ਲਾਵਾਰਿਸ ਮਨੋਰੋਗੀਆਂ ਦੇ ਹੱਕ ਵਿਚ ਭਾਰਗੋ ਕੈਂਪ ਪੁਲਿਸ ਵਿਰੁੱਧ ਕਮਿਸ਼ਨਰ ਪੁਲਿਸ ਨੂੰ ਸ਼ਿਕਾਇਤ

ਲਾਵਾਰਿਸ ਮਨੋਰੋਗੀਆਂ ਦੇ ਹੱਕ ਵਿਚ ਭਾਰਗੋ ਕੈਂਪ ਪੁਲਿਸ ਵਿਰੁੱਧ ਕਮਿਸ਼ਨਰ ਪੁਲਿਸ ਨੂੰ ਸ਼ਿਕਾਇਤ

ਜਲੰਧਰ (ਸੁਰਖਾਬ ਸਿੰਘ) ਲਾਵਾਰਿਸ ਮਨੋਰੋਗੀਆਂ ਦੇ ਮਨੁੱਖੀ ਅਧਿਕਾਰਾਂ ਲਈ ਚੇਤਨਾ ਮੁਹਿੰਮ ਚਲਾ ਰਹੇ ਰਾਜੂ ਸੋਨੀ ਨੇ ਪੁਲਿਸ ਕਮਿਸ਼ਨਰ ਜਲੰਧਰ ਨੂੰ ਮਿਲਕੇ ਲਿਖਤੀ ਸ਼ਿਕਾਇਤ ਦੇ ਕੇ ਭਾਰਗੋ ਕੈਂਪ ਪੁਲਿਸ ਵਿਰੁੱਧ ਸ਼ਿਕਾਇਤ ਦੇ ਕੇ ਮੰਗ ਕਰਦਿਆਂ ਕਿਹਾ ਕਿ ਨਕੋਦਰ ਰੋਡ ਦੇ ਡਿਵਾਇਡਰ ਉੱਤੇ ਬੈਠੇ ਲਾਵਾਰਿਸ ਮਨੋਰੋਗੀ ਸੰਬੰਧੀ ਪੁਲਿਸ ਕੰਟਰੋਲ ਨੰਬਰ 112 ਉੱਤੇ ਫ਼ੋਨ ਕਰਕੇ ਮਨੋਰੋਗੀ ਨੂੰ ਸਿਹਤ ਸੰਸਥਾ ਭੇਜਣ ਦੀ ਬੇਨਤੀ ਕੀਤੀ ਸੀ ਇਸ ਉਪਰੰਤ ਥਾਣਾ ਭਾਰਗੋ ਕੈਂਪ ਦੇ ਡਿਊਟੀ ਅਫਸਰ ਦਾ ਫੋਨ ਆਇਆ ਤਾਂ ਉਹਨਾਂ ਨੂੰ ਮੈਂਟਲ ਹੈਲਥ ਕੇਅਰ ਐਕਟ 2017 ਤਹਿਤ ਪੁਲਿਸ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਪਰ ਡਿਊਟੀ ਅਫਸਰ ਨੇ ਆਪਣੀ ਜੁੰਮੇਵਾਰੀ ਨਿਭਾਉਣ ਤੋਂ ਸਾਫ ਇਨਕਾਰ ਕਰ ਦਿੱਤਾ ਜਦੋਂ ਕਿ ਮੈਂਟਲ ਹੈਲਥ ਕੇਅਰ ਐਕਟ ਤਹਿਤ ਲਵਾਰਿਸ ਮਨੋਰੋਗੀਆਂ ਦੇ ਇਲਾਜ ਲਈ ਪੁਲਿਸ ਡਿਊਟੀ ਬਾਰੇ ਜਾਣਕਾਰੀ ਦਿੱਤੀ ਗਈ । ਇਸ ਉਪਰੰਤ ਮੁੜ ਭਾਰਗੋ ਕੈਂਪ ਪੁਲਿਸ ਅਫ਼ਸਰ ਦਾ ਫ਼ੋਨ ਆਇਆ ਕਿ ਅਸੀਂ ਆ ਰਹੇ ਹਾਂ ।ਦੋ ਪੁਲਿਸ ਅਧਿਕਾਰੀ ਮੌਕੇ ਉੱਤੇ ਪਹੁੰਚੇ ਪਰ ਉਹਨਾਂ ਨੇ ਵੀ ਟਾਲ ਮਟੋਲ ਕਰਦਿਆਂ ਕਰੀਬ ਡੇਢ ਘੰਟਾ ਲੰਘਾ ਦਿੱਤਾ ਇਸ ਦੌਰਾਨ 108 ਐਬੂਲੈਂਸ ਵੀ ਬੁਲਾਈ ਗਈ ਪਰ ਪੁਲਿਸ ਮਨੋਰੋਗੀ ਨੂੰ ਲਿਜਾਣ ਲਈ ਤਿਆਰ ਨਹੀਂ ਸੀ ਇਸ ਲਈ ਐਬੂਲੈਂਸ ਵੀ ਮੁੜ ਗਈ। ਇਸ ਉਪਰੰਤ ਪੁਲਿਸ ਅਧਿਕਾਰੀਆਂ ਨੇ ਮਨੋਰੋਗੀ ਨੂੰ ਉੱਥੋਂ ਭਜਾ ਦਿੱਤਾ ਅਤੇ ਪੁਲਿਸ ਅਧਿਕਾਰੀ ਖੁਦ ਵੀ ਭੱਜ ਗਏ।

