ਕੈਨੇਡਾ ਵਿਚ ਪੰਜਾਬੀ ਨੌਜਵਾਨ ਦਾ ਕਾਰਾ, ਬਰੈਂਪਟਨ ਪੁਲਸ ਨੇ ਕੀਤਾ ਗ੍ਰਿਫ਼ਤਾਰ, ਵੀਡੀਓ ਵਾਇਰਲ

ਕੈਨੇਡਾ (ਵੀਓਪੀ ਬਿਊਰੋ) : ਆਏ ਦਿਨ ਕੈਨੇਡਾ ਵਿਚ ਪੰਜਾਬੀਆਂ ਵੱਲੋਂ ਲਡ਼ਾਈ ਝਗਡ਼ਾ ਕਰਨ ਤੇ ਹੁਡ਼ਦੰਗ ਮਚਾਉਣ ਸਬੰਧੀ ਖ਼ਬਰਾਂ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ ਪਰ ਹੁਣ ਕੈਨੇਡਾ ਦੀ ਪੁਲਸ ਵੀ ਸਖ਼ਤੀ ਵਰਤਣ ਲੱਗੀ ਹੈ। ਇਕ ਤਾਜ਼ਾ ਮਾਮਲੇ ਵਿਚ ਪੁਲਿਸ ਨੇ ਕਿਊਬਕ ਵਾਸੀ ਯੁੱਧਬੀਰ ਰੰਧਾਵਾ ਨੂੰ ਬਰੈਂਪਟਨ ‘ਚ ਨਸ਼ਾ ਕਰ ਕੇ ਡਰਾਈਵਿੰਗ ਕਰਨ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਹੈ।
ਜਾਣਕਾਰੀ ਅਨੁਸਾਰ ਦੋਸ਼ੀ ‘ਤੇ ਪੁਲਿਸ ਦੇ ਕਹਿਣ ਦੇ ਬਾਵਜੂਦ ਗੱਡੀ ਨਾ ਰੋਕਣ ਤੇ ਸੰਪਤੀ ਦਾ ਨੁਕਸਾਨ ਕਰਨ ਦੇ ਕੁੱਲ 7 ਦੋਸ਼ ਲਗਾਏ ਗਏ ਹਨ।ਜਾਣਕਾਰੀ ਹੈ ਕਿ ਯੁੱਧਬੀਰ ਕੋਲੋਂ ਪੁਲਿਸ ਨੂੰ ਹੈਰੋਇਨ ਵੀ ਬਰਾਮਦ ਹੋਈ ਹੈ। ਇਸਦੇ ਨਾਲ ਗੱਡੀ ‘ਚ ਬੈਠੇ ਬਰੈਂਪਟਨ ਵਾਸੀ ਹਰਪ੍ਰੀਤ ਸੱਗੂ (41) ਤੇ ਲਾਸਾਲ ਕਿਊਬਕ ਵਾਸੀ ਜਸ਼ਨਪ੍ਰੀਤ ਸਿੰਘ (23) ‘ਤੇ ਵੀ ਨਸ਼ਾ ਰੱਖਣ ਨਾਲ ਸਬੰਧਤ ਚਾਰਜ ਲੱਗੇ ਹਨ। ਇਸ ਕਾਰਵਾਈ ਦੀ ਵੀਡੀਓ ਸ਼ੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।


