ਡੀਸੀਪੀ ਨਰੇਸ਼ ਡੋਗਰਾ ਤੋਂ ਬਾਅਦ ਫਰੀਦਕੋਟ ਦੀ ਡੀਸੀ ਨਾਲ ਬਦਸਲੂਕੀ, ਪ੍ਰੋਗਰਾਮ ਵਿਚੋਂ ਰੋਂਦੇ ਹੋਏ ਚਲੀ ਗਈ ਰੂਹੀ ਦੁੱਗ, ਵਿਧਾਇਕ ਦੀ ਪਤਨੀ ਉਤੇ ਲੱਗੇ ਦੋਸ਼

ਡੀਸੀਪੀ ਨਰੇਸ਼ ਡੋਗਰਾ ਤੋਂ ਬਾਅਦ ਫਰੀਦਕੋਟ ਦੀ ਡੀਸੀ ਨਾਲ ਬਦਸਲੂਕੀ, ਪ੍ਰੋਗਰਾਮ ਵਿਚੋਂ ਰੋਂਦੇ ਹੋਏ ਚਲੀ ਗਈ ਰੂਹੀ ਦੁੱਗ, ਵਿਧਾਇਕ ਦੀ ਪਤਨੀ ਉਤੇ ਲੱਗੇ ਦੋਸ਼


ਫਰੀਦਕੋਟ, (ਵੀਓਪੀ ਬਿਊਰੋ) ਜਲੰਧਰ ਦੇ ਵਿਧਾਇਕ ਤੇ ਡੀਸੀਪੀ ਵਿਚਾਲੇ ਹਥੋਪਾਈ ਦੇ ਹਾਈ ਵੋਲਟੇਜ ਡਰਾਮੇ ਦੇ ਮਾਮਲੇ ਤੋਂ ਬਾਅਦ ਹੁਣ ਫਰੀਦਕੋਟ ‘ਚ ਇਕ ਹੋਰ ਅਫ਼ਸਰ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ। ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦਿੱਤ ਸੇਖੋਂ ਦੀ ਪਤਨੀ ਬੇਅੰਤ ਕੌਰ ਉਤੇ ਫਰੀਦਕੋਟ ਦੇ ਡੀਸੀ ਰੂਹੀ ਦੁੱਗ ਨਾਲ ਇੱਕ ਸਮਾਗਮ ਵਿੱਚ ਬਦਸਲੂਕੀ ਕਰਨ ਦੇ ਦੋਸ਼ ਲੱਗੇ ਹਨ।ਸੂਤਰਾਂ ਮੁਤਾਬਕ ਇਸ ਤੋਂ ਨਾਖੁਸ਼ ਡੀਸੀ ਰੂਹੀ ਦੁੱਗ ਰੋਂਦੇ ਹੋਏ ਪ੍ਰੋਗਰਾਮ ਛੱਡ ਕੇ ਚਲੀ ਗਈ। ਆਈਏਐਸ ਐਸੋਸੀਏਸ਼ਨ ਦੇ ਪ੍ਰਧਾਨ ਵੇਣੂ ਪ੍ਰਸਾਦ ਨੇ ਵੀ ਡੀਸੀ ਤੋਂ ਦੁਰਵਿਵਹਾਰ ਦੀ ਪੁਸ਼ਟੀ ਕੀਤੀ ਹੈ।


ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਫਰੀਦਕੋਟ ਵਿੱਚ ਚੱਲ ਰਹੇ ਬਾਬਾ ਫਰੀਦ ਪ੍ਰਕਾਸ਼ ਪੁਰਬ ਦੀ ਰਾਤ ਨੂੰ ਸਮਾਗਮ ਚ੍ੱਲ ਰਿਹਾ ਸੀ। ਸੂਫੀ ਗਾਇਕ ਸਤਿੰਦਰ ਸਰਤਾਜ ਮੁੱਖ ਕਲਾਕਾਰ ਸਨ। ਇਸ ਸਮਾਗਮ ਵਿੱਚ ਵਿਧਾਇਕ ਸੇਖੋਂ ਦੀ ਪਤਨੀ ਬੇਅੰਤ ਕੌਰ ਵੀ ਪਹੁੰਚੀ ਸੀ ਪਰ ਉਨ੍ਹਾਂ ਨੂੰ ਵੀਵੀਆਈਪੀ ਸ਼੍ਰੇਣੀ ਵਿਚ ਕੁਰਸੀ ਨਹੀਂ ਮਿਲੀ। ਇਸ ਤੋਂ ਨਾਰਾਜ਼ ਹੋ ਕੇ ਵਿਧਾਇਕ ਦੀ ਪਤਨੀ ਪ੍ਰੋਗਰਾਮ ਛੱਡ ਕੇ ਚਲੀ ਗਈ। ਬਾਅਦ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਉਸ ਨੂੰ ਸਮਝਾ ਕੇ ਵਾਪਸ ਲਿਆਂਦਾ।ਰਾਤ ਸਮੇਂ ਮਹਿਮਾਨਾਂ ਅਤੇ ਉੱਚ ਅਧਿਕਾਰੀਆਂ ਲਈ ਰੱਖੇ ਖਾਣੇ ਦੇ ਪ੍ਰੋਗਰਾਮ ਦੌਰਾਨ ਬੇਅੰਤ ਕੌਰ ਨੇ ਡੀਸੀ ਨੂੰ ਮਾਡ਼ਾ ਸਲੂਕ ਕੀਤਾ। ਉਥੇ ਮੌਜੂਦ ਅਧਿਕਾਰੀਆਂ ਮੁਤਾਬਕ ਅਜਿਹੇ ਵਿਵਹਾਰ ਤੋਂ ਦੁਖੀ ਡੀਸੀ ਰੂਹੀ ਦੁੱਗ ਰੋਂਦੀ ਹੋਈ ਪ੍ਰੋਗਰਾਮ ਛੱਡ ਕੇ ਚਲੀ ਗਈ।


ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜਲੰਧਰ ਵਿਖੇ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋਡ਼ਾ ਤੇ ਡੀਸੀਪੀ ਨਰੇਸ਼ ਡੋਗਰਾ ਵਿਵਾਦ ਵੀ ਬਹੁਤ ਭਖਿਆ। ਇਸ ਨਾਲ ਪੰਜਾਬ ਸਰਕਾਰ ਦੀ ਕਿਰਕਿਰੀ ਵੀ ਬਹੁਤ ਹੋਈ। ਡੀਸੀਪੀ ਨਰੇਸ਼ ਡੋਗਰਾ ਨਾਲ ਕੁੱਟਮਾਰ ਦਾ ਵਿਰੋਧ ਵੱਧਦਾ ਵੇਖ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦਾ ਤਬਾਦਲਾ ਕਰ ਦਿੱਤਾ ਗਿਆ। ਇਸ ਮਾਮਲੇ ਵਿਚ ਸਿਆਸਤ ਜ਼ੋਰਾਂ ਉਤੇ ਹੈ ਤੇ ਆਮ ਆਦਮੀ ਪਾਰਟੀ ਦਾ ਵਿਰੋਧ ਵੀ ਜ਼ੋਰਾਂ ਉਤੇ ਹੈ।

error: Content is protected !!