ਜਲੰਧਰ ‘ਚ MLA ਰਮਨ ਅਰੋੜਾ ਅਤੇ DCP ਨਰੇਸ਼ ਡੋਗਰਾ ਵਿਵਾਦ : DCP ਖਿਲਾਫ FIR ਹੋਈ ਜਾਂ ਨਹੀਂ, ਪੜ੍ਹੋ ਸੱਚਾਈ

ਜਲੰਧਰ ‘ਚ MLA ਰਮਨ ਅਰੋੜਾ ਅਤੇ DCP ਨਰੇਸ਼ ਡੋਗਰਾ ਵਿਵਾਦ : DCP ਖਿਲਾਫ FIR ਹੋਈ ਜਾਂ ਨਹੀਂ, ਪੜ੍ਹੋ ਸੱਚਾਈ

ਜਲੰਧਰ (ਰੰਗਪੁਰੀ) ਬੀਤੀ ਰਾਤ ਜਲੰਧਰ ‘ਚ ਡੀਸੀਪੀ ਨਰੇਸ਼ ਡੋਗਰਾ ਅਤੇ ਜਲੰਧਰ ਕੇਂਦਰੀ ਤੋਂ ਵਿਧਾਇਕ ਰਮਨ ਅਰੋੜਾ ਦੇ ਮਾਮਲੇ ‘ਚ ਪੁਲਿਸ ਦਾ ਯੂ-ਟਰਨ ਸਾਹਮਣੇ ਆਇਆ ਹੈ। ਰਾਤ ਨੂੰ ਡੀਸੀਪੀ ਇਨਵੈਸਟੀਗੇਸ਼ਨ ਜਸਕਰਨਜੀਤ ਸਿੰਘ ਤੇਜਾ ਨੇ ਆਪਣੇ ਵਿਭਾਗ ਦੇ ਡੀਸੀਪੀ ਖ਼ਿਲਾਫ਼ ਕੇਸ ਦਰਜ ਕਰਨ ਦੀ ਗੱਲ ਕਹੀ ਸੀ। ਪਰ ਅੱਜ ਡੀਸੀਪੀ ਡੋਗਰਾ ’ਤੇ ਹਮਲੇ ਅਤੇ ਬਦਸਲੂਕੀ ਦੀ ਵੀਡੀਓ ਸਾਹਮਣੇ ਆਉਣ ਮਗਰੋਂ ਡੀਸੀਪੀ ਲਾ ਐਂਡ ਆਰਡਰ ਜਗਮੋਹਨ ਸਿੰਘ ਨੇ ਡੀਸੀਪੀ ਨਰੇਸ਼ ਡੋਗਰਾ ’ਤੇ ਕੋਈ ਵੀ ਪਰਚਾ ਦਰਜ ਕਰਨ ਤੋਂ ਇਨਕਾਰ ਕੀਤਾ ਹੈ।

ਦੱਸ ਦੇਈਏ ਕਿ ਮਾਮਲਾ ਜਲੰਧਰ ਦੀ ਸ਼ਾਸਤਰੀ ਮਾਰਕੀਟ ਦਾ ਹੈ। ਜਿਥੇ ਇਕ ਦੁਕਾਨ ਦੇ ਮਾਮਲੇ ਨੂੰ ਲੈ ਕੇ ਚ੍ਲਦੇ ਝਗੜੇ ਸਬੰਧੀ ਡੀ.ਸੀ.ਪੀ. ਨਰੇਸ਼ ਡੋਗਰਾ ਅਤੇ ਅਤੇ ‘ਆਪ’ ਵਿਧਾਇਕ ਰਮਨ ਅਰੋੜਾ ਵਿਚਾਲੇ ਬਹਿਸ ਹੋ ਗਈ। ਉਸੇ ਮਾਮਲੇ ਨੂੰ ਲੈ ਕੇ ਗੁਰੂ ਨਾਨਕ ਮਿਸ਼ਨ ਚੌਕ ਸਥਿਤ ਸਵੇਰਾ ਭਵਨ ਵਿੱਚ ਡੀ.ਸੀ.ਪੀ ਅਤੇ ਵਿਧਾਇਕ ਨੂੰ ਸਮਝੋਤੇ ਲਈ ਬੁਲਾਇਆ ਗਿਆ। ਇਸ ਦੌਰਾਨ ਦੋਨਾਂ ਵਿਚ ਬਹਿਸ ਸ਼ੁਰੂ ਹੋਈ ਤੇ ਗੱਲ ਝਗੜੇ ਤੱਕ ਪਹੁੰਚ ਗਈ।

ਇਸ ਤੋਂ ਬਾਅਦ ਆਪ ਵਰਕਰਾਂ ਦੀ ਸ਼ਿਕਾਇਤ ਤੇ ਜਲੰਧਰ ਪੁਲਿਸ ਨੇ ਡੀ.ਸੀ.ਪੀ. ਨਰੇਸ਼ ਡੋਗਰਾ ਖਿਲਾਫ਼ ਧਾਰਾ 307 ਅਤੇ ਐਸਸੀ, ਐਸਟੀ ਤਹਿਤ ਮਾਮਲਾ ਦਰਜ ਕਰ ਲਿਆ ਗਿਆ| ਜਿਸ ਦੀ ਪੁਸ਼ਟੀ ਡੀਸੀਪੀ ਇਨਵੈਸਟੀਗੇਸ਼ਨ ਜਸਕਰਨਜੀਤ ਸਿੰਘ ਤੇਜਾ ਨੇ ਕੀਤੀ| ਪਰ ਹੁਣ ਪੁਲਿਸ ਦਾ ਯੂ ਟਰਨ ਸਾਮਨੇ ਆਇਆ ਹੈ|

ਸੂਤਰਾਂ ਦੀ ਮੰਨੀਏ ਤਾਂ ਸਮਝੋਤੇ ਦੌਰਾਨ ਆਪ ਵਰਕਰਾਂ ਨੇ ਵਿਧਾਇਕ ਰਮਨ ਅਰੋੜਾ ਦੀ ਸ਼ਹਿ ਤੇ ਡੀਸੀਪੀ ਨਰੇਸ਼ ਡੋਗਰਾ ਨਾਲ ਗਾਲੀ ਗਲੋਚ ਕੀਤਾ| ਜਿਸ ਤੋਂ ਬਾਅਦ ਡੀਸੀਪੀ ਨੇ ਵੀ ਵਿਰੋਧ ਕੀਤਾ ਗੱਲ ਗਾਲੀ ਗਲੋਚ ਤੋਂ ਹੱਥਾਂ ਪਾਈ ‘ਤੇ ਪੁੱਜ ਗਈ| ਇਸ ਤੋਂ ਬਾਅਦ ਆਪ ਸਮਰਥਕਾਂ ਨੇ ਡੀਸੀਪੀ ਨਾਲ ਗਾਲੀ ਗਲੋਚ ਦੀ ਨਾਲ ਖਿਚਾ ਧੂ ਵੀ ਕੀਤੀ| ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ| ਹਾਲਾਂਕਿ ਆਪ ਵਿਧਾਇਕ ਰਮਨ ਅਰੋੜਾ ਅਜਿਹੀ ਕਿਸੇ ਗੱਲ ਤੋਂ ਇਨਕਾਰ ਕਰ ਰਹੇ ਹਨ|

error: Content is protected !!