ਦੇਖਲੋ ਪੁਲਿਸ ਦਾ ਹਾਲ, ਚੌਕੀ ‘ਚ ਤਾਇਨਾਤ ਲੇਡੀ ਕਾਂਸਟੇਬਲ ਦੇ ਪਿਆਰ ‘ਚ ਪਾਗਲ ਹੋ ਕੇ ਭਿੜੇ 2 ਪੁਲਿਸ ਮੁਲਾਜ਼ਮ, ਪੁਲਿਸ ਚੌਕੀ ‘ਚ ਹੀ ਕੀਤੀ ਫਾਇਰਿੰਗ…

ਦੇਖਲੋ ਪੁਲਿਸ ਦਾ ਹਾਲ, ਚੌਕੀ ‘ਚ ਤਾਇਨਾਤ ਲੇਡੀ ਕਾਂਸਟੇਬਲ ਦੇ ਪਿਆਰ ‘ਚ ਪਾਗਲ ਹੋ ਕੇ ਭਿੜੇ 2 ਪੁਲਿਸ ਮੁਲਾਜ਼ਮ, ਪੁਲਿਸ ਚੌਕੀ ‘ਚ ਹੀ ਕੀਤੀ ਫਾਇਰਿੰਗ…

ਬਰੇਲੀ (ਵੀਓਪੀ ਬਿਊਰੋ) ਉੱਤਰ ਪ੍ਰਦੇਸ਼ ਦੇ ਬਰੇਲੀ ਵਿਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਪੁਲਿਸ ਚੌਕੀ ਵਿੱਚ ਹੀ ਤਾਇਨਾਤ ਇਕ ਲੇਡੀ ਕਾਂਸਟੇਬਲ ਦੇ ਪਿਆਰ ਵਿੱਚ ਪਾਗਲ ਹੋਏ 2 ਪੁਲਿਸ ਮੁਲਾਜ਼ਮਾਂ ਨੇ ਪੁਲਿਸ ਚੌਕੀ ਵਿੱਚ ਹੀ ਫਾਇਰੰਗ ਕਰ ਦਿੱਤੀ। ਘਟਨਾ ਤੋਂ ਬਾਅਦ ਸਾਰੇ ਪਾਸੇ ਪੁਲਿਸ ਪ੍ਰਸ਼ਾਸਨ ਦੀ ਕਿਰਕਰੀ ਹੋ ਰਹੀ ਹੈ। ਉਕਤ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਕਾਰਵਾਈ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ।

ਜਾਣਕਾਰੀ ਮੁਤਾਬਕ ਉਤਰ ਪ੍ਰਦੇਸ਼ ਦੇ ਬਰੇਲੀ ਦੇ ਬਹੇੜੀ ਥਾਣੇ ਵਿੱਚ ਇਕ ਮਹਿਲਾ ਕਾਂਸਟੇਬਲ ਦਾ ਉੱਥੇ ਦੇ ਹੀ ਪੁਲਿਸ ਮੁਲਾਜ਼ਮ ਨਾਲ ਪਿਆਰ ਦਾ ਮਾਮਲਾ ਸ਼ੁਰੂ ਹੋ ਗਿਆ ਪਰ ਉੱਥੇ ਹੀ ਤਾਇਨਾਤ ਇਕ ਹੋਰ ਪੁਲਿਸ ਮੁਲਾਜ਼ਮ ਦੀ ਵੀ ਉਸ ਉਪਰ ਅੱਖ ਸੀ। ਫਿਰ ਕੁਝ ਸਮੇਂ ਬਾਅਦ ਉਕਤ ਮਹਿਲਾ ਸਿਪਾਹੀ ਨੇ ਆਪਣੇ ਪਿਆਰ ਲਈ ਆਪਣਾ ਆਸ਼ਿਕ ਬਦਲ ਲਿਆ ਅਤੇ ਉਹ ਦੂਜੇ ਪੁਲਿਸ ਮੁਲਾਜ਼ਮ ਦੇ ਨਾਲ ਅਫੇਅਰ ਕਰਨ ਲੱਗੀ। ਇਸ ਗੱਲ਼ ਨੂੰ ਲੈ ਕੇ ਹੀ ਦੋਵਾਂ ਵਿਚਕਾਰ ਝਗੜਾ ਹੋ ਗਿਆ ਅਤੇ ਉਹਨਾਂ ਨੇ ਇੱਕ-ਦੂਜੇ ਉੱਪਰ ਪੁਲਿਸ ਚੌਕੀ ਵਿੱਚ ਹੀ ਫਾਇਰਿੰਗ ਕਰ ਦਿੱਤੀ।

ਪਹਿਲਾਂ ਤਾਂ ਪੁਲਿਸ ਚੌਕੀ ਦੇ ਸਾਰੇ ਮੁਲਾਜ਼ਮਾਂ ਨੇ ਮਿਲ ਕੇ ਏਕਾ ਕਰ ਲਿਆ ਕਿ ਉਹ ਇਸ ਗੱਲ ਨੂੰ ਬਾਹਰ ਨਹੀਂ ਨਿਕਲਣ ਦੇਣਗੇ ਪਰ ਇਸ ਸਾਰੇ ਮਾਮਲੇ ਸਬੰਧੀ ਜਦ ਐੱਸਐੱਸਪੀ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਦੋਵਾਂ ਮੁਲਜ਼ਮਾਂ ਤੇ ਇਸ ਸਾਰੀ ਘਟਨਾ ਨੂੰ ਛੁਪਾਉਣ ਵਿੱਚ ਉਹਨਾਂ ਦਾ ਸਾਥ ਦੇਣ ਵਾਲੇ  ਪੁਲਿਸ ਕਰਮੀਆਂ ਨੂੰ ਸਸਪੈਂਡ ਕਰ ਦਿੱਤਾ ਹੈ।

error: Content is protected !!