ਅਧਿਆਪਕ ਦਿਵਸ ਤੇ ਪੰਜਾਬ ਸਰਕਾਰ ਵੱਲੋਂ ਅਧਿਆਪਕ ਰਾਜ ਪੁਰਸਕਾਰ ਨਾਲ ਸਨਮਾਨਿਤ ਸ.ਰਵੀ ਇੰਦਰ ਸਿੰਘ ਦਾ ਸ਼ਹਿਰ ਪੁੱਜਣ ਤੇ ਵੱਖ-ਵੱਖ ਥਾਵਾਂ ਤੇ ਭਰਵਾਂ ਸਵਾਗਤ

ਅਧਿਆਪਕ ਦਿਵਸ ਤੇ ਪੰਜਾਬ ਸਰਕਾਰ ਵੱਲੋਂ ਅਧਿਆਪਕ ਰਾਜ ਪੁਰਸਕਾਰ ਨਾਲ ਸਨਮਾਨਿਤ ਸ.ਰਵੀ ਇੰਦਰ ਸਿੰਘ ਦਾ ਸ਼ਹਿਰ ਪੁੱਜਣ ਤੇ ਵੱਖ-ਵੱਖ ਥਾਵਾਂ ਤੇ ਭਰਵਾਂ ਸਵਾਗਤ

ਸ.ਰਵੀ ਇੰਦਰ ਸਿੰਘ ਨੇ ਫਿਰੋਜ਼ਪੁਰ ਦਾ ਨਾਂ ਪੂਰੇ ਪੰਜਾਬ ਵਿੱਚ ਕੀਤਾ ਰੌਸ਼ਨ

ਫਿਰੋਜ਼ਪੁਰ ( ਜਤਿੰਦਰ ਪਿੰਕਲ) ਸਰਕਾਰੀ ਹਾਈ ਸਕੂਲ ਸੋਢੀ ਨਗਰ ਵਿਖੇ ਟੀਚਰ ਤਾਇਨਾਤ ਸ.ਰਵੀ ਇੰਦਰ ਸਿੰਘ ਨੂੰ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਪੰਜਾਬ ਵਲੋਂ ਵੱਲੋਂ ਅਧਿਆਪਕ ਦਿਵਸ ਦੇ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ, ਪੰਜਾਬ ਵਲੋਂ ਸ਼ਲਾਘਾਯੋਗ ਕੰਮ ਕਰਨ ਦੇ ਬਦਲੇ ਸ਼੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਵਿਰਾਸਤ ਏ ਖਾਲਸਾ ਵਿਖੇ ਅਧਿਆਪਕ ਰਾਜ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਦੇ ਫਿਰੋਜ਼ਪੁਰ ਪਹੁੰਚਣ ਤੇ ਵੱਖ ਵੱਖ ਥਾਵਾਂ ਤੇ ਐਵਾਰਡ ਮਿਲਣ ਕਰਕੇ ਗਰਮਜ਼ੋਸ਼ੀ ਨਾਲ ਸਵਾਗਤ ਕੀਤਾ ਗਿਆ।

