ਆਰਐੱਸਐੱਸ ਮੁਖੀ ਭਾਗਵਤ ਨੇ ਮੁਸਲਿਮ ਨੇਤਾਵਾਂ ਨਾਲ ਮੁਲਾਕਾਤ ਦੌਰਾਨ ਕੀਤਾ ਇਹ ਐਲਾਨ, ਪਹਿਲਾਂ ਵੀ ਮਿਲ ਚੁੱਕੇ ਨੇ ਮੁਸਲਿਮ ਨੇਤਾਵਾਂ ਨੂੰ…

ਆਰਐੱਸਐੱਸ ਮੁਖੀ ਭਾਗਵਤ ਨੇ ਮੁਸਲਿਮ ਨੇਤਾਵਾਂ ਨਾਲ ਮੁਲਾਕਾਤ ਦੌਰਾਨ ਕੀਤਾ ਇਹ ਐਲਾਨ, ਪਹਿਲਾਂ ਵੀ ਮਿਲ ਚੁੱਕੇ ਨੇ ਮੁਸਲਿਮ ਨੇਤਾਵਾਂ ਨੂੰ…

ਦਿੱਲ਼ੀ (ਵੀਓਪੀ ਬਿਊਰੋ) ਦੇਸ਼ ਵਿੱਚ ਲਗਾਤਾਰ ਵੱਧ ਰਹੀਆਂ ਫਿਰਕੂ ਘਟਨਾਵਾਂ ਦੇ ਵਿੱਚਕਾਰ ਰਾਸ਼ਟਰੀ ਸਵੈ ਸੇਵਕ ਸੰਘ (ਆਰਐੱਸਐੱਸ) ਮੁਖੀ ਮੋਹਨ ਭਾਗਵਤ ਅਤੇ ਆਲ ਇੰਡੀਆ ਮੁਸਲਿਮ ਇਮਾਮ ਸੰਗਠਨ ਦੇ ਮੁਖੀ ਇਮਾਮ ਉਮਰ ਅਹਿਮਦ ਇਲਿਆਸੀ ਦੀ ਮੁਲਾਕਾਤ ਹੋਈ। ਇਸ ਮੁਲਾਕਾਤ ਦੌਰਾਨ ਉਹਨਾਂ ਦੇ ਨਾਲ ਹੋਰ ਵੀ ਕਈ ਮੁਸਲਿਮ ਨੇਤਾ ਮੌਜੂਦ ਸਨ। ਉਕਤ ਨੇਤਾਵਾਂ ਦੀ ਇਕ ਘੰਟੇ ਤਕ ਚੱਲੀ ਮੁਲਾਕਾਤ ਦਿੱਲੀ ਦੀ ਕਸਤੂਰਬਾ ਗਾਂਧੀ ਮਾਰਗ ਮਸਜਿਦ ਵਿੱਚ ਹੋਈ। ਇਸ ਤੋਂ ਪਹਿਲਾਂ ਵੀ ਮੋਹਨ ਭਾਗਵਤ ਨੇ ਮੁਸਲਿਮ ਬੁੱਧੀਜੀਵੀਆਂ ਦੀ ਪੰਜ ਮੈਂਬਰੀ ਟੀਮ ਨਾਲ ਮੁਲਾਕਾਤ ਕੀਤੀ ਸੀ, ਇਸ ਤਰਹਾਂ ਇਕ ਮਹੀਨੇ ਦੇ ਅੰਦਰ ਹੀ ਆਰਐੱਸਐੱਸ ਮੁਖੀ ਦੀ ਮੁਸਲਿਮ ਨੇਤਾਵਾਂ ਨਾਲ ਦੂਜੀ ਵਾਰ ਮੀਟਿੰਗ ਨੂੰ ਕਾਫੀ ਖਾਸ ਮੰਨਿਆ ਜਾ ਰਿਹਾ ਹੈ।

ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਆਰਐੱਸਐੱਸ ਦੇ ਅਖਿਲ ਭਾਰਤੀ ਪ੍ਰਚਾਰ ਪ੍ਰਧਾਨ ਸੁਨੀਲ ਅੰਬੇਕਰ ਨੇ ਕਿਹਾ ਕਿ ਆਰਐੱਸਐੱਸ ਮੁਖੀ ਦਾ ਹਰ ਵਰਗ ਦੇ ਲੋਕਾਂ ਨੂੰ ਮਿਲਣਾ ਆਮ ਸੰਚਾਰ ਪ੍ਰਕਿਰਿਆ ਦਾ ਹਿੱਸਾ ਹੈ। ਉਮਰ ਅਹਿਮਦ ਇਲਿਆਸੀ ਨਾਲ ਮੁਲਾਕਾਤ ਦੌਰਾਨ ਭਾਗਵਤ ਦੇ ਨਾਲ ਸੰਘ ਦੇ ਕ੍ਰਿਸ਼ਨ ਗੋਪਾਲ, ਰਾਮ ਲਾਲ ਅਤੇ ਇੰਦਰੇਸ਼ ਕੁਮਾਰ ਵੀ ਮੌਜੂਦ ਸਨ। ਇਸ ਤੋਂ ਪਹਿਲਾਂ 22 ਅਗਸਤ ਨੂੰ ਸੰਘ ਮੁਖੀ ਭਾਗਵਤ ਨੇ ਮੁਸਲਿਮ ਬੁੱਧੀਜੀਵੀਆਂ ਦੀ ਪੰਜ ਮੈਂਬਰੀ ਟੀਮ ਨਾਲ ਮੁਲਾਕਾਤ ਕੀਤੀ ਸੀ। ਇਹ ਮੁਲਾਕਾਤ ਕਰੀਬ ਦੋ ਘੰਟੇ ਚੱਲੀ। ਇਸ ਮੀਟਿੰਗ ਵਿੱਚ ਦੇਸ਼ ਵਿੱਚ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਅਤੇ ਹਿੰਦੂਆਂ-ਮੁਸਲਮਾਨਾਂ ਦਰਮਿਆਨ ਡੂੰਘੇ ਹੋਏ ਪਾੜੇ ਨੂੰ ਪੂਰਾ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ। ਭਾਗਵਤ ਨੇ ਮੁਸਲਿਮ ਬੁੱਧੀਜੀਵੀਆਂ ਨਾਲ ਕੰਮ ਕਰਨ ਲਈ ਸੰਘ ਦੇ ਚਾਰ ਮੈਂਬਰਾਂ ਨੂੰ ਨਿਯੁਕਤ ਕਰਨ ਦੀ ਗੱਲ ਕੀਤੀ ਸੀ।


ਇਸ ਦੌਰਾਨ ਸ਼ਾਹਿਦ ਸਿੱਦੀਕੀ ਨੇ ਦੱਸਿਆ ਸੀ ਕਿ ਦੇਸ਼ ਵਿੱਚ ਵਿਗੜਦੀ ਫਿਰਕੂ ਸਦਭਾਵਨਾ ਬਾਰੇ ਸੋਚਣ ਲਈ ਪਹਿਲਾਂ ਇੱਕ-ਦੂਜੇ ਨਾਲ ਗੱਲ ਕੀਤੀ। ਇਸ ਦੌਰਾਨ ਸਾਰਿਆਂ ਨੇ ਫੈਸਲਾ ਕੀਤਾ ਕਿ ਸੰਘ ਮੁਖੀ ਮੋਹਨ ਭਾਗਵਤ ਨੂੰ ਮਿਲਣ ਅਤੇ ਉਨ੍ਹਾਂ ਨਾਲ ਪੂਰੇ ਮੁੱਦੇ ‘ਤੇ ਚਰਚਾ ਕਰਨ ਕਿਉਂਕਿ ਜਿਸ ਤਰ੍ਹਾਂ ਹਿੰਦੂ ਭਾਈਚਾਰੇ ‘ਚ ਸੰਘ ਦਾ ਪ੍ਰਭਾਵ ਵਧਿਆ ਹੈ, ਅਜਿਹੇ ‘ਚ ਇਸ ਨੂੰ ਬਾਈਪਾਸ ਕਰਕੇ ਅੱਗੇ ਨਹੀਂ ਵਧਾਇਆ ਜਾ ਸਕਦਾ। ਇਸ ਤੋਂ ਬਾਅਦ ਹੀ ਸੰਘ ਮੁਖੀ ਨੂੰ ਪੱਤਰ ਲਿਖ ਕੇ ਮੁਲਾਕਾਤ ਲਈ ਕਿਹਾ ਗਿਆ ਸੀ, ਜਿਸ ‘ਤੇ ਉਨ੍ਹਾਂ ਨੇ ਕਾਫੀ ਸਮੇਂ ਬਾਅਦ 22 ਅਗਸਤ ਨੂੰ ਸਮਾਂ ਦਿੱਤਾ ਸੀ। ਸ਼ਾਹਿਦ ਸਿੱਦੀਕੀ ਨੇ ਦੱਸਿਆ ਸੀ ਕਿ ਇਸ ਦੌਰਾਨ ਦੇਸ਼ ‘ਚ ਫਿਰਕੂ ਸਦਭਾਵਨਾ ਨੂੰ ਮਜ਼ਬੂਤ ਕਰਨ ਅਤੇ ਅੰਤਰ-ਭਾਈਚਾਰਕ ਸਬੰਧਾਂ ਨੂੰ ਸੁਧਾਰਨ ‘ਤੇ ਵਿਆਪਕ ਚਰਚਾ ਹੋਈ।

error: Content is protected !!