ਰਾਣੀ ਐਲਿਜ਼ਬੈੱਥ ਦੀ ਆਤਮਾ ਦੀ ਸ਼ਾਂਤੀ ਲਈ ਸ੍ਰੀ ਅਕਾਲ ਤਖਤ ਸਾਹਿਬ ‘ਤੇ ਕੀਤੀ ਗਈ ਅਰਦਾਸ

ਰਾਣੀ ਐਲਿਜ਼ਬੈੱਥ ਦੀ ਆਤਮਾ ਦੀ ਸ਼ਾਂਤੀ ਲਈ ਸ੍ਰੀ ਅਕਾਲ ਤਖਤ ਸਾਹਿਬ ‘ਤੇ ਕੀਤੀ ਗਈ ਅਰਦਾਸ

ਬ੍ਰਿਟਿਸ਼ ਸਰਕਾਰ ਵੱਲੋਂ ਕੀਤੀਆਂ ਗਈਆਂ ਵਧੀਕੀਆਂ ਦੀ ਮਾਫੀ ਮੰਗਣ ‘ਤੇ ਇਸ ਪਾਰਟੀ ਵੱਲੋਂ ਕੀਤੀ ਗਈ ਅਰਦਾਸ

ਅੰਮ੍ਰਿਤਸਰ (ਮਨਿੰਦਰ ਕੌਰ) ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ‘ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਇਕ ਵਫ਼ਦ ਰਾਣੀ ਐਲਿਜ਼ਬੈੱਥ ਦੇ ਨਮਿੱਤ ਉਨ੍ਹਾਂ ਦੀ ਆਤਮਕ ਸ਼ਾਂਤੀ ਦੀ ਅਰਦਾਸ ਲਈ ਪਹੁੰਚਿਆ| ਗੱਲਬਾਤ ਕਰਦੇ ਹੋਏ ਵਫ਼ਦ ਦੇ ਮੈਂਬਰਾਂ ਨੇ ਦੱਸਿਆ ਕਿ ਰਾਣੀ ਐਲਿਜ਼ਾਬੈਥ ਦੀ ਅਰਦਾਸ ਅੱਜ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਹਦਾਇਤਾਂ ਤੇ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਰਾਣੀ ਅਲਿੱਜ਼ਬੈੱਥ ਦੀ ਅਰਦਾਸ ਦਾ ਕਾਰਨ ਇਹ ਸੀ ਕਿ ਸੰਨ 1997 ਵਿੱਚ ਰਾਣੀ ਅਲਿਜ਼ਾਬੈੱਥ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੀ ਸੀ। ਜਿੱਥੇ ਕਿ ਉਸ ਨੇ ਬ੍ਰਿਟਿਸ਼ ਰਾਜ ਵੱਲੋਂ ਭਾਰਤ ਰਾਜ ਦੇ ਦੌਰਾਨ ਕੀਤੀਆਂ ਗਈਆਂ ਵਧੀਕੀਆਂ ਦੀ ਮਾਫੀ ਮੰਗੀ ਸੀ। ਅੱਜ ਉਨ੍ਹਾਂ ਦੇ ਨਮਿੱਤ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਅਰਦਾਸ ਕੀਤੀ ਗਈ ਹੈ।

ਸ਼੍ਰੋਮਣੀ ਅਕਲੀ ਦਲ ਅੰਮ੍ਰਿਤਸਰ ਦੇ ਆਗੂਆਂ ਹਰਬੀਰ ਸਿੰਘ ਸੰਧੂ ਅਤੇ ਦਵਿੰਦਰ ਸਿੰਘ ਨੇ ਕਿਹਾ ਕਿ ਸਿੱਖਾਂ ਨੂੰ ਭਾਰਤ ਵਿੱਚ ਦੂਜੇ ਦਰਜੇ ਦੇ ਨਾਗਰਿਕ ਵਜੋਂ ਜਾਣਿਆ ਜਾਂਦਾ ਹੈ। ਇਹੀ ਕਾਰਨ ਹੈ ਜਿਸ ਕਰਕੇ ਅੱਜ 1984 ਦੀ ਨਸਲਕੁਸ਼ੀ ਦਾ ਇਨਸਾਫ ਅੱਜ ਤੱਕ ਵੀ ਨਹੀਂ ਮਿਲ ਸਕਿਆ ਹੈ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਭਾਜਪਾ ਤੇ ਆਰਐਸਐਸ ਨਾਲ ਮਿਲ ਕੇ ਬਾਦਲਾਂ ਵੱਲੋਂ ਗੁਰੂ ਸਾਹਿਬ ਦੀਆਂ ਸੌਦਾ ਸਾਧ ਨਾਲ ਰਲ ਕੇ ਬੇਅਦਬੀਆਂ ਕੀਤੀਆਂ ਗਈਆਂ ਅਤੇ ਨਿਹੱਥੇ ਸਿੰਘਾਂ ਤੇ ਗੋਲੀ ਚਲਾਈ ਗਈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਇੱਧਰ ਉੱਧਰ ਪੇਸ਼ ਹੋਣ ਦੀ ਬਜਾਏ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਕੇ ਆਪਣੇ ਗੁਨਾਹਾਂ ਦੀ ਮੁਆਫ਼ੀ ਮੰਗਣੀ ਚਾਹੀਦੀ ਹੈ ਤਾਂ ਜੋ ਪੰਥ ਉਨ੍ਹਾਂ ਨੂੰ ਮਾਫ ਕਰਨ ਦਾ ਸੋਚ ਸਕੇ।

error: Content is protected !!