ਜਿਕਰਯੋਗ ਹੈ ਕਿ ਸ. ਰਵੀ ਇੰਦਰ ਸਿੰਘ ਸਿੱਖਿਆ ਵਿਭਾਗ ਵਿੱਚ ਬਤੌਰ ਈ.ਟੀ.ਟੀ. ਅਧਿਆਪਕ ਮਿਤੀ 10.12.2001 ਨੂੰ ਸਰਹੱਦੀ ਪਿੰਡ ਸ.ਪ੍ਰ.ਸ. ਕਾਮਲ ਵਾਲਾ ਵਿੱਖੇ ਨਿਯੁਕਤ ਹੋਏ, ਇਸ ਸਕੂਲ ਵਿੱਚ ਇਹ ਬੱਚਿਆਂ ਨੂੰ ਵਿੱਦਿਅਕ ਗਿਆਨ ਦੇਣ ਤੋਂ ਇਲਾਵਾ ਖੇਡਾਂ ਵਿੱਚ ਵੀ ਪੰਜਾਬ ਪੱਧਰ ਤੱਕ ਲੈ ਕੇ ਗਏ, ਸਾਲ 2010 ਵਿੱਚ ਪਦ-ਉੱਨਤ ਹੋ ਕੇ ਬਤੌਰ ਸਮਾਜਿਕ ਸਿੱਖਿਆ ਮਾਸਟਰ ਵਜੋ ਸਰਕਾਰੀ ਹਾਈ ਸਕੂਲ, ਸੋਢੀ ਨਗਰ, ਘੱਲ-ਖੁਰਦ ਵਿਖੇ ਜੁਆਇੰਨ ਕੀਤਾ। ਉਹਨਾਂ ਵੱਲੋਂ ਆਪਣੇ ਵਿਸ਼ੇ ਵਿੱਚ ਪੜਾਏ ਜਾਂਦੇ ਵਿਦਿਆਰਥੀਆਂ ਦੇ ਨਤੀਜੇ 100 ਪ੍ਰਤੀਸ਼ਤ ਹੀ ਆਉਂਦੇ ਰਹੇ ਹਨ, ਇਹਨਾਂ ਦੀ ਮਿਹਨਤ ਸਦਕਾ ਸਕੂਲ ਦੇ ਵਿਦਿਆਰਥੀ ਵੱਖ-ਵੱਖ ਖੇਤਰਾਂ ਵਿੱਚ ਰਾਸ਼ਟਰੀ ਪੱਧਰ ਤੱਕ ਪ੍ਰਦਰਸ਼ਨ ਕੀਤਾ ਅਤੇ ਪੁਜੀਸ਼ਨਾਂ ਹਾਸਿਲ ਕੀਤੀਆਂ। ਇਹਨਾ ਵੱਲੋਂ ਵਿਦਿਆਰਥੀਆਂ ਦੀ ਪੜਾਈ ਲਈ ਸਹਾਇਕ ਸਮੱਗਰੀ ਲਈ ਆਪਣੇ ਹੱਥੀ ਮਾਡਲ ਤਿਆਰ ਕੀਤੇ ਗਏ। ਇਹਨਾਂ ਵੱਲੋਂ ਤਿਆਰ ਕਰਵਾਈ ਗਈ ਰਾਸ਼ਟਰੀ ਲੋਕ ਨਾਚ ਮੁਕਾਬਲਾ ਉੱਤਰੀ ਭਾਰਤ ਵਿੱਚ ਬੱਚਿਆ ਦੀ ਟੀਮ ਪਹਿਲੇ ਸਥਾਨ ਤੇ ਰਹੀ ਅਤੇ ਪੰਜਾਬੀ ਸੂਬੇ ਦੀ 50ਵੀ ਵਰ੍ਹੇ ਗੰਢ ਮੌਕੇ ਰਾਜ ਪੱਧਰੀ ਨਾਚ ਮੁਕਾਬਲੇ ਮਿਡਲ ਵਰਗ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ। ਇਹਨਾਂ ਵੱਲੋਂ ਵਿਸ਼ੇਸ਼ ਲੋੜਾਂ ਵਾਲੇ(ਗੂੰਗੇ ਅਤੇ ਬੋਲੇ) ਵਿਦਿਆਰਥੀਆਂ ਨੂੰ ਟ੍ਰੇਨਿੰਗ ਦੇ ਕੇ ਵਿਸ਼ੇਸ਼ ਤੌਰ ਤੇ ਇੱਕ ਭੰਗੜੇ,ਪੇਟਿੰਗ ਅਤੇ ਮੋਨੋ ਐਕਟਿੰਗ ਦੀ ਟੀਮ ਤਿਆਰ ਕੀਤੀ ਗਈ ਜਿੰਨਾਂ ਨੇ ਜਿਲ੍ਹਾ ਪੱਧਰੀ ਪਹਿਲਾ ਸਥਾਨ ਹਾਸਿਲ ਕਰਕੇ ਰਾਜ ਪੱਧਰੀ ਮੁਕਾਬਲਿਆ ਵਿੱਚ ਮੱਲਾਂ ਮਾਰੀਆਂ। ਜਲੰਧਰ ਦੂਰਦਰਸ਼ਨ ਚੈਨਲ ਰਾਹੀ ਪ੍ਰਸਾਰਿਤ ਪ੍ਰੋਗਰਾਮ ਤਾਰੇ ਜਮੀਨ ਤੇ ਵਿੱਚ ਵੀ ਇਹਨਾਂ ਦੇ ਵਿਦਿਆਰਥੀਆਂ ਦੁਆਰਾ ਪ੍ਰਦਰਸ਼ਨ ਕੀਤਾ ਗਿਆ, ਫਿਰੋਜਪੁਰ ਵਿਖੇ ਸਿੱਖਿਆ ਵਿਭਾਗ ਜਿਲ੍ਰਾ ਪ੍ਰਸ਼ਾਸ਼ਨਿਕ ਅਤੇ ਸਮਾਜ ਸੇਵੀ ਸੰਸਥਾਵਾਂ ਵਿੱਚ ਸ. ਰਵੀ ਇੰਦਰ ਸਿੰਘ ਜੀ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਉਦੇ ਆ ਰਹੇ ਹਨ। ਇਹਨਾਂ ਵੱਲੋਂ ਮਨੁੱਖਤਾ ਦੀ ਸੇਵਾ ਲਈ ਖੂਨ ਦਾਨ ਮਹਾਂ ਦਾਨ ਲਗਭਗ 22 ਵਾਰ ਤੋਂ ਵੱਧ ਵਾਰ ਕੀਤਾ ਗਿਆ।

ਰਾਜ ਪੱਧਰੀ ਪੁਰਸਕਾਰ ਨਾਲ ਸਨਮਾਨਿਤ ਹੋਣ ਤੋਂ ਬਾਅਦ ਸ.ਰਵੀ ਇੰਦਰ ਸਿੰਘ ਆਪਣੀ ਪਤਨੀ ਸ਼੍ਰੀਮਤੀ ਸਿਮਰਜੀਤ ਕੌਰ ਅਤੇ ਸਾਥੀਆਂ ਈਸ਼ਵਰ ਸ਼ਰਮਾਂ,ਰਣਜੀਤ ਸਿੰਘ ਖਾਲਸਾ, ਤਲਵਿੰਦਰ ਸਿੰਘ ਖਾਲਸਾ, ਗੁਰਬਚਨ ਸਿੰਘ ਭੁੱਲਰ, ਸਰਬਜੀਤ ਸਿੰਘ ਭਾਵੜਾ, ਸੁਰਿੰਦਰ ਸਿੰਘ ਗਿੱਲ, ਕੁਲਵੰਤ ਸਿੰਘ, ਅਵਤਾਰ ਸਿੰਘ,ਅਮਿਤ ਨਾਰੰਗ, ਕ੍ਰਿਸ਼ਨ ਚੋਪੜਾ ਸਮੇਤ ਫਿਰੋਜ਼ਪੁਰ ਦੇ ਇਤਿਹਾਸਿਕ ਗੁਰਦੁਆਰਾ ਜਾਮਨੀ ਸਾਹਿਬ ਬਜ਼ੀਦਪੁਰ ਵਿਖੇ ਨਤਮਸਤਕ ਹੋਏ ਅਤੇ ਇਸ ਮੌਕੇ ਬਜੀਦਪੁਰ ਸਰਪੰਚ ਬਲਵਿੰਦਰ ਸ਼ਰਮਾਂ ਤੇ ਗ੍ਰਾਮ ਪੰਚਾਇਤ ਵਲੋਂ ਸਨਮਾਨਿਤ ਕੀਤਾ ਗਿਆ, ਓਸ ਤੋਂ ਬਾਅਦ ਸਰਦਾਰ ਜਸਵੰਤ ਸਿੰਘ ਖਾਲਸਾ, ਸਰਦਾਰ ਬਲਜੀਤ ਸਿੰਘ ਮੁੱਤੀ ਸਰਵਜੋਤ ਸਿੰਘ ਸਵੀ, ਜਤਿੰਦਰ ਗੱਖੜ, ਹਰਮਨ ਪ੍ਰੀਤ ਸਿੰਘ ਮੁੱਤੀ ਅਤੇ ਕ੍ਰਿਸ਼ਨਾ ਐਨਕਲੇਵ ਮੋਗਾ ਰੋਡ ਵਲੋਂ ਸਿਰੋਪਾਓ ਦੇ ਕੇ ਅਤੇ ਲੱਡੂ ਵੰਡ ਕੇ ਜ਼ੋਰਦਾਰ ਸਵਾਗਤ ਕੀਤਾ, ਇਸ ਤੋਂ ਬਾਅਦ ਸਥਾਨਕ ਸ਼ਹਿਰ ਦੇ ਬਗਦਾਦੀ ਗੇਟ ਵਿਖੇ ਸਰਦਾਰ ਸੁਖਦੇਵ ਸਿੰਘ ਰਾਜਦੀਪ ਸਿੰਘ, ਗੁਰਜੀਤ ਸਿੰਘ ਸੋਢੀ, ਸ਼ਮਸ਼ੇਰ ਸਿੰਘ,ਪਰਮਿੰਦਰ ਸਿੰਘ ਪਿੰਟੂ ਪਾਲ ਧੰਜਲ, ਅਨੋਖ ਸਿੰਘ ਤਰਲੋਕ ਸਿੰਘ ਗਗਨਦੀਪ ਸਿੰਘ ਮਨੋਹਰ ਲਾਲ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਵਲੋਂ ਸਵਾਗਤ ਕੀਤਾ, ਉਸ ਤੋਂ ਬਾਅਦ ਸਮੁੱਚੇ ਸ.ਰਵੀ ਇੰਦਰ ਸਿੰਘ ਦੇ ਘਰ ਰੈਡ ਰੋਜ਼ ਐਵੀਨਿਊ ਵਾਸੀ ਗੁਰਿੰਦਰ ਸਿੰਘ, ਗੁਰਸੇਵਕ ਸਿੰਘ ਮਹਿੰਦਰ ਸਿੰਘ ਸ਼ੈਲੀ, ਭੁਪਿੰਦਰ ਸਿੰਘ ਕੁਲਵੰਤ ਸਿੰਘ ਗੁਰਮੀਤ ਸਿੰਘ, ਬਚਿੱਤਰ ਸਿੰਘ, ਮਨਜਿੰਦਰ ਸਿੰਘ ਗੁਰਨਾਮ ਸਿੰਘ ਪ੍ਰਦੀਪ ਸੋਢੀ ਮਨਮੀਤ ਸਿੰਘ,ਗੁਰਸਾਹਿਬ ਸਿੰਘ, ਗੌਰਵ ਵਲੋਂ ਪੂਰੀ ਸ਼ਾਨੋ-ਸ਼ੌਕਤ ਨਾਲ ਸਵਾਗਤ ਕੀਤਾ ਅਤੇ ਫੁੱਲਾਂ ਦੀ ਵਰਖ਼ਾ ਕੀਤੀ ਗਈ, ਹਾਜ਼ਰੀਨ ਲੋਕਾਂ ਵਲੋਂ ਅਧਿਆਪਕ ਰਾਜ ਪੁਰਸਕਾਰ ਪ੍ਰਾਪਤ ਕਰਨ ਤੇ ਕਿਹਾ ਕਿ ਸ.ਰਵੀ ਇੰਦਰ ਸਿੰਘ ਨੇ ਫਿਰੋਜ਼ਪੁਰ ਦਾ ਮਾਣ ਵਧਾਇਆ ਹੈ, ਫਿਰੋਜਪੁਰ ਦਾ ਨਾਂ ਪੂਰੇ ਪੰਜਾਬ ਵਿੱਚ ਰੌਸ਼ਨ ਕੀਤਾ ਹੈ ਅਤੇ ਇਹ ਹੋਰਨਾਂ ਲਈ ਵੀ ਪ੍ਰੇਰਨਾ ਸਰੋਤ ਬਣਨਗੇ

error: Content is protected !!