ਔਰਤ ਨੇ ਆਨਲਾਈਨ ਆਰੋਪੀ ਦਾ ਤਰੀਕਾ ਅਪਣਾਇਆ ਅਤੇ ਉਸ ਨੂੰ ਲੱਭ ਲਿਆ। ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਆਰੋਪੀ ਖ਼ਿਲਾਫ਼ ਮੈਟਰੀਮੋਨੀਅਲ ਸਾਈਟਾਂ ਰਾਹੀਂ ਕਈ ਔਰਤਾਂ ਨਾਲ ਠੱਗੀ ਮਾਰਨ ਦੇ ਮਾਮਲੇ ਦਰਜ ਹਨ। ਇੱਕ ਤਲਾਕਸ਼ੁਦਾ ਔਰਤ ਨੇ ਦੱਸਿਆ ਕਿ 20 ਅਕਤੂਬਰ ਨੂੰ ਆਰੋਪੀ ਨੇ ਉਸ ਨਾਲ ਆਨਲਾਈਨ ਸਾਈਟ ਰਾਹੀਂ ਸੰਪਰਕ ਕੀਤਾ ਸੀ। ਉਸ ਨੇ ਆਪਣਾ ਨਾਂ 45 ਸਾਲਾ ਫਿਰੋਜ਼ ਸ਼ੇਖ ਦੱਸਿਆ ਸੀ। ਉਹ ਅਗਲੇ ਦਿਨ ਆਰੋਪੀ ਨੂੰ ਨਿੱਜੀ ਤੌਰ ‘ਤੇ ਮਿਲੀ। ਸ਼ੇਖ ਨੇ ਕਿਹਾ ਸੀ ਕਿ ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਕੋ-ਪਾਇਲਟ ਹੈ।