ਗੈਂਗਸਟਰਾਂ ਦੇ ਇਸ਼ਾਰੇ ‘ਤੇ ਖਰੀਦੀ ਪਿਸਤੌਲ ਤੇ ਚੋਰੀ ਕੀਤੇ ਮੋਟਰਸਾਈਕਲ, ਹੁਣ ਗੈਂਗਸਟਰਾਂ ਕੋਲੋਂ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਲਈ ਮੰਗ ਰਹੇ ਸਨ ਟਾਰਗੈਟ, ਪੁਲਿਸ ਨੇ ਜਾਲ ਵਿਛਾਅ ਕੇ 3 ਜਣਿਆਂ ਨੂੰ…

ਗੈਂਗਸਟਰਾਂ ਦੇ ਇਸ਼ਾਰੇ ‘ਤੇ ਖਰੀਦੀ ਪਿਸਤੌਲ ਤੇ ਚੋਰੀ ਕੀਤੇ ਮੋਟਰਸਾਈਕਲ, ਹੁਣ ਗੈਂਗਸਟਰਾਂ ਕੋਲੋਂ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਲਈ ਮੰਗ ਰਹੇ ਸਨ ਟਾਰਗੈਟ, ਪੁਲਿਸ ਨੇ ਜਾਲ ਵਿਛਾਅ ਕੇ 3 ਜਣਿਆਂ ਨੂੰ…


ਗੁਰਦਾਸਪੁਰ (ਲੱਕੀ) ਬਟਾਲਾ ਪੁਲਿਸ ਦੇ ਸੀਆਈਏ ਸਟਾਫ ਨੂੰ ਵੱਡੀ ਸਫਲਤਾ ਮਿਲੀ ਹੈ। ਸੀਆਈਏ ਸਟਾਫ ਵੱਲੋਂ 3 ਨੌਜਵਾਨਾਂ ਨੂੰ 2 ਪਿਸਤੌਲ 10 ਜਿੰਦਾ ਕਾਰਤੂਸ ਅਤੇ 5 ਚੋਰੀ ਦੇ ਮੋਟਰਸਾਈਕਲ ਸਮੇਤ ਕੀਤਾ ਗ੍ਰਿਫ਼ਤਾਰ ਕੀਤਾ ਗਿਆ ਹੈ। ਉਕਤ ਨੌਜਵਾਨ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸਨ।


ਐੱਸਪੀ ਗੁਰਪ੍ਰੀਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਕਿ ਪੁਲਿਸ ਨੇ ਜਿਹੜੇ 3 ਨੌਜਵਾਨ ਗ੍ਰਿਫ਼ਤਾਰ ਕੀਤੇ ਹਨ ਇਹਨਾਂ ਕੋਲੋ 2 ਪਿਸਤੌਲ 10 ਕਾਰਤੂਸ ਤੇ 5 ਮੋਟਰਸਾਈਕਲ ਬਰਾਮਦ ਕੀਤੇ ਹਨ। ਇਹਨਾਂ ਵਿੱਚੋਂ ਇਕ ਨੌਜਵਾਨ ਅਜਿਹਾ ਹੈ ਜਿਸ ਉੱਤੇ ਪਹਿਲਾ ਹੀ ਕਤਲ, ਇਰਾਦਾ ਕਤਲ, ਨਸ਼ਾ ਤੇ ਚੋਰੀ ਦੇ ਮੁਕੱਦਮੇ ਦਰਜ ਹਨ। ਇਹ ਮੁਲਜ਼ਮ ਜ਼ਮਾਨਤ ਉੱਤੇ ਬਾਹਰ ਸੀ ਤੇ ਇਸਦੇ ਸੰਬੰਧ ਹੁਣ ਗੈਂਗਸਟਰਾਂ ਨਾਲ ਬਣ ਗਏ ਸਨ। ਸੋਸ਼ਲ ਮੀਡੀਆ ਰਾਹੀਂ ਇਸ ਦੀ ਗੱਲਬਾਤ ਗੈਂਗਸਟਰ ਨਾਲ ਚਲਦੀ ਸੀ ਹੁਣ ਇਸਨੇ ਪਿਸਤੌਲ ਵੀ ਲੈ ਲਈ ਸੀ ਤੇ ਗੈਂਗਸਟਰ ਕੋਲੋ ਟਾਰਗੇਟ ਮੰਗ ਰਿਹਾ ਸੀ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਸਾਨੂੰ ਉਮੀਦ ਹੈ ਕੀ ਤਫਤੀਸ਼ ਵਿਚ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

error: Content is protected !!