ਕ੍ਰਿਕਟਰ ਅਰਸ਼ਦੀਪ ਸਿੰਘ ਦੇ ਖਿਲਾਫ ਜਿੱਥੇ ਹੋ ਰਿਹਾ ਵਿਰੋਧ, ਉੱਥੇ ਕਈ ਹੱਕ ਵਿਚ ਵੀ ਉਤਰੇ ਪੜੋ ਕੌਣ…

ਕ੍ਰਿਕਟਰ ਅਰਸ਼ਦੀਪ ਸਿੰਘ ਦੇ ਖਿਲਾਫ ਜਿੱਥੇ ਹੋ ਰਿਹਾ ਵਿਰੋਧ, ਉੱਥੇ ਕਈ ਹੱਕ ਵਿਚ ਵੀ ਉਤਰੇ ਪੜੋ ਕੌਣ…

ਐਤਵਾਰ ਨੂੰ ਏਸ਼ੀਆ ਕੱਪ ਦਾ ਪਹਿਲਾ ਸੁਪਰ 4 ਮੈਚ ਦੁਬਈ ਵਿੱਚ ਖੇਡਿਆ ਗਿਆ, ਜਿਸ ਵਿੱਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਸਨ।182 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਪਾਕਿਸਤਾਨ ਦੀ ਟੀਮ ਨੇ ਇਸ ਮੁਕਾਬਲੇ ਵਿੱਚ ਭਾਰਤੀ ਟੀਮ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ।
ਜਦੋਂ ਕਦੀ ਵੀ ਕ੍ਰਿਕਟ ਦੇ ਮੈਦਾਨ ਵਿਚ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਹੁੰਦੀਆਂ ਹਨ ਤਾਂ ਦਰਸ਼ਕਾਂ ਦਾ ਵੀ ਉਤਸ਼ਾਹ ਬਹੁਤ ਵੇਖਣ ਵਾਲਾ ਹੁੰਦਾ ਹੈ। ਪਰ ਕਦੇ-ਕਦੇ ਇਹ ਹੀ ਉਤਸ਼ਾਹ ਦੇ ਕਾਰਨ ਕਿਸੇ ਟੀਮ ਦੇ ਖਿਡਾਰੀ ਨੂੰ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈਂਦਾ ਹੈ ਕੁਝ ਅਜਿਹਾ ਹੀ ਮੰਜਰ ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਨੂੰ ਵੇਖਣ ਨੂੰ ਮਿਲਿਆ। ਐਤਵਾਰ ਦੇ ਮੈਚ ਦੌਰਾਨ ਭਾਰਤੀ ਟੀਮ ਅਤੇ ਪਾਕਿਸਤਾਨੀ ਟੀਮ ਆਹਮੋ-ਸਾਹਮਣੇ ਮੈਚ ਖੇਡ ਰਹੀਆਂ ਸਨ,ਰਵੀ ਦੀ ਤੀਜੀ ਗੇਂਦ ‘ਤੇ ਆਸਿਫ ਅਲੀ ਨੇ ਹਵਾ ‘ਚ ਇੱਕ ਖ਼ਰਾਬ ਸ਼ਾਟ ਖੇਡਿਆ। ਗੇਂਦ ਥਰਡ ਮੈਨ ਫੀਲਡਰ ਅਰਸ਼ਦੀਪ ਦੇ ਕੋਲ ਗਈ। ਬਿਲਕੁਲ ਸਧਾਰਨ ਕੈਚ ਸੀ। ਪਰ ਗੇਂਦ ਉਨ੍ਹਾਂ ਦੇ ਹੱਥੋਂ ਖੁੰਝ ਗਈ।ਆਸਿਫ਼ ਅਲੀ ਦਾ ਕੈਚ ਛੱਡਣਾ ਮਹਿੰਗਾ ਸਾਬਤ ਹੋਇਆ। ਇਸ ਓਵਰ ‘ਚ ਉਨ੍ਹਾਂ ਨੇ ਇੱਕ ਛੱਕਾ ਅਤੇ ਇੱਕ ਚੌਕਾ ਜੜਿਆ। ਅਤੇ ਪਾਕਿਸਤਾਨ ਦੀ ਟੀਮ ਜੇਤੂ ਰਹੀ ਇਹ ਆਸਾਨ ਕੈਚ ਅਰਸ਼ਦੀਪ ਦੇ ਹੱਥੋਂ ਖੁੰਝਣ ਤੇ ਸਾਰੇ ਭਾਰਤੀ ਕ੍ਰਿਕਟ ਪ੍ਰੇਮੀ ਉਹਨਾਂ ਦੀ ਆਲੋਚਨਾ ਕਰ ਰਹੇ ਹਨ।

