Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
September
22
ਯੂਪੀ ‘ਚ ਗਰਭਵਤੀ ਔਰਤ ਨਾਲ ਦਰਿੰਦਗੀ, ਸਮੂਹਿਕ ਬਲਾਤਕਾਰ ਦੌਰਾਨ ਗਰਭਪਾਤ… ਪੁਲਸ ਨੇ ਨਹੀਂ ਕੀਤੀ ਕਾਰਵਾਈ ਤਾਂ ਸੱਸ ਬੋਲੀ..ਇਨਸਾਫ ਦੇਵੋ ਸਾਹਬ
Latest News
National
ਯੂਪੀ ‘ਚ ਗਰਭਵਤੀ ਔਰਤ ਨਾਲ ਦਰਿੰਦਗੀ, ਸਮੂਹਿਕ ਬਲਾਤਕਾਰ ਦੌਰਾਨ ਗਰਭਪਾਤ… ਪੁਲਸ ਨੇ ਨਹੀਂ ਕੀਤੀ ਕਾਰਵਾਈ ਤਾਂ ਸੱਸ ਬੋਲੀ..ਇਨਸਾਫ ਦੇਵੋ ਸਾਹਬ
September 22, 2022
Voice of Punjab
ਯੂਪੀ (ਵੀਓਪੀ ਬਿਊਰੋ) ਕਲਯੁੱਗੀ ਸਮਾਜ ਵਿਚ ਆਏ ਦਿਨ ਕਈ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜੋ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੰਦੀਆਂ ਹਨ। ਇਸੇ ਤਰਾਂ ਦੀ ਦਿਲ ਕੰਬਾਊ ਘਟਨਾ ਯੂਪੀ ਦੇ ਬਰੇਲੀ ਵਿਖੇ ਵਾਪਰੀ ਜਿੱਥੇ ਇੱਕ ਗਰਭਵਤੀ ਔਰਤ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ। ਬਲਾਤਕਾਰ ਦੌਰਾਨ ਔਰਤ ਦਾ ਗਰਭਪਾਤ ਹੋ ਗਿਆ।
ਸੱਸ ਨੇ ਦੱਸਿਆ ਕਿ ਨੂੰਹ ਕਿਸੇ ਕੰਮ ਲਈ ਖੇਤ ਗਈ ਸੀ | ਜਦੋਂ ਉਹ ਉਥੋਂ ਆ ਰਹੀ ਸੀ ਤਾਂ ਪਿੰਡ ਦੇ ਹੀ ਦੋ ਵਿਅਕਤੀਆਂ ਆਧਾਰ ਅਤੇ ਅਜੈ ਨੇ ਉਸ ਨੂੰ ਫੜ ਲਿਆ। ਉਸਨੇ ਰੌਲਾ ਪਾਇਆ ਪਰ ਮੁਲਜ਼ਮਾਂ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ । ਸਾਰਿਆਂ ਨੇ ਉਸ ਨਾਲ ਬਲਾਤਕਾਰ ਕੀਤਾ। ਨੂੰਹ ਬੇਹੋਸ਼ ਹੋ ਗਈ। ਤਿੰਨੋਂ ਉਸ ਨੂੰ ਛੱਡ ਕੇ ਭੱਜ ਗਏ। ਜਦੋਂ ਕਾਫੀ ਦੇਰ ਤੱਕ ਨੂੰਹ ਘਰ ਨਾ ਪਹੁੰਚੀ ਤਾਂ ਅਸੀਂ ਉਸ ਦੀ ਭਾਲ ਕਰਦੇ ਖੇਤ ਚਲੇ ਗਏ। ਉਥੇ ਨੂੰਹ ਬੇਹੋਸ਼ ਪਈ ਮਿਲੀ। ਨੂੰਹ ਤਿੰਨ ਮਹੀਨੇ ਦੀ ਗਰਭਵਤੀ ਸੀ। ਘਟਨਾ ਕਾਰਨ ਤਿੰਨ ਮਹੀਨੇ ਦਾ ਭਰੂਣ ਵੀ ਡਿੱਗ ਗਿਆ। ਪੀੜਤਾ ਦੀ ਸੱਸ ਨੇ ਹਸਪਤਾਲ ਤੇ ਵੀ ਆਰੋਪ ਲਗਾਏ ਹਨ ਕਿ ਉਸ ਦੀ ਨੂੰਹ ਦੀ ਦੇਖਭਾਲ ਨਹੀਂ ਕੀਤੀ ਜਾ ਰਹੀ ਹੈ।
