ਰਾਹੁਲ ਗਾਂਧੀ ਬੈਸਟ; ਮਤਾ ਪਾਸ ਕਰ ਕੇ ਰਾਜਾ ਵੜਿੰਗ ਨੇ ਕਿਹਾ-ਹਿੱਕ ਠੋਕ ਕੇ ਬਣਾਵਾਂਗੇ ਕੌਮੀ ਪ੍ਰਧਾਨ ਤੇ ਜਿੱਤਾਂਗੇ 2024 ਦਾ ਕਿਲਾ…

ਰਾਹੁਲ ਗਾਂਧੀ ਬੈਸਟ; ਮਤਾ ਪਾਸ ਕਰ ਕੇ ਰਾਜਾ ਵੜਿੰਗ ਨੇ ਕਿਹਾ-ਹਿੱਕ ਠੋਕ ਕੇ ਬਣਾਵਾਂਗੇ ਕੌਮੀ ਪ੍ਰਧਾਨ ਤੇ ਜਿੱਤਾਂਗੇ 2024 ਦਾ ਕਿਲਾ…


ਚੰਡੀਗੜ੍ਹ (ਵੀਓਪੀ ਬਿਊਰੋ) – ਕਾਂਗਰਸ ਨੇ ਦੇਸ਼ ਜੋੜੋ ਯਾਤਰਾ ਦੇ ਨਾਲ 2024 ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਹੋਈਆਂ ਹਨ। ਇਸ ਦੇ ਨਾਲ ਹੀ ਕਾਂਗਰਸ ਵਿੱਚ ਇਸ ਸਮੇਂ ਪਾਰਟੀ ਦੇ ਕੌਮੀ ਪ੍ਰਧਾਨ ਲਈ ਵੀ ਕਾਫੀ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਹਨ। ਉੱਥੇ ਹੀ ਹੁਣ ਪੰਜਾਬ ਕਾਂਗਰਸ ਨੇ ਵੀ ਰਾਹੁਲ ਗਾਂਧੀ ਨੂੰ ਹੀ ਪ੍ਰਧਾਨ ਬਣਾਉਣ ਦੇ ਲਈ ਹਾਮੀ ਭਰੀ ਹੈ। ਇਸ ਦੌਰਾਨ ਪੰਜਾਬ ਕਾਂਗਰਸ ਨੇ ਰਾਹੁਲ ਗਾਂਧੀ ਨੂੰ ਕਾਂਗਰਸ ਪਾਰਟੀ ਦਾ ਕੌਮੀ ਪ੍ਰਧਾਨ ਬਣਾਉਣ ਦੇ ਲਈ ਸਰਬਸੰਮਤੀ ਦੇ ਨਾਲ ਮਤਾ ਵੀ ਪਾਸ ਕੀਤਾ ਹੈ। ਇਸ ਦੌਰਾਨ ਕਾਂਗਰਸ ਦਾ 2024 ਦੀਆਂ ਲੋਕ ਸਭਾ ਚੋਣਾਂ ਨੂੰ ਕਿਸੇ ਨਾ ਕਿਸੇ ਤਰਹਾਂ ਜਿੱਤਣਾ ਹੀ ਮੁੱਖ ਟੀਚਾ ਹੈ।


ਇਸ ਦੌਰਾਨ ਪੰਜਾਬ ਕਾਂਗਰਸ ਨੇ ਬੀਤੇ ਦਿਨੀਂ ਆਪਣੇ 290 ਡੈਲੀਗੇਟਾਂ ਦੇ ਨਾਲ ਮੁਲਾਕਾਤ ਕੀਤੀ। ਇਸ ਵਿੱਚ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ, ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਰਿਟਰਨਿੰਗ ਅਫ਼ਸਰ ਮਾਨਿਕ ਰਾਓ ਠਾਕਰੇ ਅਤੇ ਏਪੀਆਰਓ ਜਤਿੰਦਰ ਸਿੰਘ ਆਦਿ ਹਾਜ਼ਰ ਸਨ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਰਾਸ਼ਟਰੀ ਪੱਧਰ ‘ਤੇ ਕਾਂਗਰਸ ਪਾਰਟੀ ਦੀ ਵਾਗਡੋਰ ਸੰਭਾਲਣ ਲਈ ਰਾਹੁਲ ਗਾਂਧੀ ਇਸ ਸਮੇਂ ਸਭ ਤੋਂ ਬੈਸਟ ਹਨ ਅਤੇ ਉਹ ਇਸ ਜਿੰਮੇਵਾਰੀ ਨੂੰ ਪੂਰੀ ਚੰਗੀ ਤਰਹਾਂ ਦੇ ਨਾਲ ਸੰਭਾਲ ਸਕਦੇ ਹਨ। ਇਸ ਦੌਰਾਨ ਡੈਲੀਗੇਟਾਂ ਵੱਲੋਂ ਇੱਕ ਹੋਰ ਮਤਾ ਵੀ ਪਾਸ ਕੀਤਾ ਗਿਆ। ਇਸ ਵਿੱਚ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਸੂਬਾ ਕਾਂਗਰਸ ਕਮੇਟੀ ਦੇ ਮੈਂਬਰ, ਡੈਲੀਗੇਟ ਅਤੇ ਸੂਬਾ ਕਾਂਗਰਸ ਪ੍ਰਧਾਨ ਨਿਯੁਕਤ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ।

error: Content is protected !!