ਸੰਦੀਪ ਬਿਸ਼ਨੋਈ ਦੇ ਕਤਲ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਭਿੜੇ ਗੈਂਗਸਟਰ, ਹਰ ਕੋਈ ਕਹਿ ਰਿਹਾ ਉਸ ਨੇ ਕੀਤਾ ਕਤਲ, ਗੈਂਗਸਟਰ ਗੋਲਡੀ ਨੇ ਪੋਸਟ ਪਾ ਕੇ ਸਿੱਧੂ ਮੂਸੇਵਾਲਾ ਤੇ ਬੰਬੀਹਾ ਗੈਂਗ ਬਾਰੇ ਕਹਿ ਦਿੱਤੀ ਇਹ ਗੱਲ…

ਸੰਦੀਪ ਬਿਸ਼ਨੋਈ ਦੇ ਕਤਲ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਭਿੜੇ ਗੈਂਗਸਟਰ, ਹਰ ਕੋਈ ਕਹਿ ਰਿਹਾ ਉਸ ਨੇ ਕੀਤਾ ਕਤਲ, ਗੈਂਗਸਟਰ ਗੋਲਡੀ ਨੇ ਪੋਸਟ ਪਾ ਕੇ ਸਿੱਧੂ ਮੂਸੇਵਾਲਾ ਤੇ ਬੰਬੀਹਾ ਗੈਂਗ ਬਾਰੇ ਕਹਿ ਦਿੱਤੀ ਇਹ ਗੱਲ…

ਦਿੱਲੀ (ਵੀਓਪੀ ਬਿਊਰੋ) ਬੀਤੇ ਦਿਨੀਂ ਰਾਜਸਥਾਨ ਦੇ ਨਾਗੌਰ ‘ਚ ਕਤਲ ਕੀਤੇ ਗੈਂਗਸਟਰ ਸੰਦੀਪ ਬਿਸ਼ਨੋਈ ਤੋਂ ਬਾਅਦ ਸੋਸ਼ਲ ਮੀਡੀਆ ਉੱਪਰ ਗੈਂਗਸਟਰਾਂ ਵਿੱਚ ਇਸ ਕਤਲ ਦਾ ਕ੍ਰੈਡਿਟ ਲੈ ਦੀ ਹੋੜ ਸ਼ੁਰੂ ਹੋ ਗਈ ਹੈ। ਸੰਦੀਪ ਬਿਸ਼ਨੋਈ ਨੂੰ 9 ਗੋਲੀਆਂ ਲੱਗੀਆਂ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਬੰਬੀਹਾ ਗਰੁੱਪ ਤੋਂ ਬਾਅਦ ਹੁਣ ਦੀਪਤੀ ਗੈਂਗ ਵੀ ਕਹਿ ਰਿਹਾ ਹੈ ਕਿ ਉਨ੍ਹਾਂ ਨੇ ਸੰਦੀਪ ਦਾ ਕਤਲ ਕੀਤਾ ਹੈ। ਬੰਬੀਹਾ ਗੈਂਗ ਦਾ ਇਸ ਨਾਲ ਕੋਈ ਸਬੰਧ ਨਹੀਂ ਹੈ। ਇਸ ਸਬੰਧੀ ਬੰਬੀਹਾ ਗੈਂਗ ਨੇ ਇਕ ਦਿਨ ਪਹਿਲਾਂ ਸੁਲਤਾਨ ਦਵਿੰਦਰ ਬੰਬੀਹਾ ਫੇਸਬੁੱਕ ਅਕਾਊਂਟ ਤੋਂ ਪੋਸਟ ਕਰਕੇ ਕਿਹਾ ਕਿ ਸੰਦੀਪ ਦਾ ਕੰਮ ਸਾਡੇ ਸ਼ੇਰ ਭਰਾਵਾਂ ਨੇ ਇਹ ਕੰਮ ਕੀਤਾ ਹੈ। ਉਸ ਨੇ ਪੋਸਟ ਪਾ ਕੇ ਕਿਹਾ ਸੀ ਕਿ ਇਹ ਸਿੱਧੂ ਮੂਸੇਵਾਲਾ ਦੀ ਮੌਤ ਦਾ ਬਦਲਾ ਲੈਣ ਦੀ ਸ਼ੁਰੂਆਤ ਹੈ।

ਬੰਬੀਹਾ ਗੈਂਗ ਨੇ ਇਸ ਦੌਰਾਨ ਪੋਸਟ ਪਾ ਕੇ ਚਿਤਾਵਨੀ ਦਿੱਤੀ ਸੀ ਕਿ ਆਉਣ ਵਾਲੇ ਸਮੇਂ ਵਿੱਚ ਲਾਰੈਂਸ, ਜੱਗੂ ਅਤੇ ਗੋਲਡੀ ਦੀ ਵੀ ਇਹੀ ਹਾਲਤ ਹੋਵੇਗੀ ਕਿਉੰਕਿ ਤਿੰਨੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਦੋਸ਼ੀ ਹਨ। ਇਸ ਤੋਂ ਬਾਅਦ ਜਵਾਬ ਦਿੰਦੇ ਹੋਏ ਗੋਲਡੀ ਬਰਾੜ ਨੇ ਆਪਣੇ ਅਕਾਊਂਟ ਤੋਂ ਪੋਸਟ ਪਾ ਕੇ ਕਿਹਾ ਕਿ ਛੋਟੂ ਬਿਸ਼ਨੋਈ ਮੰਗਲੀ ਅਤੇ ਸੰਦੀਪ ਬਿਸ਼ਨੋਈ ਮੰਗਲੀ ਦੀ ਅੱਜ ਤੋਂ 10 ਸਾਲ ਪੁਰਾਣੀ ਦੁਸ਼ਮਣੀ ਚੱਲ ਰਹੀ ਸੀ ਅਤੇ ਇਹ ਦੋਵੇਂ ਸਾਡੇ ਜਾਣੇ-ਪਛਾਣੇ ਸਨ। ਅਸੀ ਇਹਨਾਂ ਦਾ ਸਮਝੋਤਾ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਗੱਲ ਨਹੀਂ ਬਣੀ। ਉਹਨਾਂ ਕਿਹਾ ਕਿ ਬਦਲਾ ਸੋਸ਼ਲ ਮੀਡੀਆ ਉੱਪਰ ਪੋਸਟਾਂ ਪਾ ਕੇ ਨਹੀਂ ਲਿਆ ਜਾਂਦਾ। ਇਸ ਵਿੱਚ ਜੋਰ ਲੱਗਦਾ ਹੈ। ਉਸ ਨੇ ਇਸ ਘਟਨਾ ਦਾ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਕੋਈ ਵੀ ਲੈਣ-ਦੇਣ ਤੋਂ ਇਨਕਾਰ ਕੀਤਾ ਹੈ।


ਦੂਜੇ ਪਾਸੇ ਹਿਸਾਰ ਦੇ ਦੀਪਤੀ ਯਾਦਵ ਗੈਂਗ ਨੇ ਵੀ ਫੇਸਬੁੱਕ ‘ਤੇ ਪੋਸਟ ਪਾ ਕੇ ਸੰਦੀਪ ਬਿਸ਼ਨੋਈ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਦੀਪਤੀ ਯਾਦਵ ਨੇ ਕਿਹਾ ਕਿ ਬੰਬੀਹਾ ਗਰੁੱਪ ਨਾਲ ਸਾਡਾ ਕੋਈ ਲੈਣਾ-ਦੇਣਾ ਨਹੀਂ ਹੈ। ਦੀਪਤੀ ਯਾਦਵ ਨੇ ਸੰਦੀਪ ਗੋਦਾਰਾ ਦੇ ਕਤਲ ਦਾ ਬਦਲਾ ਲਿਆ ਹੈ। ਇਸ ਤਰ੍ਹਾਂ ਸੋਸ਼ਲ ਮੀਡੀਆ ‘ਤੇ ਗੈਂਗਸਟਰਾਂ ਵੱਲੋਂ ਸ਼ਰੇਆਮ ਧਮਕੀਆਂ ਕਿਤੇ ਨਾ ਕਿਤੇ ਵੱਡੀ ਗੈਂਗ ਵਾਰ ਵੱਲ ਇਸ਼ਾਰਾ ਕਰ ਰਹੀਆਂ ਹਨ। ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਇਸ ਦੌਰਾਨ ਹਿਸਾਰ ਦੇ ਦੀਪਤੀ ਯਾਦਵ ਗੈਂਗ ਨੇ ਵੀ ਫੇਸਬੁੱਕ ‘ਤੇ ਪੋਸਟ ਪਾ ਇਸ ਘਟਨਾ ਦਾ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਕੋਈ ਵੀ ਲੈਣ-ਦੇਣ ਤੋਂ ਇਨਕਾਰ ਕੀਤਾ ਹੈ।

error: Content is protected !!