ਭਾਵੇਂ ਕੁੱਝ ਲੋਕ ਭਾਰਤ ਦੀ ਹਾਰ ਲਈ ਅਰਸ਼ਦੀਪ ਦੁਆਰਾ ਕੈਚ ਛੱਡਣ ਦੀ ਗਲਤੀ ਕਾਰਨ ਉਨ੍ਹਾਂ ਨੂੰ ਬੁਰਾ ਭਲਾ ਕਹਿ ਰਹੇ ਹਨ ਪਰ ਬਹੁਤ ਸਾਰੇ ਲੋਕ ਅਜਿਹੇ ‘ਚ ਉਨ੍ਹਾਂ ਦੇ ਸਮਰਥਨ ਲਈ ਅੱਗੇ ਵੀ ਆਏ ਹਨ।
ਆਮ ਆਦਮੀ ਪਾਰਟੀ ਦੇ ਖੇਡ ਮੰਤਰੀ ਗੁਰਮੀਤ ਸਿੰਘ ਹੇਅਰ ਨੇ ਅਰਸ਼ਦੀਪ ਦੀ ਮਾਤਾ ਜੀ ਨਾਲ ਫੋਨ ਤੇ ਗੱਲਬਾਤ ਕੀਤੀ ਜੋ ਉਸ ਸਮੇਂ ਦੁਬਈ ਵਿੱਚ ਸਨ, ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਫ਼ੋਨ ਉੱਤੇ ਗੱਲਬਾਤ ਕਰਕੇ ਕਿਹਾ ਕਿ ਪੰਜਾਬ ਅਤੇ ਪੂਰਾ ਦੇਸ਼ ਅਰਸ਼ਦੀਪ ਸਿੰਘ ਦੇ ਨਾਲ ਹੈ। ਉਹਨਾਂ ਨੇ ਏਸ਼ੀਆ ਕੱਪ ਦੇ ਬਾਕੀ ਮੈਚਾਂ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਅਰਸ਼ਦੀਪ ਸਿੰਘ ਦੇ ਦੇਸ਼ ਵਾਪਸੀ ਉੱਤੇ ਉਹ ਖ਼ੁਦ ਸਵਾਗਤ ਕਰਨ ਜਾਣਗੇ। ਇਹਨਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਰਾਜ ਦੇ ਸੰਸਦ ਮੈਂਬਰ ਰਾਘਵ ਚੱਢਾ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਸੋਮਵਾਰ ਸ਼ਾਮ ਨੂੰ ਕ੍ਰਿਕਟਰ ਅਰਸ਼ਦੀਪ ਸਿੰਘ ਦੇ ਮਾਤਾ-ਪਿਤਾ ਨਾਲ ਮੁਲਾਕਾਤ ਕੀਤੀ।ਮੁਲਾਕਾਤ ਦੌਰਾਨ, ਦੋਵਾਂ ‘ਆਪ’ ਨੇਤਾਵਾਂ ਨੇ ਕਿਹਾ ਕਿ ‘ਆਪ’ ਸਰਕਾਰ ਨੌਜਵਾਨ ਖਿਡਾਰੀ ਦੇ ਨਾਲ ਖੜ੍ਹੀ ਹੈ।ਭਾਰਤੀ ਗੇਂਦਬਾਜ਼ ਦੇ ਖਿਲਾਫ ਹੋ ਰਹੀ ਔਨਲਾਈਨ ਟ੍ਰੋਲਿੰਗ ਮਾਮਲੇ ‘ਚ ਪਰਿਵਾਰ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ।

