ਨਸ਼ੇ ਦੀ ਲੋਰ ‘ਚ ਡਿੱਗਦੀ ਫਿਰਦੀ ਨਵ-ਵਿਆਹੁਤਾ ਦੀ ਵੀਡੀਓ ਦੇਖ ਕੇ ਆਉਂਦੇ ਰੌਣਾ, ਸਰਕਾਰਾਂ ਤੇ ਪੁਲਿਸ ਨੂੰ ਨਹੀਂ ਮਿਲਦਾ ਨਸ਼ਾ ਪਰ ਕੁੜੀਆਂ ਤਕ ਰਹੀਆਂ ਨੇ ਖਰੀਦ…

ਨਸ਼ੇ ਦੀ ਲੋਰ ‘ਚ ਡਿੱਗਦੀ ਫਿਰਦੀ ਨਵ-ਵਿਆਹੁਤਾ ਦੀ ਵੀਡੀਓ ਦੇਖ ਕੇ ਆਉਂਦੇ ਰੌਣਾ, ਸਰਕਾਰਾਂ ਤੇ ਪੁਲਿਸ ਨੂੰ ਨਹੀਂ ਮਿਲਦਾ ਨਸ਼ਾ ਪਰ ਕੁੜੀਆਂ ਤਕ ਰਹੀਆਂ ਨੇ ਖਰੀਦ…

ਅੰਮ੍ਰਿਤਸਰ (ਵੀਓਪੀ ਬਿਊਰੋ) ਸੋਨੇ ਦੀ ਚਿੜੀ ਕਹਾਉਣ ਵਾਲੇ ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਸੀ ਪਰ ਹੁਣ ਨਸ਼ਿਆਂ ਦਾ ਛੇਵਾਂ ਦਰਿਆ ਵਹਿ ਰਿਹਾ ਹੈ ਅਤੇ ਇਸ ਕਾਰਨ ਇਹ ਸੋਨੇ ਦੀ ਚਿੜੀ ਵੀ ਅੱਧ-ਮਰੀ ਹੋ ਗਈ ਹੈ। ਅੱਜ ਪੰਜਾਬ ਦੀ ਨੌਜਵਾਨ ਪੀੜੀ ਨਸ਼ਿਆਂ ਦੀ ਦਲਦਲ ਵਿੱਚ ਫਸ ਗਿਆ ਅਤੇ ਇਸ ਨਾਲ ਕਈ ਘਰਾਂ ਦੇ ਘਰ ਹੀ ਉਜੜ ਰਹੇ ਹਨ। ਹੁਣ ਤਾਂ ਨਸ਼ਿਆਂ ਦਾ ਮਾਮਲਾ ਹੋਰ ਵੀ ਅੱਗੇ ਵੱਧ ਗਿਆ ਹੈ ਅਤੇ ਲੜਕਿਆਂ ਦੇ ਨਾਲ-ਨਾਲ ਲੜਕੀਆਂ ਵੀ ਨਸ਼ੇ ਕਰਨ ਲੱਗੀਆਂ ਹਨ। ਇਸ ਦੀ ਤਾਜਾ ਮਿਸਾਲ ਮਿਲੀ ਹੈ ਅੰਮ੍ਰਿਤਸਰ ਦੇ ਪਿੰਡ ਮਕਬੂਲਪੁਰਾ ਤੋਂ, ਜਿੱਥੇ ਨਸ਼ੇ ਦੀ ਹਾਲਾਤ ਬੇਸੁੱਧ ਲੜਕੀ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ।

ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਮਕਬੂਲਪੁਰਾ ਪਿੰਡ ਦੀ ਇਕ ਮੁਟਿਆਰ ਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਉਹ ਮੁਟਿਆਰ ਨਸ਼ੇ ਵਿੱਚ ਇੰਨੀ ਜਿਆਦਾ ਬੇਸੁੱਧ ਹੈ ਕਿ ਉਹ ਹਿੱਲ ਵੀ ਨਹੀਂ ਪਾ ਰਹੀ। ਜੋ ਕਿ ਤੁਰਨਾ ਤਾਂ ਦੂਰ ਦੀ ਗੱਲ ਹੈ, ਨਸ਼ੇ ਕਾਰਨ ਹਿੱਲ ਵੀ ਨਹੀਂ ਸਕਦੀ। ਇਹ ਲੜਕੀ ਨਵ-ਵਿਆਹੁਤਾ ਦੱਸੀ ਜਾ ਰਹੀ ਹੈ ਕਿਉਂਕਿ ਵੀਡੀਓ ਵਿਚ ਉਸ ਦੇ ਹੱਥੀ ਚੂੜਾ ਅਤੇ ਨਵਾਂ ਵਿਆਹ ਵਾਲਾ ਸੂਟ ਪਾਇਆ ਹੋਇਆ ਹੈ। ਇਹ ਵੀਡੀਉ ਦੇ ਵਾਇਰਲ ਹੋਣ ਤੋਂ ਬਾਅਦ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਦੀ ਹਾਲਤ ਨਸ਼ਿਆਂ ਦੇ ਕਾਰਨ ਕਿੰਨੀ ਖ਼ਰਾਬ ਹੋ ਚੁੱਕੀ ਹੈ। ਪੰਜਾਬ ਦੀ ਨੌਜਵਾਨ ਪੀੜ੍ਹੀ ਦਾ ਕੀ ਭਵਿੱਖ ਹੈ। ਡਰੱਗ ਮਾਫੀਆ ਲਗਾਤਾਰ ਨੌਜਵਾਨ ਪੀੜ੍ਹੀ ਦੇ ਭਵਿੱਖ ਨਾਲ ਖੇਡ ਰਿਹਾ ਹੈ ਜਿਸ ਨੂੰ ਰੋਕਣ ਦੀ ਬਹੁਤ ਜ਼ਰੂਰਤ ਹੈ।

ਫਿਲਹਾਲ ਇਸ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਹੈ। ਇਹ ਤਾਂ ਸਮਾਂ ਆਉਣ ਉੱਪਰ ਹੀ ਪਤਾ ਲੱਗੇਗਾ। ਇਕ ਗੱਲ ਤਾਂ ਸਾਰਿਆਂ ਲਈ ਸਵਾਲ ਹੈ ਕਿ ਜੋ ਨਸ਼ਾ ਸਰਕਾਰਾਂ ਕੇ ਪੁਲਿਸ ਪ੍ਰਸ਼ਾਸਨ ਬਰਾਮਦ ਕਰਨ ਵਿੱਚ ਨਾਕਾਮ ਰਹੀਆਂ ਹਨ, ਉਹ ਹੀ ਨਸ਼ਾ ਹੁਣ ਕੁੜੀਆਂ ਵੀ ਖਰੀਦ ਰਹੀਆਂ ਹਨ। ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।

error: Content is protected !!