Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
September
6
ਆਦਮਪੁਰ ਏਅਰਪੋਰਟ ‘ਤੇ 83.12 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਨਵਾਂ ਟਰਮੀਨਲ, ਪੜ੍ਹੋ ਕਦੋਂ ਹੋਏਗੀ ਇਮਾਰਤ ਮੁਕੰਮਲ
Latest News
Punjab
ਆਦਮਪੁਰ ਏਅਰਪੋਰਟ ‘ਤੇ 83.12 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਨਵਾਂ ਟਰਮੀਨਲ, ਪੜ੍ਹੋ ਕਦੋਂ ਹੋਏਗੀ ਇਮਾਰਤ ਮੁਕੰਮਲ
September 6, 2022
editor
ਆਦਮਪੁਰ ਏਅਰਪੋਰਟ ‘ਤੇ 83.12 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਨਵਾਂ ਟਰਮੀਨਲ, ਪੜ੍ਹੋ ਕਦੋਂ ਹੋਏਗੀ ਇਮਾਰਤ ਮੁਕੰਮਲ
ਜਲੰਧਰ (ਵੀਓਪੀ ਬਿਊਰੋ) ਆਦਮਪੁਰ ਏਅਰਪੋਰਟ ਵਿਖੇ 83.12 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਟਰਮੀਨਲ ਦੀ ਇਮਾਰਤ ਦੀ ਉਸਾਰੀ ਕੀਤੀ ਜਾ ਰਹੀ ਹੈ| ਜਿਥੇ ਅਤਿ ਆਧੁਨਿਕ ਬੁਨਿਆਦੀ ਢਾਂਚੇ, ਵੀ.ਆਈ.ਪੀ. ਲਾਊਂਜ਼, ਨਵੇਂ ਅਰਾਈਵਲ ਤੇ ਡਿਪਾਰਚਰ ਗੇਟਸ ਸਮੇਤ ਯਾਤਰੀਆਂ ਨੂੰ ਉੱਚ ਦਰਜੇ ਦੀਆਂ ਸਹੂਲਤਾਂ ਪ੍ਰਾਪਤ ਹੋਣਗੀਆਂ। ਜਲੰਧਰ ਦੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਆਦਮਪੁਰ ਸਿਵਲ ਏਅਰਪੋਰਟ ਦਾ ਦੌਰਾ ਕਰਦਿਆਂ ਇਹ ਜਾਣਕਾਰੀ ਦਿੱਤੀ| ਉਹਨਾਂ ਨਵੇਂ ਟਰਮੀਨਲ ਦੇ ਚੱਲ ਰਹੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲੈਂਦਿਆ ਏਅਰਪੋਰਟ ਅਪਰੋਚ ਰੋਡ ਪ੍ਰਾਜੈਕਟ ਦੀ ਪ੍ਰਗਤੀ ਦੀ ਸਮੀਖਿਆ ਕਰਦਿਆਂ ਅਧਿਕਾਰੀਆਂ ਨੂੰ ਇਸ ਕਾਰਜ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਦੱਸਿਆ ਕਿ ਇਸ ਮਹੀਨੇ ਦੇ ਅਖੀਰ ਤੱਕ ਟਰਮੀਨਲ ਦੀ ਇਮਾਰਤ ਮੁਕੰਮਲ ਹੋ ਜਾਵੇਗੀ । ਉਨ੍ਹਾਂ ਟਰਮੀਨਲ ਦੇ ਪਿੱਛੇ ਪਾਰਕਿੰਗ, ਜਿਸ ਦੀ ਕੁਨੈਕਟੀਵਿਟੀ ਰਨ-ਵੇ ਨਾਲ ਹੋਵੇਗੀ, ਦਾ ਵੀ ਜਾਇਜ਼ਾ ਲਿਆ। ਏਅਰਪੋਰਟ ਨੂੰ ਜਾਂਦੀ ਸੜਕ ਦੇ ਚੱਲ ਰਹੇ ਕੰਮ ਦੀ ਪ੍ਰਗਤੀ ਦੀ ਸਮੀਖਿਆ ਕਰਦਿਆਂ ਜਸਪ੍ਰੀਤ ਸਿੰਘ ਨੇ ਸਬੰਧਤ ਅਧਿਕਾਰੀਆਂ ਨੂੰ ਇਸ ਕਾਰਜ ਵਿੱਚ ਤੇਜ਼ੀ ਲਿਆਉਣ ਦੀਆਂ ਹਦਾਇਤਾਂ ਦਿੱਤੀਆਂ ਤਾਂ ਜੋ ਪ੍ਰਾਜੈਕਟ ਨੂੰ ਸਮੇਂ ਸਿਰ ਨੇਪਰੇ ਚਾੜ੍ਹਿਆ ਜਾ ਸਕੇ । ਉਨ੍ਹਾਂ ਕਿਹਾ ਕਿ ਅਪਰੋਚ ਰੋਡ ਦੇ ਬਣਨ ਨਾਲ ਯਾਤਰੀਆਂ ਨੂੰ ਬੇਹੱਦ ਸਹੂਲਤ ਹੋਵੇਗੀ, ਜਿਨ੍ਹਾਂ ਨੂੰ ਏਅਰਪੋਰਟ ਜਾਣ ਲਈ ਪਿੰਡਾਂ ਵਿੱਚੋਂ ਦੀ ਹੋ ਕੇ ਲੰਘਣਾ ਨਹੀਂ ਪਵੇਗਾ।
ਇਸ ਦੌਰਾਨ ਏਅਰਪੋਰਟ ਦੇ ਅਧਿਕਾਰੀਆਂ ਵੱਲੋਂ ਡਿਪਟੀ ਕਮਿਸ਼ਨਰ ਸਾਹਮਣੇ ਸ਼ਹਿਰ ਵਿੱਚ ਕੀਤੇ ਨਾਜਾਇਜ਼ ਕਬਜ਼ਿਆਂ ਦਾ ਮੁੱਦਾ ਵੀ ਉਠਾਇਆ ਗਿਆ, ਜਿਸ ’ਤੇ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਨਾਜਾਇਜ਼ ਕਬਜ਼ਿਆਂ ਖਿਲਾਫ਼ ਕਾਰਵਾਈ ਅਮਲ ਵਿੱਚ ਲਿਆਉਣ ਦੀਆਂ ਹਦਾਇਤਾਂ ਦਿੱਤੀਆਂ। ਡਿਪਟੀ ਕਮਿਸ਼ਨਰ ਵੱਲੋਂ ਇਸ ਦੌਰਾਨ ਏਅਰਪੋਰਟ ਵਿਖੇ ਫਲਾਈਟਾਂ ਜਲਦ ਸ਼ੁਰੂ ਕਰਨ ਸਬੰਧੀ ਏਅਰਪੋਰਟ ਅਥਾਰਟੀ ਨਾਲ ਵਿਚਾਰ-ਵਟਾਂਦਰਾ ਵੀ ਕੀਤਾ ਗਿਆ। ਇਸ ਮੌਕੇ ਐਸ.ਡੀ.ਐਮ. ਜੈ ਇੰਦਰ ਸਿੰਘ, ਐਸ.ਡੀ.ਐਮ. ਬਲਬੀਰ ਰਾਜ ਸਿੰਘ, ਡਾਇਰੈਕਟਰ ਏਅਰਪੋਰਟ ਕਮਲਜੀਤ ਕੌਰ, ਐਕਸੀਅਨ ਪੀ.ਡਬਲਯੂ.ਡੀ. ਬੀ.ਐਸ. ਤੁਲੀ ਅਤੇ ਏਅਰਪੋਰਟ ਅਥਾਰਟੀ ਦੇ ਅਧਿਕਾਰੀ ਮੌਜੂਦ ਸਨ।
Post navigation
ਦੇਸ਼ ਦਾ ਸਭ ਤੋਂ ਵੱਡਾ ਕਾਰ ਚੋਰ, 27 ਸਾਲਾਂ ‘ਚ ਕੀਤੀਆਂ 5000 ਤੋਂ ਵੱਧ ਕਾਰਾਂ ਚੋਰੀ
ਕ੍ਰਿਕਟਰ ਅਰਸ਼ਦੀਪ ਸਿੰਘ ਦੇ ਖਿਲਾਫ ਜਿੱਥੇ ਹੋ ਰਿਹਾ ਵਿਰੋਧ, ਉੱਥੇ ਕਈ ਹੱਕ ਵਿਚ ਵੀ ਉਤਰੇ ਪੜੋ ਕੌਣ…
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us