ਗੁਰਦੁਆਰਾ ਰਾਜੌਰੀ ਗਾਰਡਨ ਵਿਖੇ ਚੋਣਾਂ ਸ਼ਾਂਤੀਪੂਰਨ ਸੰਪੰਨ ਹੋਈਆਂ

ਗੁਰਦੁਆਰਾ ਰਾਜੌਰੀ ਗਾਰਡਨ ਵਿਖੇ ਚੋਣਾਂ ਸ਼ਾਂਤੀਪੂਰਨ ਸੰਪੰਨ ਹੋਈਆਂ

ਜੇਤੂ ਉਮੀਦਵਾਰਾਂ ਦਾ ਐਲਾਨ ਦੇਰ ਰਾਤ ਕੀਤਾ ਜਾਵੇਗਾ

ਨਵੀਂ ਦਿੱਲੀ(ਮਨਪ੍ਰੀਤ ਸਿੰਘ ਖਾਲਸਾ): ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਵਿਖੇ ਅੱਜ ਸ਼ਾਂਤੀਪੂਰਨ ਸੰਪੰਨ ਹੋਈਆਂ। ਉਮੀਦਵਾਰਾਂ ਦਾ ਐਲਾਨ ਦੇਰ ਰਾਤ ਕਰ ਦਿੱਤਾ ਜਾਵੇਗਾ। ਮੁੱਖ ਮੁਕਾਬਲਾ ਹਰਮਨਜੀਤ ਸਿੰਘ ਅਤੇ ਇੰਦਰਪ੍ਰੀਤ ਸਿੰਘ ਕੋਛੜ ਦੇ ਵਿਚਕਾਰ ਹੈ। ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਜੋ ਕਿ ਦਿੱਲੀ ਦੀਆਂ ਚੁਣੀਂਦਾ ਸਿੰਘ ਸਭਾਵਾਂ ਵਿੱਚੋਂ ਇੱਕ ਹੈ ਅਤੇ ਹਰ 2 ਸਾਲਾਂ ਬਾਅਦ ਇੱਥੇ ਚੋਣਾਂ ਹੁੰਦੀਆਂ ਹਨ। ਇਸ ਵਾਰ ਮੁਕਾਬਲਾ ਮੌਜੂਦਾ ਕਮੇਟੀ ਪ੍ਰਧਾਨ ਹਰਮਨਜੀਤ ਸਿੰਘ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਇੰਦਰਪ੍ਰੀਤ ਸਿੰਘ ਕੋਛੜ ਵਿਚਕਾਰ ਸੀ।

ਇਸ ਵਾਰ ਵੋਟਿੰਗ ਦੀ ਪ੍ਰਤੀਸ਼ਤਤਾ 56 ਫੀਸਦੀ ਦੇ ਨੇੜੇ-ਤੇੜੇ ਰਹੀ। ਇੱਥੇ ਕੁੱਲ ਵੋਟਾਂ 7000 ਦੇ ਕਰੀਬ ਹਨ ਜਿਨ੍ਹਾਂ ਵਿੱਚੋਂ 3800 ਦੇ ਕਰੀਬ ਵੋਟਾਂ ਪਈਆਂ। ਜਿੱਥੇ ਹਰਮਨਜੀਤ ਸਿੰਘ ਨੇ ਆਪਣੇ ਪਿਛਲੇ 7 ਸਾਲਾਂ ਦੌਰਾਨ ਕੀਤੇ ਕੰਮਾਂ ਦੇ ਆਧਾਰ ’ਤੇ ਸੰਗਤਾਂ ਤੋਂ ਵੋਟਾਂ ਦੀ ਅਪੀਲ ਕੀਤੀ ਤਾਂ ਉੱਥੇ ਹੀ ਇੰਦਰਪ੍ਰੀਤ ਸਿੰਘ ਕੋਛੜ ਨੇ ਬਦਲਾਅ ਦੇ ਨਾਂ ’ਤੇ ਵੋਟਾਂ ਭੁਗਤਾਉਣ ਦੀ ਅਪੀਲ ਕੀਤੀ ਸੀ। ਹੁਣ ਸੰਗਤ ਹਰਮਨਜੀਤ ਸਿੰਘ ਦੀਆਂ ਸੇਵਾਵਾਂ ਨੂੰ ਪ੍ਰਵਾਨ ਕਰਦੀ ਹੈ ਜਾਂ ਫਿਰ ਬਦਲਾਓ ਕਰਦੇ ਹੋਏ ਇੰਦਰਪ੍ਰੀਤ ਸਿੰਘ ਕੋਛੜ ਸਿੰਘ ਨੂੰ ਮੌਕਾ ਦਿੰਦੀ ਹੈ, ਇਹ ਤਾਂ ਚੋਣ ਨਤੀਜਿਆਂ ਤੋਂ ਬਾਅਦ ਹੀ ਪਤਾ ਲੱਗੇਗਾ। ਚੋਣ ਨਤੀਜੇ ਦੇਰ ਰਾਤ ਆਉਣ ਦੀ ਸੰਭਾਵਨਾ ਹੈ।

error: Content is protected !!