…ਤੇ ਜਦ ਲੋੜਵੰਦ ਵਿਅਕਤੀ ਮਰਸਡੀਜ਼ ਕਾਰ ‘ਚ ਆਇਆ ਸਸਤੀ ਸਰਕਾਰੀ ਕਣਕ ਲੈਣ, ਦੇਖਦੇ ਹੀ ਰਹਿਗੇ ਲੋਕ

…ਤੇ ਜਦ ਲੋੜਵੰਦ ਵਿਅਕਤੀ ਮਰਸਡੀਜ਼ ਕਾਰ ‘ਚ ਆਇਆ ਸਸਤੀ ਸਰਕਾਰੀ ਕਣਕ ਲੈਣ, ਦੇਖਦੇ ਹੀ ਰਹਿਗੇ ਲੋਕ

ਹੁਸ਼ਿਆਰਪੁਰ (ਵੀਓਪੀ ਬਿਊਰੋ) ਪੰਜਾਬ ਸਰਕਾਰ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਮੁਹੱਈਆ ਕਰਵਾਇਆ ਜਾਂਦਾ ਸਸਤਾ ਰਾਸ਼ਨ ਜਦ ਕੋਈ ਲਗਜ਼ਰੀ ਕਾਰ ਚਾਲਕ ਲੈ ਆਵੇ ਤਾਂ ਕਿਸ ਤਰਹਾਂ ਦਾ ਲੱਗੇਗਾ। ਅਜਿਹਾ ਹੀ ਦੇਖ ਕੇ ਹੈਰਾਨ ਹੋਏ ਹਨ ਹੁਸ਼ਿਆਰਪੁਰ ਦੇ ਵਸਨੀਕ, ਜਦ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਹੀ ਜਦ ਸਸਤਾ ਰਾਸ਼ਨ ਵੰਡਿਆ ਜਾ ਰਿਹਾ ਸੀ ਤਾਂ ਇਕ ਮਰਸਡੀਜ਼ ਸਵਾਰ ਵਿਅਕਤੀਆਂ ਆਇਆ ਅਤੇ ਸਸਤਾ ਰਾਸ਼ਨ ਦੀਆਂ 4 ਬੋਰੀਆਂ ਲਗਜ਼ਰੀ ਕਾਰ ਦੀ ਡਿੱਗੀ ਵਿਚ ਸੁੱਟ ਕੇ ਚੱਲਦਾ ਬਣਿਆ ਅਤੇ ਇਸ ਦੌਰਾਨ ਨੇੜੇ ਖੜ੍ਹੇ ਲੋਕ ਦੇਖਦੇ ਹੀ ਰਹਿ ਗਏ। ਉਕਤ ਕਾਰ ਦਾ ਨੰਬਰ ਵੀ ਵੀਆਈਪੀ ਸੀ।

ਉਕਤ ਸਾਰੀ ਘਟਨਾ ਦੀ ਵੀਡੀਓ ਕਿਸੇ ਨੇੜੇ ਹੀ ਖੜ੍ਹੇ ਕਿਸੇ ਵਿਅਕਤੀ ਨੇ ਬਣਾ ਲਈ ਅਤੇ ਬਾਅਦ ਵਿਚ ਵਾਈਰਲ ਕਰ ਦਿੱਤੀ। ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੁੰਦੇ ਹੀ ਵਿਭਾਗ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ। ਇਸ ਦੇ ਨਾਲ ਹੀ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲਚੰਦ ਕਟਾਰੂਚੱਕ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਹਨਾਂ ਨੇ ਕਿਹਾ ਕਿ ਸਰਕਾਰ ਜੋ ਘਰ-ਘਰ ਆਟਾ ਦੇਣ ਦੀ ਸਹੂਲਤ ਸ਼ੁਰੂ ਕਰਨ ਜਾ ਰਹੀ ਹੈ, ਉਸ ਪਿੱਛੇ ਇਸ ਤਰਹਾਂ ਦੀਆਂ ਹੀ ਘਟਨਾਵਾਂ ਰੋਕਣ ਦੀ ਕੋਸ਼ਿਸ਼ ਹੈ।

ਦੂਜੇ ਪਾਸੇ ਇਸ ਮਾਮਲੇ ਵਿਚ ਮਰਸਡੀਜ਼ ਵਿੱਚ ਕਣਕ ਲੈ ਕੇ ਆਏ ਵਿਅਕਤੀ ਨੇ ਦੱਸਿਆ ਕਿ ਮਰਸਡੀਜ਼ ਉਸ ਦੇ ਰਿਸ਼ਤੇਦਾਰ ਦੀ ਹੈ, ਜੋ ਕਿ ਵਿਦੇਸ਼ ਰਹਿੰਦਾ ਹੈ। ਉਹ ਤਾਂ ਕਾਰ ਦੀ ਦੇਖਭਾਲ ਕਰਦਾ ਹੈ। ਉਸ ਦੇ ਤਾਂ ਬੱਚੇ ਵੀ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹਨ। ਉੱਥੇ ਹੀ ਡਿਪੂ ਹੋਲਡਰ ਨੇ ਦੱਸਿਆ ਕਿ ਸਰਕਾਰ ਅਤੇ ਵਿਭਾਗ ਵੱਲੋਂ ਕਾਰਡ ਬਣਾਏ ਗਏ ਹਨ। ਸਾਡੀ ਕੋਈ ਭੂਮਿਕਾ ਨਹੀਂ ਹੈ। ਸਰਕਾਰ ਨੇ ਹਦਾਇਤ ਕੀਤੀ ਹੈ ਕਿ ਜਿਸ ਕੋਲ ਗਰੀਬ ਦਾ ਕਾਰਡ ਹੈ, ਉਹ ਸਾਨੂੰ ਰਾਸ਼ਨ ਦੇਵੇ। ਉਨ੍ਹਾਂ ਦੇ ਕਾਰਡ ਕਿਵੇਂ ਬਣੇ ਇਸ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ।

error: Content is protected !!