ਨਿਹੰਗ ਸਿੰਘਾਂ ਦੇ ਹੱਕ ਵਿਚ ਨਿੱਤਰੇ ਹਿੰਦੂ ਸੰਗਠਨ, ਪੜ੍ਹੋ ਪੂਰਾ ਮਾਮਲਾ…

ਨਿਹੰਗ ਸਿੰਘਾਂ ਦੇ ਹੱਕ ਵਿਚ ਨਿੱਤਰੇ ਹਿੰਦੂ ਸੰਗਠਨ, ਪੜ੍ਹੋ ਪੂਰਾ ਮਾਮਲਾ…


ਬਰਨਾਲਾ (ਵੀਓਪੀ ਬਿਊਰੋ) ਪਿਛਲੇ ਦਿਨੀਂ ਧਰਮ ਪਰਿਵਰਤਨ ਦੇ ਵਿਰੋਧ ਵਿਚ ਨਿਹੰਗ ਸਿੰਘਾਂ ਵੱਲੋਂ ਕੀਤੇ ਵਿਰੋਧ ਤੋਂ ਬਾਅਦ ਅੰਮ੍ਰਿਤਸਰ ‘ਚ ਨਿਹੰਗ ਸਿੰਘਾਂ ‘ਤੇ ਹੋਏ ਪਰਚੇ ਤੋਂ ਬਾਅਦ ਸਾਰੇ ਪਾਸੇ ਇਸ ਦਾ ਵਿਰੋਧ ਹੋ ਰਿਹਾ ਹੈ। ਇਸ ਦੇ ਨਾਲ ਹੀ ਅੱਜ ਬਰਨਾਲਾ ਵਿਚਲ ਨਿਹੰਗ ਸਿੰਘਾਂ ‘ਤੇ ਹੋਏ ਪਰਚੇ ਅਤੇ ਪੰਜਾਬ ਵਿਚ ਵੱਧ ਰਹੇ ਧਰਮ ਪਰਿਵਰਤਨ ਖਿਲਾਫ ਸਿੱਖ ਅਤੇ ਹਿੰਦੂ ਜਥੇਬੰਦੀਆਂ ਵੱਲੋਂ ਬਰਨਾਲਾ ‘ਚ ਡੀਸੀ ਦਫ਼ਤਰ ਅੱਗੇ ਧਰਨਾ ਦੇ ਕੇ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਅਤੇ ਮੰਗ ਪੱਤਰ ਸੌਂਪਿਆ ਗਿਆ।

ਇਸ ਦੌਰਾਨ ਵਿਸ਼ਵ ਹਿੰਦੂ ਪ੍ਰੀਸ਼ਦ ਬਜਰੰਗ ਦਲ, ਬ੍ਰਾਹਮਣ ਸਭਾ, ਸ਼੍ਰੀ ਲਕਸ਼ਮੀ ਨਰਾਇਣ ਮੰਦਿਰ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਅਗਵਾਈ ਹੇਠ ਵੱਖ-ਵੱਖ ਜਥੇਬੰਦੀਆਂ ਇਕੱਠੀਆਂ ਹੋਈਆਂ। ਜਿਨ੍ਹਾਂ ਨੇ ਅੰਮ੍ਰਿਤਸਰ ‘ਚ ਧਰਮ ਪਰਿਵਰਤਨ ਵਿਵਾਦ ਦੇ ਮਾਮਲੇ ‘ਚ ਨਿਹੰਗ ਸਿੰਘਾਂ ‘ਤੇ ਦਰਜ ਹੋਏ ਕੇਸ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਇਸ ਦੌਰਾਨ ਮੰਗ ਕੀਤੀ ਕਿ ਗਰੀਬ ਪਰਿਵਾਰਾਂ ਨੂੰ ਲਾਲਚ ਦੇ ਕੇ ਧਰਮ ਪਰਿਵਰਤਨ ਦਾ ਪਾਖੰਡ ਬੰਦ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਧਰਮ ਪਰਿਵਰਤਨ ਨੂੰ ਨਾ ਰੋਕਿਆ ਗਿਆ ਤਾਂ ਇੱਥੇ ਲੜਾਈ ਛਿੜ ਸਕਦੀ ਹੈ ਅਤੇ ਮਾਹੌਲ ਵਿਗੜ ਸਕਦਾ ਹੈ।

ਇਸ ਦੌਰਾਨ ਦਰਸ਼ਨ ਸਿੰਘ ਮੰਡੇਰ (ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ) ਤੇ ਸ਼੍ਰੀ ਨਿਵਾਸ ਅਚਾਰੀਆ (ਹਿੰਦੂ ਸੰਗਠਨ ਦੇ ਆਗੂ) ਨੇ ਕਿਹਾ ਕਿ ਸਾਰੇ ਧਰਮ ਬਰਾਬਰ ਹਨ ਪਰ ਅੱਜਕਲ ਪੰਜਾਬ ਵਿੱਚ ਲੋਕਾਂ ਨੂੰ ਪਾਖੰਡ ਅਤੇ ਲਾਲਚ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ ਜੋ ਕਿ ਬਹੁਤ ਗਲਤ ਹੈ। ਈਸਾਈ ਧਰਮ ਦੇ ਨਕਲੀ ਪੁਜਾਰੀਆਂ ਵੱਲੋਂ ਅਜਿਹੇ ਗੈਰ-ਕਾਨੂੰਨੀ ਕੰਮ ਕੀਤੇ ਜਾ ਰਹੇ ਹਨ। ਜੋ ਕਿ ਬੰਦ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਕੁਝ ਨਿਹੰਗ ਸਿੰਘਾਂ ਖ਼ਿਲਾਫ਼ ਗਲਤ ਪਰਚੇ ਦਰਜ ਕੀਤੇ ਗਏ ਹਨ, ਉਨ੍ਹਾਂ ਨੂੰ ਰੱਦ ਕੀਤਾ ਜਾਵੇ। ਪੰਜਾਬ ਵਿੱਚ ਹੋ ਰਹੇ ਧਰਮ ਪਰਿਵਰਤਨ ਨੂੰ ਰੋਕਣ ਲਈ ਪੰਜਾਬ ਸਰਕਾਰ ਨੂੰ ਯਤਨ ਕਰਨੇ ਚਾਹੀਦੇ ਹਨ।

error: Content is protected !!