ਕਤਲ ਕੇਸ ‘ਚ ਜ਼ਮਾਨਤ ‘ਤੇ ਆਏ ਨੇ ਪਹਿਲਾਂ ਪਰਿਵਾਰ ਦੇ 4 ਮੈਂਬਰਾਂ ਦੀ ਹਥਿਆਰਾਂ ਨਾਲ ਕੀਤੀ ਵੱਢ-ਟੁੱਕ, ਫਿਰ ਖੁਦ ਵੀ ਲੈ ਲਿਆ ਫਾਹਾ…

ਕਤਲ ਕੇਸ ‘ਚ ਜ਼ਮਾਨਤ ‘ਤੇ ਆਏ ਨੇ ਪਹਿਲਾਂ ਪਰਿਵਾਰ ਦੇ 4 ਮੈਂਬਰਾਂ ਦੀ ਹਥਿਆਰਾਂ ਨਾਲ ਕੀਤੀ ਵੱਢ-ਟੁੱਕ, ਫਿਰ ਖੁਦ ਵੀ ਲੈ ਲਿਆ ਫਾਹਾ…

ਮਲੋਟ (ਵੀਓਪੀ ਬਿਊਰੋ) ਮਲੋਟ ਦੇ ਪਿੰਡ ਔਲਖ ‘ਚ ਵੀਰਵਾਰ ਨੂੰ ਇਕ ਵਿਅਕਤੀ ਨੇ ਆਪਣੇ ਹੀ ਪਰਿਵਾਰ ਦੇ ਕਈ ਲੋਕਾਂ ਉਪਰ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਕੇ ਬਾਅਦ ਵਿੱਚ ਖੁਦ ਵੀ ਫਾਹਾ ਲੈ ਲਿਆ। ਉਕਤ ਵਿਅਕਤੀ ਕਤਲ ਕੇਸ ਵਿੱਚ ਜ਼ਮਾਨਤ ਉੱਪਰ ਬਾਹਰ ਆਇਆ ਹੋਇਆ ਸੀ। ਗੰਭੀਰ ਜ਼ਖ਼ਮੀਆਂ ਵਿੱਚੋਂ ਇੱਕ ਔਰਤ ਨੇ ਵੀ ਦਮ ਤੋੜ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਹਨਾਂ ਵਿਚਕਾਰ ਘਰੈਲੂ ਝਗੜਾ ਚੱਲ ਰਿਹਾ ਸੀ ਉਕਤ ਵਿਅਕਤੀ ਮਾਨਸਿਕ ਤੌਰ ਉੱਪਰ ਵੀ ਪਰੇਸ਼ਾਨ ਸੀ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ ਮਲੋਟ ਦੇ ਪਿੰਡ ਔਲਖ ‘ਚ ਵੀਰਵਾਰ ਸਵੇਰੇ ਕਰੀਬ 6 ਵਜੇ 35 ਸਾਲਾ ਅਮਰਿੰਦਰ ਸਿੰਘ ਉਰਫ ਅਮਨਾ ਪੁੱਤਰ ਗੁਰਦਿੱਤ ਸਿੰਘ ਨੇ ਘਰ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਅਮਰਿੰਦਰ ਸਿੰਘ ਕੁਝ ਸਮਾਂ ਪਹਿਲਾਂ ਇੱਕ ਕਤਲ ਕੇਸ ਵਿੱਚ ਹੁਸ਼ਿਆਰਪੁਰ ਜੇਲ੍ਹ ਵਿੱਚ ਸਨ ਅਤੇ ਹਾਲ ਹੀ ਵਿੱਚ ਜ਼ਮਾਨਤ ’ਤੇ ਬਾਹਰ ਆਏ ਸਨ। ਬੁੱਧਵਾਰ ਨੂੰ ਉਸ ਦੀ ਭੈਣ ਛਿੰਦਰ ਕੌਰ, ਪਤਨੀ ਸੰਦੀਪ ਸਿੰਘ, ਮਾਸੀ ਦਾ ਲੜਕਾ ਗੁਰਧਿਆਨ ਸਿੰਘ, ਪੁੱਤਰ ਸੁਖਚੈਨ ਸਿੰਘ ਅਤੇ ਗੁਰਧਿਆਨ ਦੀ ਪਤਨੀ ਸਰਬਜੋਤ ਕੌਰ ਵੀ ਉਸ ਨੂੰ ਤੰਗ-ਪ੍ਰੇਸ਼ਾਨ ਨਾ ਕਰਨ ਲਈ ਸਮਝਾਉਣ ਆਏ ਸਨ। ਵੀਰਵਾਰ ਸਵੇਰੇ ਅਮਰਿੰਦਰ ਨੇ ਆਪਣੀ ਮਾਂ ਜਸਵੀਰ ਕੌਰ, ਭੈਣ ਛਿੰਦਰ ਕੌਰ, ਮਾਸੀ ਦੇ ਲੜਕੇ ਗੁਰਧਿਆਨ ਅਤੇ ਉਸਦੀ ਪਤਨੀ ਸਰਬਜੋਤ ਕੌਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਘਟਨਾ ਦੌਰਾਨ ਅਮਰਿੰਦਰ ਦੇ ਪਿਤਾ ਗੁਰਦਿੱਤ ਸਿੰਘ ਬਾਥਰੂਮ ਵਿੱਚ ਸਨ। ਜਦਕਿ ਅਮਰਿੰਦਰ ਸਿੰਘ ਦੀ ਪਤਨੀ ਪਸ਼ੂਆਂ ਦੀ ਦੇਖਭਾਲ ਕਰ ਰਹੀ ਸੀ। ਜ਼ਖ਼ਮੀਆਂ ਨੂੰ ਪਹਿਲਾਂ ਮਲੋਟ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੋਂ ਉਸ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ। ਸਰਬਜੋਤ ਕੌਰ ਦੀ ਵੀ ਰਸਤੇ ਵਿੱਚ ਹੀ ਮੌਤ ਹੋ ਗਈ। ਉਕਤ ਮਮਲੇ ਸਬੰਧੀ ਡੀਐੱਸਪੀ ਬਲਕਾਰ ਸਿੰਘ ਨੇ ਦੱਸਿਆ ਕਿ ਅਮਰਿੰਦਰ ਸਿੰਘ ਕਤਲ ਕੇਸ ਵਿੱਚੋਂ ਜ਼ਮਾਨਤ ’ਤੇ ਬਾਹਰ ਆਇਆ ਸੀ।ਪਰਿਵਾਰਕ ਮੈਂਬਰਾਂ ਅਨੁਸਾਰ ਉਸ ਦਾ ਇਲਾਜ ਡੀਐਮਸੀ ਲੁਧਿਆਣਾ ਅਤੇ ਸ੍ਰੀ ਗੰਗਾਨਗਰ ਦੇ ਡਾਕਟਰ ਰੂਪ ਸਿਡਾਨਾ ਕੋਲ ਵੀ ਚੱਲ ਰਿਹਾ ਸੀ।

error: Content is protected !!