ਅਰਸ਼ਦੀਪ ਦਾ ਬਚਾਅ ਕਰਦਿਆਂ ‘ਆਪ’ ਆਗੂਆਂ ਨੇ ਕਿਹਾ ਕਿ ਇਹ ਇੱਕ ਗਲਤੀ ਸੀ ਜੋ ਕਿਸੇ ਵੀ ਖਿਡਾਰੀ ਤੋਂ ਹੋ ਸਕਦੀ ਹੈ ਅਤੇ ਲੋਕਾਂ ਨੂੰ ਖਿਡਾਰੀ ’ਤੇ ਵਿਅਕਤੀਗਤ ਤੌਰ ’ਤੇ ਹਮਲਾ ਨਹੀਂ ਕਰਨਾ ਚਾਹੀਦਾ।
ਅਰਸ਼ਦੀਪ ਦੇ ਬਚਾਅ ਵਿੱਚ ਹੋਰ ਵੀ ਕ੍ਰਿਕਟ ਦੀਆਂ ਮਹਾਨ ਹਸਤੀਆਂ ਆ ਰਹੀਆਂ ਹਨ ਜਿਨ੍ਹਾਂ ਨੇ ਉਨ੍ਹਾਂ ਦੇ ਬਚਾਵ ਲਈ ਬਹੁਤ ਸਾਰੇ ਟਵੀਟ ਕੀਤੇ ਹਨ। ਵਿਰਾਟ ਕੋਹਲੀ, ਸਾਬਕਾ ਕ੍ਰਿਕਟਰ ਹਰਭਜਨ ਸਿੰਘ ਅਤੇ ਪਾਕਿਸਤਾਨ ਦੇ ਸਾਬਕਾ ਕਪਤਾਨ ਮੁਹੰਮਦ ਹਫ਼ੀਜ਼ ਸਣੇ ਕਈ ਹੋਰ ਹਸਤੀਆਂ ਅਰਸ਼ ਦੇ ਸਰਮਥਨ ‘ਚ ਅੱਗੇ ਆਈਆ ਹਨ,
ਪਾਕਿਸਤਾਨੀ ਪੱਤਰਕਾਰ ਅਰਸਲਾਨ ਜੱਟ ਨੇ ਟਵੀਟ ਕਰਦਿਆਂ ਲਿਖਿਆ, ਕਿ
”ਭੁਵਨੇਸ਼ਵਰ ਕੁਮਾਰ ਨੇ ਚਾਰ ਓਵਰਾਂ ‘ਚ 40 ਦੌੜਾਂ ਅਤੇ ਦੂਜੇ ਆਖਰੀ ਓਵਰ ‘ਚ 19 ਦੌੜਾਂ ਦਿੱਤੀਆਂ। ਦੂਜੇ ਪਾਸੇ ਅਰਸ਼ਦੀਪ ਨੇ ਕੁੱਲ 3.5 ਓਵਰ ਸੁੱਟੇ ਅਤੇ 27 ਦੌੜਾਂ ਦੇ ਕੇ ਇੱਕ ਵਿਕਟ ਵੀ ਲਈ। ਪਰ ਅਰਸ਼ਦੀਪ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।”

ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮੁਹੰਮਦ ਹਫੀਜ਼ ਨੇ ਟਵੀਟ ਕਰਦਿਆਂ ਕਿਹਾ ਕਿ ਅਸੀਂ ਸਾਰੇ ਇਨਸਾਨ ਹਾਂ ਸਾਡੇ ਤੋਂ ਗਲਤੀ ਹੋ ਜਾਂਦੀ ਹੈ , ਕਿਰਪਾ ਕਰਕੇ ਇਹਨਾਂ ਗਲਤੀਆਂ ਕਾਰਨ ਕਿਸੇ ਦਾ ਅਪਮਾਨ ਨਾ ਕਰੋ,,
ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਕਾਂਗਰਸ ਐੱਮ.ਐਲ.ਏ. ਪ੍ਰਗਟ ਸਿੰਘ ਨੇ ਵੀ ਅਰਸ਼ਦੀਪ ਸਿੰਘ ਦਾ ਸਮਰਥਨ ਕੀਤਾ ਉਹਨਾਂ ਆਪਣੇ ਟੱਵਿਟ ਚ ਕਿਹਾ ਕਿ, “ਜਦੋਂ ਅਸੀਂ ਭਾਰਤ ਦੀ ਨੁਮਾਇੰਦਗੀ ਕਰਦੇ ਹਾਂ, ਅਸੀਂ ਆਪਣਾ ਸਭ ਕੁਝ ਦੇਸ਼ ਨੂੰ ਦਿੰਦੇ ਹਾਂ- ਖੂਨ, ਮਿਹਨਤ, ਦਿਲ ਅਤੇ ਦਿਮਾਗ। ਇਸ ਪੱਧਰ ‘ਤੇ ਗਲਤੀਆਂ ਆਮ ਹੁੰਦੀਆਂ ਹਨ।”
ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਅਰਸ਼ਦੀਪ ਨਾਲ ਖੜੇ ਹਾਂ ਉਹਨਾਂ ਨੇ ਕਿਹਾ ਕਿ ਜੋ ਉਸ ਦੀ ਪਹਿਚਾਣ ਨਾਲ ਸਵਾਲ ਉਠਾਉਂਦੇ ਹਨ ਉਹਨਾਂ ਲੋਕਾਂ ਦੀ ਮਾਨਸਿਕਤਾ ਹੀ ਖਰਾਬ ਹੈ ਅਤੇ ਉਹ ਭਾਰਤੀ ਵਿਚਾਰਾਂ ਨਾਲ ਵਿਸ਼ਵਾਸ ਘਾਤ ਕਰਦੇ ਹਨ,

error: Content is protected !!