ਲੋਨ ਡਿਫਾਲਟਰ ਦਾ ਹਵਾਲਾ ਦੇ ਕੇ ਲੋਕਾਂ ਨੂੰ ਵੇਚ ਰਹੇ ਸੀ ਗੱਡੀਆਂ, 15 ਲਗਜ਼ਰੀ ਕਾਰਾਂ ਸਮੇਤ ਚਾਰ ਗ੍ਰਿਫਤਾਰ…

ਲੋਨ ਡਿਫਾਲਟਰ ਦਾ ਹਵਾਲਾ ਦੇ ਕੇ ਲੋਕਾਂ ਨੂੰ ਵੇਚ ਰਹੇ ਸੀ ਗੱਡੀਆਂ, 15 ਲਗਜ਼ਰੀ ਕਾਰਾਂ ਸਮੇਤ ਚਾਰ ਗ੍ਰਿਫਤਾਰ…

ਅੰਮ੍ਰਿਤਸਰ (ਮਨਿੰਦਰ ਕੌਰ) ਪੰਜਾਬ ਦੇ ਸਰਹੱਦੀ ਖੇਤਰਾਂ ਦੇ ਚੋਰੀ ਦੀਆ ਲਗਜ਼ਰੀ ਗੱਡੀਆਂ ਵੇਚਣ ਦੇ ਮਾਮਲੇ ਵਧਦੇ ਜਾ ਰਹੇ ਹਨ| ਜਿਸ ‘ਤੇ ਹੁਣ ਅੰਮ੍ਰਿਤਸਰ ਦਿਹਾਤੀ ਦੀ ਪੁਲਸ ਨੇ 15 ਲਗਜ਼ਰੀ ਗੱਡੀਆਂ ਸਮੇਤ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ| ਇਸ ਸਬੰਧੀ ਪੁਲਸ ਦੇ ਆਲਾ ਅਧਿਕਾਰੀ ਜਸਵੰਤ ਕੌਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਪੁਲਸ ਨੇ 4 ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਹ ਪੰਜਾਬ ਹਰਿਆਣਾ ਦਿੱਲੀ ਅਤੇ ਯੂਪੀ ਵਿਚ ਲਗਜ਼ਰੀ ਗੱਡੀਆਂ ਚੋਰੀ ਕਰਕੇ ਪੰਜਾਬ ਦੇ ਸਰਹੱਦੀ ਖੇਤਰਾਂ ਵਿੱਚ ਵੇਚਦੇ ਸਨ|

ਪੁਲਸ ਨੇ ਦੱਸਿਆ ਕਿ ਇਸ ਗਰੋਹ ਦੇ ਮੈਂਬਰ ਮਾਸਟਰ ਚਾਬੀ ਅਤੇ ਇਲੈਕਟ੍ਰੋਨਿਕ ਉਪਕਰਨਾਂ ਦੀ ਵਰਤੋਂ ਨਾਲ ਗੱਡੀਆਂ ਚੋਰੀ ਕਰਦੇ ਸਨ ਅਤੇ ਗੱਡੀਆਂ ਉੱਪਰ ਜਾਲੀ ਨੰਬਰ ਪਲੇਟਾਂ ਅਤੇ ਦਸਤਾਵੇਜ਼ ਲਗਾ ਕੇ ਇਹਨਾਂ ਨੂੰ ਵੇਚਦੇ ਸਨ| ਜਿਸ ਵਿਅਕਤੀ ਨੂੰ ਇਹ ਵੇਚਦੇ ਸਨ ਉਹਨਾਂ ਨੂੰ ਕਹਿੰਦੇ ਸਨ ਕਿ ਇਹ ਗੱਡੀਆਂ ਲੋਨ ਡਿਫਾਲਟਰ ਹੈ ਅਤੇ ਉਹ ਇਹਨਾ ਨੂੰ ਨਹੀਂ ਦੱਸਦੇ ਕਿ ਇਹ ਗੱਡੀ ਚੋਰੀ ਦੀ ਹੈ| ਪੁਲਸ ਨੇ ਦੱਸਿਆ ਕਿ ਇਸ ਗਰੋਹ ਦੀ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ ਮਹਿਤਾ ਪੁਲਸ ਨੇ ਵੱਖ-ਵੱਖ ਰਾਜਾਂ ਦੇ ਵਿਅਕਤੀਆਂ ਦੀ ਸ਼ਨਾਖਤ ਕੀਤੀ ਹੈ| ਜਿਨ੍ਹਾਂ ਵਿੱਚੋਂ ਚਾਰ ਵਿਅਕਤੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ|

ਪੁਲਸ ਨੇ ਦੱਸਿਆ ਕਿ ਨਿਸ਼ਾਨ ਸਿੰਘ ਉਰਫ ਮਿੰਟੂ ਅਤੇ ਹਰਪ੍ਰੀਤ ਸਿੰਘ ਉਰਫ ਹਨੀ ਖਿਲਾਫ਼ ਅਤੇ ਚੋਰੀ ਤੇ ਨਸ਼ੀਲੇ ਪਦਾਰਥਾਂ ਦੇ 8 ਕੇਸ ਦਰਜ ਹਨ| ਇਹਨਾਂ ਦੀ ਗ੍ਰਿਫਤਾਰੀ ਨਾਲ ਇਲਾਕੇ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਵੀ ਸਾਹਮਣੇ ਆਏ ਹਨ| ਦੋਵੇਂ ਚੋਰੀ ਦੇ ਸਮਾਨ ਅੰਮ੍ਰਿਤਸਰ ਸ਼ਹਿਰ ਦੇ ਅਵਤਾਰ ਸਿੰਘ ਉਰਫ਼ ਸੰਨੀ ਨੂੰ ਵੇਚਦੇ ਸਨ| ਅਵਤਾਰ ਸਿੰਘ ਚੋਰੀ ਦੀਆਂ ਗੱਡੀਆਂ ਖਰੀਦ ਕੇ ਅੱਗੇ ਭੇਜਦਾ ਸੀ ਅਤੇ ਪੁਲਸ ਨੇ ਉਨ੍ਹਾਂ ਵਿੱਚੋਂ ਵੀ ਕਸ਼ਮੀਰ ਪਾਲ ਉਰਫ ਬੱਬੀ ਨੂੰ ਵੀ ਗ੍ਰਿਫਤਾਰ ਕੀਤਾ ਹੈ, ਜਿਸ ਖ਼ਿਲਾਫ਼ ਪਹਿਲੇ ਵੀ ਮਾਮਲੇ ਦਰਜ ਹਨ| ਪੁਲਸ ਇਸ ਮਾਮਲੇ ‘ਚ ਲੋੜੀਂਦੇ ਆਰੋਪੀਆਂ ਨੂੰ ਵੀ ਜਲਦ ਗ੍ਰਿਫਤਾਰ ਕਰਨ ਦਾ ਦਾਅਵਾ ਕਰ ਰਹੀ ਹੈ|

error: Content is protected !!