ਦੁਕਾਨਦਾਰਾਂ ਦਾ ਝਗੜਾ ਆਪਣੇ ਗਲ਼ ਪਾ ਕੇ ਹੱਥੋਪਾਈ ਹੋ ਗਏ ਡੀਸੀਪੀ ਤੇ ਆਮ ਆਦਮੀ ਪਾਰਟੀ ਦਾ ਵਿਧਾਇਕ…ਵੀਡੀਓ ਹੋਈ ਵਾਇਰਲ,,ਸੱਟੇਬਾਜ਼ ਵੀ ਦਿਸੇ ਨਾਲ

ਦੁਕਾਨਦਾਰਾਂ ਦਾ ਝਗੜਾ ਆਪਣੇ ਗਲ਼ ਪਾ ਕੇ ਹੱਥੋਪਾਈ ਹੋ ਗਏ ਡੀਸੀਪੀ ਤੇ ਆਮ ਆਦਮੀ ਪਾਰਟੀ ਦਾ ਵਿਧਾਇਕ…ਵੀਡੀਓ ਹੋਈ ਵਾਇਰਲ,,ਸੱਟੇਬਾਜ਼ ਵੀ ਦਿਸੇ ਨਾਲ

ਜਲੰਧਰ (ਵੀਓਪੀ ਬਿਊਰੋ) : ਪੁਲਿਸ ਅਧਿਕਾਰੀਆਂ ਤੇ ਸਿਆਸੀ ਆਗੂਆਂ ਵਿਚਾਲੇ ਝਗੜਿਆਂ ਦਾ ਮਾਮਲਾ ਨਵਾਂ ਨਹੀਂ ਹੈ। ਜਲੰਧਰ ਵਿਚ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਜਿਥੇ ਦੁਕਾਨਦਾਰਾਂ ਵਿਚਾਲੇ ਚਲਦੇ ਝਗੜੇ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਡੀਸੀਪੀ ਰੈਂਕ ਦੇ ਅਧਿਕਾਰੀ ਨੇ ਆਪਣੇ ਗਲ ਪਾ ਲਿਆ। ਮਾਮਲਾ ਜਲੰਧਰ ਦੀ ਸ਼ਾਸਤਰੀ ਮਾਰਕੀਟ ਦਾ ਹੈ। ਜਿਥੇ ਇਕ ਦੁਕਾਨ ਦੇ ਮਾਮਲੇ ਨੂੰ ਲੈ ਕੇ ਚ੍ਲਦੇ ਝਗੜੇ ਸਬੰਧੀ ਡੀਸੀਪੀ ਰੈਂਕ ਦੇ ਅਧਿਕਾਰੀ ਅਤੇ ‘ਆਪ’ ਵਿਧਾਇਕ ਵਿਚਾਲੇ ਹੱਥੋਪਾਈ ਹੋ ਗਈ। ਗੁਰੂ ਨਾਨਕ ਮਿਸ਼ਨ ਚੌਕ ਸਥਿਤ ਸਵੇਰਾ ਭਵਨ ਵਿੱਚ ਹੰਗਾਮਾ ਹੋਇਆ। ਡੀਸੀਪੀ ਅਤੇ ਵਿਧਾਇਕਾਂ ਨੂੰ ਇਸ ਤੋਂ ਬਾਅਦ ਸਮਝੋਤੇ ਲਈ ਵੀ ਬੁਲਾਇਆ ਗਿਆ ਸੀ।

