Skip to content
Monday, January 20, 2025
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
September
21
ਜਦੋਂ ਸੁਖਬੀਰ ਸਿੰਘ ਬਾਦਲ ਤੇ ਬਾਦਲ ਪਰਿਵਾਰ ਹਕੂਮਤ ਵਿਚ ਸਨ, ਤਾਂ ਉਨ੍ਹਾਂ ਨੇ ਆਪਣੇ ਭਾਈਵਾਲਾਂ ਤੋਂ ਆਲ ਇੰਡੀਆ ਗੁਰਦੁਆਰਾ ਐਕਟ ਕਿਉਂ ਨਾ ਪਾਸ ਕਰਵਾਇਆ : ਈਮਾਨ ਸਿੰਘ ਮਾਨ
Latest News
National
Punjab
ਜਦੋਂ ਸੁਖਬੀਰ ਸਿੰਘ ਬਾਦਲ ਤੇ ਬਾਦਲ ਪਰਿਵਾਰ ਹਕੂਮਤ ਵਿਚ ਸਨ, ਤਾਂ ਉਨ੍ਹਾਂ ਨੇ ਆਪਣੇ ਭਾਈਵਾਲਾਂ ਤੋਂ ਆਲ ਇੰਡੀਆ ਗੁਰਦੁਆਰਾ ਐਕਟ ਕਿਉਂ ਨਾ ਪਾਸ ਕਰਵਾਇਆ : ਈਮਾਨ ਸਿੰਘ ਮਾਨ
September 21, 2022
editor
ਜਦੋਂ ਸੁਖਬੀਰ ਸਿੰਘ ਬਾਦਲ ਤੇ ਬਾਦਲ ਪਰਿਵਾਰ ਹਕੂਮਤ ਵਿਚ ਸਨ, ਤਾਂ ਉਨ੍ਹਾਂ ਨੇ ਆਪਣੇ ਭਾਈਵਾਲਾਂ ਤੋਂ ਆਲ ਇੰਡੀਆ ਗੁਰਦੁਆਰਾ ਐਕਟ ਕਿਉਂ ਨਾ ਪਾਸ ਕਰਵਾਇਆ : ਈਮਾਨ ਸਿੰਘ ਮਾਨ
ਨਵੀਂ ਦਿੱਲੀ, 21 ਸਤੰਬਰ (ਮਨਪ੍ਰੀਤ ਸਿੰਘ ਖਾਲਸਾ):- “ਅੱਜ ਜਦੋਂ ਬਾਦਲ ਪਰਿਵਾਰ ਦੀ ਸਿਆਸੀ ਤੌਰ ਤੇ ਲੰਮਾਂ ਸਮਾਂ ਭਾਈਵਾਲ ਰਹਿ ਚੁੱਕੀ ਜਮਾਤ ਬੀਜੇਪੀ-ਆਰ.ਐਸ.ਐਸ. ਦੇ ਹੁਕਮਰਾਨਾਂ ਨੇ ਸਮੁੱਚੇ ਮੁਲਕ ਵਿਚ ਆਪਣੀ ਸਿਆਸੀ ਤਾਕਤ ਨੂੰ ਕਾਇਮ ਰੱਖਣ ਅਤੇ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਖ਼ਾਲਸਾ ਪੰਥ ਵਿਚ ਵੰਡੀਆ ਪਾ ਕੇ ‘ਪਾੜੋ ਅਤੇ ਰਾਜ ਕਰੋ’ ਦੀ ਅੰਗਰੇਜ਼ਾਂ ਵਾਲੀ ਨੀਤੀ ਉਤੇ ਅਮਲ ਕਰਦੇ ਹੋਏ ਹਰਿਆਣੇ ਸੂਬੇ ਦੀ ਵੱਖਰੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਵਿਚ ਭੂਮਿਕਾ ਨਿਭਾਈ ਹੈ ਅਤੇ ਮੁਲਕ ਦੀ ਸੁਪਰੀਮ ਕੋਰਟ ਤੋਂ ਉਸਨੂੰ ਵੱਖ ਕਰਨ ਦਾ ਕਾਨੂੰਨੀ ਫੈਸਲਾ ਕਰਵਾ ਲਿਆ ਹੈ, ਤਾਂ ਹੁਣ ਬਾਦਲ ਪਰਿਵਾਰ ਕੋਲ ਕੋਈ ਵੀ ਇਖਲਾਕੀ, ਸਮਾਜਿਕ ਅਤੇ ਅਨੈਤਿਕ ਹੱਕ ਬਾਕੀ ਨਹੀ ਰਿਹਾ ਕਿ ਉਹ ਹੁਣ ਸਿੱਖ ਕੌਮ ਨੂੰ ਗੁੰਮਰਾਹ ਕਰਨ ਲਈ ਫੋਕੀ ਬਿਆਨਬਾਜੀ ਕਰਕੇ ਮਗਰਮੱਛ ਦੇ ਹੰਝੂ ਵਹਾਉਣ ਦੀ ਕਾਰਵਾਈ ਕਰਨ। ਜਦੋਂ ਉਹ ਤਾਕਤ ਵਿਚ ਸਨ ਤਾਂ ਜੇਕਰ ਉਹ ਸਿੱਖ ਕੌਮ ਅਤੇ ਪੰਜਾਬ ਸੂਬੇ ਲਈ ਸੁਹਿਰਦਤਾ ਰੱਖਦੇ ਸਨ, ਤਾਂ ਉਸ ਸਮੇਂ ਫੌਰੀ ਅਮਲ ਕਰਦੇ ਹੋਏ ਆਪਣੇ ਭਾਈਵਾਲਾਂ ਤੋਂ ਆਲ ਇੰਡੀਆ ਗੁਰਦੁਆਰਾ ਐਕਟ ਪਾਰਲੀਮੈਂਟ ਦੀ ਟੇਬਲ ਤੇ ਰੱਖਕੇ ਪਾਸ ਕਰਵਾਉਣ ਦੀ ਜਿ਼ੰਮੇਵਾਰੀ ਨਿਭਾਉਦੇ, ਫਿਰ ਤਾਂ ਕੋਈ ਸੰਜ਼ੀਦਗੀ ਨਜ਼ਰ ਆਉਦੀ । ਲੇਕਿਨ ਅੱਜ ਅਖ਼ਬਾਰਾਂ ਤੇ ਮੀਡੀਏ ਵਿਚ ਇਨ੍ਹਾਂ ਵੱਲੋਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖਰੀ ਬਣਨ ਉਤੇ ਰਾਮ ਰੌਲਾ ਪਾਉਣਾ ਬਿਲਕੁਲ ਵਿਅਰਥ ਅਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਵਾਲੇ ਅਮਲ ਹਨ ।”
ਇਹ ਵਿਚਾਰ ਸ. ਈਮਾਨ ਸਿੰਘ ਮਾਨ ਸਰਪ੍ਰਸਤ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਸੁਖਬੀਰ ਸਿੰਘ ਬਾਦਲ ਅਤੇ ਬਾਦਲ ਦਲੀਆ ਵੱਲੋ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੱਖਰੇ ਕਰਨ ਅਤੇ ਮਾਨਤਾ ਦੇਣ ਦੇ ਸੁਪਰੀਮ ਕੋਰਟ ਵੱਲੋ ਆਏ ਫੈਸਲੇ ਉਪਰੰਤ ਚੀਕ-ਚਿਹਾੜਾ ਪਾਉਣ ਦੀ ਕਾਰਵਾਈ ਨੂੰ ਗੁੰਮਰਾਹਕੁੰਨ ਕਰਾਰ ਦਿੰਦੇ ਹੋਏ ਅਤੇ ਸਿੱਖ ਕੌਮ ਅੱਗੇ ਆਪਣੇ ਆਪ ਨੂੰ ਸੱਚੇ-ਸੁੱਚੇ ਸਾਬਤ ਕਰਨ ਦਾ ਡਰਾਮਾ ਰਚਾਉਣ ਦੀ ਗੱਲ ਕਰਦੇ ਹੋਏ ਇਨ੍ਹਾਂ ਦੀਆਂ ਗੈਰ-ਜਿ਼ੰਮੇਵਰਾਨਾ ਕਾਰਵਾਈਆ ਨੂੰ ਅਜਿਹੇ ਅਮਲਾਂ ਲਈ ਦੋਸ਼ੀ ਠਹਿਰਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਇਹ ਤਾਕਤ ਦੇ ਨਸ਼ੇ ਵਿਚ ਸਨ ਅਤੇ ਸਮੁੱਚੀ ਸਿੱਖ ਕੌਮ ਭਾਵੇ ਉਹ ਪੰਜਾਬ, ਇੰਡੀਆਂ ਜਾਂ ਬਾਹਰਲੇ ਮੁਲਕਾਂ ਵਿਚ ਵਿਚਰ ਰਹੀ ਸੀ, ਵੱਲੋ ਇਹ ਜੋਰਦਾਰ ਆਵਾਜ ਉੱਠੀ ਸੀ ਕਿ ਆਲ ਇੰਡੀਆ ਗੁਰਦੁਆਰਾ ਐਕਟ ਨੂੰ ਹੋਂਦ ਵਿਚ ਲਿਆਂਦਾ ਜਾਵੇ । ਜਿਸ ਲਈ ਖਰੜਾ ਵੀ ਤਿਆਰ ਹੋ ਚੁੱਕਿਆ ਸੀ । ਲੇਕਿਨ ਉਸ ਸਮੇ ਇਹ ਬਾਦਲ ਪਰਿਵਾਰ ਨੇ ਜਿ਼ੰਮੇਵਾਰੀ ਪੂਰੀ ਕਰਨ ਦੀ ਬਜਾਇ ਇਹ ਪ੍ਰਚਾਰ ਸੁਰੂ ਕਰ ਦਿੱਤਾ ਕਿ ਜੋ ਕੁਝ ਸਾਡੇ ਕੋਲ ਹੈ ਉਸਨੂੰ ਸੰਭਾਲ ਲਈਏ ਆਲ ਇੰਡੀਆ ਗੁਰਦੁਆਰਾ ਐਕਟ ਲਈ ਬਾਹਰਲੇ ਸੂਬਿਆ ਦੇ ਸਿੱਖ ਅਤੇ ਬਾਹਰਲੇ ਮੁਲਕਾਂ ਦੇ ਸਿੱਖ ਸਾਨੂੰ ਸਾਥ ਦੇਣਗੇ ਜਾਂ ਨਹੀਂ, ਅਜਿਹੀਆ ਦਲੀਲਾਂ ਇਸ ਲਈ ਦਿੱਤੀਆ ਜਾ ਰਹੀਆ ਸਨ ਕਿਉਂਕਿ ਇਨ੍ਹਾਂ ਦੀ ਭਾਈਵਾਲ ਜਮਾਤ ਬੀਜੇਪੀ-ਆਰ.ਐਸ.ਐਸ. ਦੀ ਸੋਚ ਉਤੇ ਇਹ ਬਾਦਲ ਪਰਿਵਾਰ ਕੰਮ ਕਰ ਰਿਹਾ ਸੀ ਅਤੇ ਸਿਆਸੀ ਤਾਕਤ ਖ਼ਤਮ ਹੋਣ ਤੱਕ ਕਰਦਾ ਰਿਹਾ ਹੈ । ਅੱਜ ਇਨ੍ਹਾਂ ਵੱਲੋ ਗੈਰ ਦਲੀਲ ਬਿਆਨਬਾਜੀ ਕਰਨ ਦੀ ਕੋਈ ਤੁੱਕ ਨਹੀਂ ਬਣਦੀ ਬਲਕਿ ਆਪਣੀ ਆਤਮਾ ਤੋ ਇਹ ਪੁੱਛਣ ਕਿ ਉਨ੍ਹਾਂ ਨੇ ਬੀਤੇ ਸਮੇ ਵਿਚ ਕੌਮੀ ਜਿ਼ੰਮੇਵਾਰੀਆ ਨੂੰ ਸੰਜ਼ੀਦਗੀ ਨਾਲ ਨਿਭਾਇਆ ਹੈ ਜਾਂ ਨਹੀਂ ਤਾਂ ਉਨ੍ਹਾਂ ਨੂੰ ਸਹੀ ਜੁਆਬ ਮਿਲ ਜਾਵੇਗਾ ।
Post navigation
ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਸਾਲਾਨਾ ਪ੍ਰਤਿਭਾ ਖੋਜ ਮੁਕਾਬਲਾ ਲਾ ਟੈਲੇਂਟੋ-2022 ਦਾ ਆਯੋਜਨ
ਧਰਮ ਪਰਿਵਰਤਨ ਕਰਨ ਵਾਲੀਆ ਤਾਕਤਾਂ ਆਰਐਸਐਸ ਜਾਂ ਕ੍ਰਿਸਚਨ, ਐਸਜੀਪੀਸੀ ਨਾਲ ਰਲਕੇ ਧਰਮ-ਪਰਿਵਰਤਨ ਕਿਵੇਂ ਰੋਕ ਸਕਦੀਆਂ ਹਨ ? : ਮਾਨ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us