋਕਥਾਮ ਲਈ ਸ. ਮਾਨ ਹਰਿਆਣਾ ਦੀ ਸਰਕਾਰ ਨਾਲ ਅਤੇ ਓਥੋਂ ਦੇ ਐਮ.ਪੀ ਨਾਲ ਉਚੇਚੇ ਤੌਰ ਤੇ ਗੱਲਬਾਤ ਕਰਨਗੇ । ਓਹਨਾ ਜੰਗਲਾਤ ਵਿਭਾਗ ਦੀ ਗੱਲ ਕਰਦੇ ਹੋਏ ਕਿਹਾ ਕਿ ਸਾਡੇ ਜੰਗਲਾਂ ਨੂੰ ਟੂਰਿਜ਼ਮ ਦੇ ਤੌਰ ਤੇ ਯੋਜਨਾ ਤਿਆਰ ਕੀਤੀ ਜਾਵੇ ਤਾਂ ਕਿ ਪੰਜਾਬ ਨੂੰ ਹਰੀਆਂ ਭਰਿਆ ਰੱਖਣ ਦੇ ਨਾਲ-ਨਾਲ ਇਸ ਵਿਭਾਗ ਦੀ ਮਾਲੀ ਹਾਲਤ ਨੂੰ ਵੀ ਹੋਰ ਵਧੇਰੇ ਮਜਬੂਤ ਕੀਤਾ ਜਾ ਸਕੇ । ਓਹਨਾ ਅਵਾਰਾ ਫਿਰਦੀਆਂ ਗਾਵਾਂ ਡੰਗਰਾਂ ਦੀ ਸੁਰੱਖਿਆ ਲਈ ਅਤੇ ਹੋਣ ਵਾਲੇ ਸੜਕੀ ਐਕਸੀਡੈਂਟਾਂ ਤੋਂ ਬਚਾਉਣ ਲਈ ਅਫਸਰਾਂ ਨੂੰ ਸਹੀ ਢੰਗ ਨਾਲ ਗਊਸ਼ਾਲਾਵਾਂ ਦਾ ਪ੍ਰਬੰਧ ਕਰਨ ਅਤੇ ਹਰ ਪ੍ਰਤੀ ਗਊ ਦੇ ਚਾਰੇ ਲਈ 200-250 ਰੁਪਏ ਤੱਕ ਦੇ ਫ਼ੰਡ ਪ੍ਰਬੰਧ ਕਰਨ ਦੀ ਹਿਦਾਇਤ ਕਰਦੇ ਹੋਏ ਕਿਹਾ ਕਿ ਇਸ ਲਈ ਵੀ ਅਵਸ਼ੇਸ਼ ਪ੍ਰਪੋਜ਼ਲ ਬਣਾਈ ਜਾਵੇ ਜੋ ਸਾਡੀਆਂ ਨਾਲੀਆਂ ਨਦੀਆਂ ਹਨ, ਉਹਨਾਂ ਦੀ ਸਹੀ ਸਮੇਂ ਤੇ ਸਫਾਈ ਕਰਦੇ ਹੋਏ, ਓਹਨਾ ਨੂੰ ਬਤੋਰ ਮੱਛੀ ਪਾਲਣ ਦੇ ਧੰਦੇ ਨੂੰ ਪ੍ਰਫੁੱਲਿਤ ਕਰਨ ਲਈ ਪ੍ਰਪੋਜ਼ਲ ਤਿਆਰ ਕਰਕੇ ਦਿੱਤੀ ਜਾਵੇ ਤਾਂ ਜੋ ਸਰਕਾਰ ਦੀ ਆਮਦਨ ਦੇ ਵਿੱਚ ਵੀ ਵਾਧਾ ਹੋ ਸਕੇ ।

ਸ. ਮਾਨ ਨੇ ਮਜਦੂਰ ਗਰੀਬ ਘਰਾਂ ਦੇ ਪਰਿਵਾਰਾਂ ਲਈ ਜੋ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਗੱਲ ਕਰਦੇ ਹੋਏ ਕਿਹਾ ਕਿ ਜਿਹਨਾਂ ਘਰਾਂ ਦੀਆਂ ਕੰਧਾਂ ਪੱਕਿਆਂ ਹਨ ਅਤੇ ਲੈਂਟਰ ਨਹੀਂ ਹੈ, ਉਹ ਘਰ ਇਸ ਆਵਾਸ ਯੋਜਨਾ ਵਿੱਚ ਨਹੀਂ ਆਉਂਦੇ । ਓਹਨਾ ਲਈ ਪ੍ਰਪੋਜ਼ਲ ਤਿਆਰ ਕੀਤੀ ਜਾਵੇ ਜਿਸਨੂੰ ਮੈਂ ਲਾਗੂ ਕਰਵਾਕੇ ਇਹਨਾਂ ਲੋੜਵੰਦ ਗਰੀਬ ਪਰਿਵਾਰਾਂ ਦੇ ਮਕਾਨਾਂ ਦੀ ਸਮੱਸਿਆ ਨੂੰ ਹੱਲ ਕਰ ਸਕੀਏ। ਸ. ਮਾਨ ਨੇ ਇਸ ਮੀਟਿੰਗ ਦੌਰਾਨ ਜੋ ਸਕੂਲੀ ਬੱਚਿਆਂ ਨੂੰ ਦੁਪਹਿਰ ਸਮੇਂ ਖਾਣਾ ਦੇਣ ਦੀ ਨੀਤੀ ਹੈ, ਉਸ ਵਿੱਚ ਸੁਧਾਰ ਕਰਨ ਅਤੇ ਵਾਧਾ ਕਰਨ ਦੀ ਇੱਛਾ ਨਾਲ ਕਿਹਾ ਕਿਉਂਕਿ ਇਹ ਬੱਚੇ ਸਾਡੇ ਪੰਜਾਬ ਸੂਬੇ ਅਤੇ ਸਾਡੀ ਨਸਲਾਂ ਦਾ ਭਵਿੱਖ ਹਨ ਇਸ ਲਈ ਇਹਨਾਂ ਦੇ ਖਾਣੇ ਦੇ ਵਿੱਚ ਤਾਕਤ ਪ੍ਰਦਾਨ ਕਰਨ ਵਾਲਿਆਂ ਖਾਦ ਵਸਤਾਂ ਨੂੰ ਉਚੇਚੇ ਤੌਰ ਤੇ ਸ਼ਾਮਿਲ ਕਰਨ ਦੀ ਯੋਜਨਾ ਬਣਾਈ ਜਾਵੇ ਤਾਂ ਜੋ ਸਾਡੇ ਬੱਚੇ ਸਰੀਰਕ ਅਤੇ ਦਿਮਾਗੀ ਤੌਰ ਤੇ ਰਿਸ਼ਟ-ਪੁਸ਼ਟ ਰਹਿ ਸਕਣ ਅਤੇ ਮੁਲਕ ਦੇ ਹਰ ਖੇਤਰ ਵਿੱਚ ਅਗਲੀਆਂ ਕਤਾਰਾਂ ਵਿੱਚ ਖਲੋਕੇ ਯੋਗਦਾਨ ਪਾਉਂਦੇ ਰਹਿਣ । ਸ.ਮਾਨ ਨੇ ਉਚੇਚੇ ਤੌਰ ਤੇ ਉਪਰੋਕਤ ਸਭ ਮੁੱਦਿਆਂ ਲਈ ਸੰਗਰੂਰ ਹਲਕੇ ਦੇ ਅਫਸਰਾਂ ਨੂੰ ਸੀਮਿਤ ਸਮੇਂ ਵਿੱਚ ਡੀ.ਸੀ ਸਾਹਿਬ ਦੀ ਅਗਵਾਈ ਹੇਠ ਪ੍ਰਪੋਜ਼ਲ ਤਿਆਰ ਕਰਨ ਦੀ ਉਚੇਚੇ ਤੌਰ ਤੇ ਗੁਜਾਰਿਸ਼ ਕੀਤੀ । ਸ. ਮਾਨ ਨੇ ਅੱਜ ਦੀ ਮੀਟਿੰਗ ਵਿੱਚ ਸੰਜੀਦਗੀ ਨਾਲ ਹਿੱਸਾ ਲੈਣ ਵਾਲੇ ਸਮੁੱਚੇ ਅਫਸਰਾਂ ਅਤੇ ਡਿਪਟੀ ਕਮਿਸ਼ਨਰ ਸੰਗਰੂਰ ਦਾ ਉਚੇਚੇ ਤੌਰ ਤੇ ਧੰਨਵਾਦ ਵੀ ਕੀਤਾ।

error: Content is protected !!