ਬੁੱਧਵਾਰ ਸ਼ਾਸਤਰੀ ਮਾਰਕੀਟ ਵਿਚ ਸਥਿਤ ਇਕ ਦੁਕਾਨ ਦੇ ਰਾਜ਼ੀਨਾਮੇ ਦੌਰਾਨ ਹੋਏ ਵਿਵਾਦ ਤੋਂ ਬਾਅਦ ਜਲੰਧਰ ਕਮਿਸ਼ਨਰੇਟ ਦੇ ਡੀ.ਸੀ.ਪੀ. ਝਗੜੇ ਨੂੰ ਸੁਲਝਾਉਣ ਲਈ ਮੌਕੇ ਉੱਤੇ ਪੁੱਜੇ ਸਨ। ਇਸ ਦੌਰਾਨ ਦੂਜੀ ਧਿਰ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਵੀ ਪਹੁੰਚ ਗਏ। ਇਸ ਦੌਰਾਨ ਦੋਵਾਂ ਧਿਰਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ ਅਤੇ ਉਸ ਦੌਰਾਨ ਮਾਮਲਾ ਵੱਧ ਕੇ ਝਗੜੇ ਤਕ ਪਹੁੰਚ ਗਿਆ। ਇਹ ਸਾਰਾ ਮਾਮਲਾ ਗੁਰੂ ਨਾਨਕ ਮਿਸ਼ਨ ਚੌਕ ਸਥਿਤ ‘ਸਵੇਰਾ ਭਵਨ’ ਵਿਖੇ ਵਾਪਰਿਆ। ਦੇਖਣ ਵਾਲਿਆਂ ਮੁਤਾਬਕ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਦੌਰਾਨ ਉੱਥੇ ਹੱਥੋਪਾਈ ਕਰ ਵੀ ਹੋ ਗਈ, ਜਿਸ  ਦੀ ਦੇਰ ਰਾਤ ਇੱਕ ਵੀਡੀਓ ਵੀ ਵਾਇਰਲ ਹੋਈ, ਜਿਸ ਵਿੱਚ ਡੀ.ਸੀ.ਪੀ. ਰੈਂਕ ਦੇ ਅਧਿਕਾਰੀ ਨਰੇਸ਼ ਡੋਗਰਾ ਨੂੰ ਡੀ.ਸੀ.ਪੀ ਜਸਕਿਰਨਜੀਤ ਸਿੰਘ ਤੇਜਾ ਭੀੜ ਵਿੱਚੋਂ ਬਾਹਰ ਲਿਆਉਂਦੇ ਦਿਖਾਈ ਦੇ ਰਹੇ ਹਨ। ਜਦਕਿ ਡੀ.ਸੀ.ਪੀ. ਕੁਝ ਲੋਕ ਗਾਲ੍ਹਾਂ ਵੀ ਕੱਢ ਰਹੇ ਹਨ। ਉਸ ਵੀਡੀਓ ‘ਚ ਕੁਝ ਸੱਟੇਬਾਜ਼ ਅਤੇ ਗੁੰਡੇ ਵੀ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਲੈ ਕੇ ਪੁਲਿਸ ਮੁਲਾਜ਼ਮਾਂ ‘ਚ ਵੀ ਗੁੱਸਾ ਹੈ, ਜੋ ਆਪਣੇ ਅਧਿਕਾਰੀ ਨਾਲ ਕੀਤੀ ਬਦਸਲੂਕੀ ਖਿਲਾਫ ਹਨ।

ਜਲੰਧਰ ਕਮਿਸ਼ਨਰੇਟ ਪੁਲਿਸ ਦੇ ਡੀ.ਸੀ.ਪੀ. ਰੈਂਕ ਦੇ ਅਧਿਕਾਰੀ ਨਾਲ ਬਦਸਲੂਕੀ ਤੋਂ ਬਾਅਦ ਕਈ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਇਸ ਦੌਰਾਨ ਇੱਕ ਧਿਰ ਦੇ 4 ਵਿਅਕਤੀਆਂ ਨੇ ਇਸ ਝਗੜੇ ਵਿੱਚ ਜ਼ਖ਼ਮੀ ਹੋਣ ਦਾ ਦਾਅਵਾ ਕੀਤਾ, ਜਿਨ੍ਹਾਂ ਵਿੱਚ ਰਾਹੁਲ, ਸੰਨੀ ਦੋਵੇਂ ਵਾਸੀ ਬਸਤੀ ਸ਼ੇਖ, ਦੀਪਕ ਵਾਸੀ ਗਰੀਨ ਐਵੀਨਿਊ ਸ਼ਾਮਲ ਹਨ। ਇਸ ਦੌਰਾਨ ਦੇਰ ਰਾਤ ਸਿਵਲ ਹਸਪਤਾਲ ਵਿੱਚ ਵੀ ਇਲਾਜ ਨਾ ਹੋਣ ਦਾ ਦੋਸ਼ ਲਾਉਂਦੇ ਹੋਏ ਉੱਥੇ ਵੀ ਕਾਫੀ ਹੰਗਾਮਾ ਕੀਤਾ ਗਿਆ। ਸਿਵਲ ਹਸਪਤਾਲ ਵਿੱਚ ਹੋਈ ਗੁੰਡਾਗਰਦੀ ਦੀ ਸੂਚਨਾ ਮਿਲਣ ’ਤੇ ਥਾਣਾ 4 ਦੇ ਇੰਚਾਰਜ ਕਮਲਜੀਤ ਸਿੰਘ ਵੀ ਮੌਕੇ ’ਤੇ ਪੁੱਜੇ।  ਦੁਪਹਿਰ 2.30 ਵਜੇ ਤੱਕ ਇਸ ਮਾਮਲੇ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪਈ ਰਹੀ। ਝਗੜਿਆਂ ਵਾਲੀਆਂ ਥਾਵਾਂ ਉੱਤੇ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਤਾਇਨਾਤ ਰਹੇ।

error: Content is protected !!