ਪੀੜਤ ਔਰਤ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਕੀਤੀ ਪਰ ਕੋਈ ਫਾਇਦਾ ਨਹੀਂ ਹੋਇਆ। ਪਰਿਵਾਰਿਕ ਮੈਂਬਰ ਤਿੰਨ ਦਿਨਾਂ ਤੱਕ ਥਾਣੇ ਦੇ ਚੱਕਰ ਲਗਾਉਂਦੇ ਰਹੇ। ਉਸਨੇ ਐੱਸ ਐੱਸ ਪੀ ਨੂੰ ਦੱਸਿਆ ਕਿ ਪੁਲੀਸ ਕੋਈ ਕਾਰਵਾਈ ਨਹੀਂ ਕਰ ਰਹੀ।
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਤਿੰਨ ਦਿਨਾਂ ਤੱਕ ਥਾਣੇ ਦੇ ਚੱਕਰ ਲਗਾਉਂਦੇ ਰਹੇ ਪ੍ਰੰਤੂ ਪੁਲਿਸ ਵੱਲੋਂ ਕੋਈ ਸ਼ਿਕਾਇਤ ਦਰਜ ਨਹੀਂ ਕੀਤੀ ਗਈ ।ਇਸ ਤੋਂ ਬਾਅਦ 16 ਸਤੰਬਰ ਨੂੰ ਉਸ ਨੇ ਬਿਸ਼ਰਤਗੰਜ ਪੁਲਸ ਨੂੰ ਸ਼ਿਕਾਇਤ ਕੀਤੀ ਪਰ ਪੁਲਸ ਨੇ ਰਿਪੋਰਟ ਦਰਜ ਨਹੀਂ ਕੀਤੀ। ਪੁਲਿਸ ਵਾਲਿਆਂ ਨੇ ਕਿਹਾ ਕਿ ਤੁਸੀਂ ਇੰਨੇ ਦਿਨਾਂ ਬਾਅਦ ਕਿਉਂ ਆਏ ਹੋ। ਇਸ ਦੇ ਨਾਲ ਹੀ ਪੁਲਿਸ ਕਹਿ ਰਹੀ ਸੀ ਕਿ ਇਹ ਕੁੱਟਮਾਰ ਦਾ ਮਾਮਲਾ ਹੈ। ਹਾਲਾਂਕਿ ਬਾਅਦ ‘ਚ ਐੱਸਐੱਸਪੀ ਦੇ ਕਹਿਣ ‘ਤੇ ਰਿਪੋਰਟ ਦਰਜ ਕਰਵਾਈ ਗਈ ਸੀ।
ਐਸਐਸਪੀ ਰਾਜਕੁਮਾਰ ਅਗਰਵਾਲ ਨੇ ਦੱਸਿਆ ਕਿ ਪਹਿਲਾਂ ਵੀ ਦੋਵਾਂ ਧਿਰਾਂ ਵਿੱਚ ਝਗੜਾ ਹੋ ਚੁੱਕਾ ਹੈ। ਕੁੱਟਮਾਰ ਦਾ ਮਾਮਲਾ ਵੀ ਸਾਹਮਣੇ ਆਇਆ ਹੈ ਪਰ ਪੀੜਤ ਔਰਤ ਦੀ ਸ਼ਿਕਾਇਤ ‘ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੀੜਤਾ ਨੂੰ ਮੈਡੀਕਲ ਲਈ ਭੇਜਿਆ ਗਿਆ ਹੈ।
Post navigation
ਮੁੱਖ ਮੰਤਰੀ ਮਾਨ ਨੇ ਕਿਹਾ ਕਾਂਗਰਸ-ਭਾਜਪਾ ਦਾ ਹੋ ਚੁੱਕੇ ਗਠਜੋੜ, ਰਾਜਪਾਲ ਖਿਲਾਫ ਸੁਪਰੀਮ ਕੋਰਟ ਜਾਣ ਦੀ ਤਿਆਰੀ, ਕਿਹਾ- ਆਪਰੇਸ਼ਨ ਲੋਟਸ ਕਾਰਨ…
ਰਾਹੁਲ ਗਾਂਧੀ ਬੈਸਟ; ਮਤਾ ਪਾਸ ਕਰ ਕੇ ਰਾਜਾ ਵੜਿੰਗ ਨੇ ਕਿਹਾ-ਹਿੱਕ ਠੋਕ ਕੇ ਬਣਾਵਾਂਗੇ ਕੌਮੀ ਪ੍ਰਧਾਨ ਤੇ ਜਿੱਤਾਂਗੇ 2024 ਦਾ ਕਿਲਾ…
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us