Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
September
22
17 ਸਾਲ ਦੇ ਮੁੰਡੇ ਨੂੰ ਹੋ ਗਿਆ 35 ਸਾਲ ਦੀ ਮਾਸੀ ਨਾਲ ਪਿਆਰ, ਮਾਸੀ ਵੀ ਕਹਿੰਦੀ ਲੈ ਜਾ ਭਾਣਜਿਆ ਮੈਨੂੰ ਆਪਣੇ ਮਾਸੜ ਤੋਂ ਦੂਰ…
Latest News
National
17 ਸਾਲ ਦੇ ਮੁੰਡੇ ਨੂੰ ਹੋ ਗਿਆ 35 ਸਾਲ ਦੀ ਮਾਸੀ ਨਾਲ ਪਿਆਰ, ਮਾਸੀ ਵੀ ਕਹਿੰਦੀ ਲੈ ਜਾ ਭਾਣਜਿਆ ਮੈਨੂੰ ਆਪਣੇ ਮਾਸੜ ਤੋਂ ਦੂਰ…
September 22, 2022
Voice of Punjab
17 ਸਾਲ ਦੇ ਮੁੰਡੇ ਨੂੰ ਹੋ ਗਿਆ 35 ਸਾਲ ਦੀ ਮਾਸੀ ਨਾਲ ਪਿਆਰ, ਮਾਸੀ ਵੀ ਕਹਿੰਦੀ ਲੈ ਜਾ ਭਾਣਜਿਆ ਮੈਨੂੰ ਆਪਣੇ ਮਾਸੜ ਤੋਂ ਦੂਰ…
ਰਾਜਸਥਾਨ (ਵੀਓਪੀ ਬਿਊਰੋ) ਇਹ ਗੱਲ ਤਾਂ ਸਭ ਨੇ ਸੁਣੀ ਹੋਵੇਗੀ ਪਿਆਰ ਅੰਨ੍ਹਾ ਹੁੰਦਾ ਹੈ। ਰਾਜਸਥਾਨ ਦੇ ਚੁਰੂ ਜ਼ਿਲ੍ਹੇ ਦੇ ਸਦਰ ਥਾਣੇ ਚ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ 17 ਸਾਲਾ ਨਾਬਾਲਗ ਲੜਕੇ ਅਤੇ ਉਸ ਦੀ 35 ਸਾਲਾ ਮਾਸੀ ਨੂੰ ਇੱਕ ਦੂੱਜੇ ਨਾਲ ਪਿਆਰ ਹੋ ਗਿਆ ਹੈ। ਜਦੋਂ ਔਰਤ ਦੇ ਪਤੀ ਨੂੰ ਇਸ ਰਿਸ਼ਤੇ ਬਾਰੇ ਪਤਾ ਲੱਗਾ ਤਾਂ ਮਾਮਲਾ ਵਿਗੜ ਗਿਆ ਅਤੇ ਇਹ ਗੱਲ ਥਾਣੇ ਪਹੁੰਚ ਗਈ ਅਤੇ ਪਤੀ ਵੱਲੋਂ ਥਾਣਾ ਸਦਰ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਦੱਸ ਦਈਏ ਕਿ ਔਰਤ ਨੇ ਸਾਫ਼ ਕਿਹਾ ਕਿ ਦੋਵੇਂ ਇਕੱਠੇ ਜੀਣਗੇ ਤੇ ਮਰਨਗੇ। ਔਰਤ ਨੇ ਪਹਿਲੇ ਪਤੀ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ। ਪੀੜਤ ਪਤੀ ਨੇ ਮਾਮਲੇ ਸਬੰਧੀ ਥਾਣਾ ਸਦਰ ਵਿਖੇ ਵੀ ਪਹੁੰਚ ਕੀਤੀ ਗਈ ਹੈ।
ਦੱਸ ਦਈਏ ਕਿ ਇਹ ਮਾਮਲਾ ਚੁਰੂ ਦੇ ਬਿਨਾਸਰ ਦਾ ਹੈ। ਜਿੱਥੇ ਪਤੀ ਨੇ ਦੱਸਿਆ ਕਿ ਉਸ ਦਾ ਵਿਆਹ ਕਰੀਬ 10 ਸਾਲ ਪਹਿਲਾਂ ਇਕ ਨੇਸ਼ਲ ਦੀ ਔਰਤ ਨਾਲ ਹੋਇਆ ਸੀ ਜਿਸ ਨਾਲ ਉਸ ਦੇ ਦੋ ਬੱਚੇ ਵੀ ਹਨ। ਉਸ ਨੇ ਦੱਸਿਆ ਕਿ ਉਸ ਦਾ ਨਾਬਾਲਗ ਭਤੀਜਾ ਜੋ ਕਿ ਕਰਾਂਗੋ ਬਾਡਾ ਵਾਸੀ ਸੀ, ਉਹ ਅਕਸਰ ਉਸ ਦੇ ਘਰ ਆਉਂਦਾ-ਜਾਂਦਾ ਰਹਿੰਦਾ ਸੀ। ਇਸ ਦੌਰਾਨ ਉਸ ਦੇ ਭਾਣਜੇ ਅਤੇ ਪਤਨੀ ਵਿੱਚ ਨੇੜਤਾ ਵਧੀ ਅਤੇ ਪਿਆਰ ‘ਚ ਬਦਲ ਗਈ। ਦੋਵਾਂ ਦਾ ਪਿਆਰ-ਸੰਬੰਧ ਇੰਨਾ ਡੂੰਘਾ ਹੋ ਗਿਆ ਕਿ ਉਨ੍ਹਾਂ ਨੇ ਰਿਸ਼ਤਾ ਛੱਡ ਕੇ ਇਕੱਠੇ ਰਹਿਣ ਦਾ ਫੈਸਲਾ ਕਰ ਲਿਆ।
ਪਤੀ ਨੇ ਦੱਸਿਆ ਕਿ ਇਹ ਵਿਆਹ ਕਾਨੂੰਨੀ ਤੌਰ ‘ਤੇ ਸਹੀ ਨਹੀਂ ਹੈ। ਪੀੜਤ ਪਤੀ ਅਨੁਸਾਰ ਦੋਵਾਂ ਵਿਚਾਲੇ ਹੁਣ ਤੱਕ ਕੋਈ ਤਲਾਕ ਨਹੀਂ ਹੋਇਆ ਹੈ।ਪਤੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਦੀ ਪਤਨੀ ਨੇ ਕਿਹਾ ਸੀ ਕਿ ਉਸ ਨੇ ਭਤੀਜੇ ਨਾਲ ਵਿਆਹ ਕਰਵਾ ਲਿਆ ਹੈ, ਹੁਣ ਉਹ ਉਸ ਨਾਲ ਹੀ ਵੱਸ ਜਾਵੇਗੀ। ਕਾਨੂੰਨੀ ਤੌਰ ‘ਤੇ ਇਹ ਰਿਸ਼ਤਾ ਜਾਇਜ਼ ਨਹੀਂ ਹੈ ਇਸ ਰਿਸ਼ਤੇ ਵਿੱਚ ਨਾ ਸਿਰਫ਼ ਸਮਾਜਿਕ ਨੁਕਸਾਨ ਹੈ, ਸਗੋਂ ਮਾਮੀ -ਭਤੀਜੇ ਦੀ ਉਮਰ ਵਿੱਚ ਵੀ ਵੱਡਾ ਅੰਤਰ ਹੈ। ਵਿਆਹੁਤਾ ਪੂਨਮ ਦੀ ਉਮਰ 35 ਸਾਲ ਹੈ, ਜਦੋਂ ਕਿ ਉਸ ਦਾ ਨਾਬਾਲਗ ਭਾਣਜਾ ਸਿਰਫ਼ 17 ਸਾਲ ਦਾ ਹੈ। ਅਜਿਹੇ ‘ਚ ਇਹ ਰਿਸ਼ਤਾ ਕਾਨੂੰਨੀ ਤੌਰ ‘ਤੇ ਵੀ ਠੀਕ ਨਹੀਂ ਹੈ। ਪਰਿਵਾਰ ਨੇ ਕਾਫੀ ਸਮਝਾਇਆ ਵਿਆਹ ਨਾ ਕਰਵਾਉਣ ਲਈ ਪਰਿਵਾਰਕ ਮੈਂਬਰਾਂ ਨੇ ਔਰਤ ਅਤੇ ਨਾਬਾਲਗ ਲੜਕੇ ਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਦੋਵੇਂ ਇਕੱਠੇ ਰਹਿਣ ਦੀ ਜ਼ਿੱਦ ‘ਤੇ ਅੜੇ ਰਹੇ।
Post navigation
DGCA ਪੰਜਾਬ ਕਰੇਗੀ ਮੁੱਖ ਮੰਤਰੀ ਦੀ ਫਲਾਈਟ ਦੀ ਜਾਂਚ; ਕੇਂਦਰੀ ਹਵਾਬਾਜ਼ੀ ਮੰਤਰੀ ਨੇ ਕਿਹਾ- ਲੁਫਥਾਂਸਾ ਏਅਰਲਾਈਨ ਤੋਂ ਮੰਗੀ ਜਾਵੇਗੀ ਜਾਣਕਾਰੀ, ਸਿਆਸੀ ਵਿਰੋਧੀ ਕਹਿੰਦੇ ਸ਼ਰਾਬੀ ਸੀ ਤਾਂ ਉਤਾਰਿਆ…
ਦੁਕਾਨਦਾਰਾਂ ਦਾ ਝਗੜਾ ਆਪਣੇ ਗਲ਼ ਪਾ ਕੇ ਹੱਥੋਪਾਈ ਹੋ ਗਏ ਡੀਸੀਪੀ ਤੇ ਆਮ ਆਦਮੀ ਪਾਰਟੀ ਦਾ ਵਿਧਾਇਕ…ਵੀਡੀਓ ਹੋਈ ਵਾਇਰਲ,,ਸੱਟੇਬਾਜ਼ ਵੀ ਦਿਸੇ ਨਾਲ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us