ਸ੍ਰੀ ਸੋਨੀ ਨੇ ਕਿਹਾ ਕਿ ਲਵਾਰਿਸ ਮਨੋਰੋਗੀ ਕਈ ਦਿਨਾਂ ਤੋਂ ਨਹਾਤਾ ਨਹੀਂ ,ਮੈਲੇ ਕੁਚੇਲੇ ਕੱਪੜੇ ਪਾਏ ਹਨ,ਗਲਿਆ ਸੜਿਆ ਫਰੂਟ ਖਾਂਦਾ ਹੈ ਅਤੇ ਉਸ ਕੋਲ ਇੱਕ ਵੱਡਾ ਤੇਜ਼ਧਾਰ ਚਾਕੂ ਵੀ ਹੈ ਜੋ ਕਿਸੇ ਸਮੇਂ ਵੀ ਹਿੰਸਕ ਹੋ ਕੇ ਕਿਸੇ ਦਾ ਨੁਕਸਾਨ ਕਰ ਸਕਦਾ ਹੈ। ਗਲਿਆ ਸੜਿਆ ਫਰੂਟ ਖਾਕੇ ਖੁਦ ਗੰਭੀਰ ਬਿਮਾਰੀਆਂ ਦਾ ਦਾ ਸ਼ਿਕਾਰ ਹੋ ਸਕਦਾ ਹੈ ਜਦੋਂ ਕਿ ਉਸਦੇ ਪੈਰਾਂ ਉੱਤੇ ਸੋਜ਼ਿਸ਼ ਆਈ ਹੋਈ ਹੈ। ਮਨੋਰੋਗੀਆਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ 5 ਅਗਸਤ ਨੂੰ ਵੀ ਪੁਲਿਸ ਕਮਿਸ਼ਨਰ ਜਲੰਧਰ ਨੂੰ ਮੰਗ ਪੱਤਰ ਦੇਕੇ ਬੇਨਤੀ ਕੀਤੀ ਗਈ ਸੀ ਕਿ ਲਵਾਰਿਸ ਮਨੋਰੋਗੀਆਂ ਪ੍ਰਤੀ ਪੁਲਿਸ ਆਪਣੀ ਬਣਦੀ ਭੂਮਿਕਾ ਨਿਭਾਏ ਜਦੋਂ ਕਿ ਜਲੰਧਰ ਵਿੱਚ ਬਹੁਤ ਸਾਰੇ ਲਵਾਰਿਸ ਮਨੋਰੋਗੀ ਸੜਕਾਂ ਉੱਤੇ ਰੁਲਣ ਲਈ ਮਜਬੂਰ ਹਨ ਜੋ ਡਾਕਟਰੀ ਇਲਾਜ ਨਾ ਲ ਪੂਰੀ ਤਰ੍ਹਾਂ ਠੀਕ ਹੋ ਸਕਦੇ ਹਨ ਅਤੇ ਆਪਣੇ ਪਰਿਵਾਰ ਵਿੱਚ ਜਾ ਸਕਦੇ ਹਨ ।ਪਰ ਭਾਰਗੋ ਕੈਂਪ ਪੁਲਿਸ ਸ਼ਰਮਨਾਕ ਹਰਕਤ ਕਾਰਨ ਲਵਾਰਿਸ ਮਨੋਰੋਗੀਆਂ ਦੇ ਇਲਾਜ ਵਿੱਚ ਵੱਡੇ ਅੜੀਕੇ ਲੱਗੇ ਹਨ ।

error: Content is protected !!