ਰਾਣੀ ਐਲਿਜ਼ਬੈੱਥ ਦੀ ਆਤਮਾ ਦੀ ਸ਼ਾਂਤੀ ਲਈ ਸ੍ਰੀ ਅਕਾਲ ਤਖਤ ਸਾਹਿਬ ‘ਤੇ ਕੀਤੀ ਗਈ ਅਰਦਾਸ
ਬ੍ਰਿਟਿਸ਼ ਸਰਕਾਰ ਵੱਲੋਂ ਕੀਤੀਆਂ ਗਈਆਂ ਵਧੀਕੀਆਂ ਦੀ ਮਾਫੀ ਮੰਗਣ ‘ਤੇ ਇਸ ਪਾਰਟੀ ਵੱਲੋਂ ਕੀਤੀ ਗਈ ਅਰਦਾਸ

ਅੰਮ੍ਰਿਤਸਰ (ਮਨਿੰਦਰ ਕੌਰ) ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ‘ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਇਕ ਵਫ਼ਦ ਰਾਣੀ ਐਲਿਜ਼ਬੈੱਥ ਦੇ ਨਮਿੱਤ ਉਨ੍ਹਾਂ ਦੀ ਆਤਮਕ ਸ਼ਾਂਤੀ ਦੀ ਅਰਦਾਸ ਲਈ ਪਹੁੰਚਿਆ| ਗੱਲਬਾਤ ਕਰਦੇ ਹੋਏ ਵਫ਼ਦ ਦੇ ਮੈਂਬਰਾਂ ਨੇ ਦੱਸਿਆ ਕਿ ਰਾਣੀ ਐਲਿਜ਼ਾਬੈਥ ਦੀ ਅਰਦਾਸ ਅੱਜ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਹਦਾਇਤਾਂ ਤੇ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਰਾਣੀ ਅਲਿੱਜ਼ਬੈੱਥ ਦੀ ਅਰਦਾਸ ਦਾ ਕਾਰਨ ਇਹ ਸੀ ਕਿ ਸੰਨ 1997 ਵਿੱਚ ਰਾਣੀ ਅਲਿਜ਼ਾਬੈੱਥ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੀ ਸੀ। ਜਿੱਥੇ ਕਿ ਉਸ ਨੇ ਬ੍ਰਿਟਿਸ਼ ਰਾਜ ਵੱਲੋਂ ਭਾਰਤ ਰਾਜ ਦੇ ਦੌਰਾਨ ਕੀਤੀਆਂ ਗਈਆਂ ਵਧੀਕੀਆਂ ਦੀ ਮਾਫੀ ਮੰਗੀ ਸੀ। ਅੱਜ ਉਨ੍ਹਾਂ ਦੇ ਨਮਿੱਤ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਅਰਦਾਸ ਕੀਤੀ ਗਈ ਹੈ।

