ਵਿਧਾਨ ਸਭਾ ਸੈਸ਼ਨ ਇਕ ਮਖੌਲ, ਜਨਤਾ ਦੇ ਕਰੋੜਾਂ ਰੁਪਏ ਹੋਣਗੇ ਖਰਚ ਪ੍ਰਸ਼ਨਕਾਲ : ਖਹਿਰਾ
ਚੰਡੀਗੜ੍ਹ (ਵੀਓਪੀ ਬਿਊਰੋ): ਕੁੱਲ ਹਿੰਦ ਕਾਂਗਰਸ ਕਿਸਾਨ ਸੈੱਲ ਦੇ ਚੇਅਰਮੈਨ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੰਗਲਵਾਰ ਨੂੰ ਹੋਣ ਵਾਲੇ ਵਿਧਾਨ ਸਭਾ ਸੈਸ਼ਨ ਨੂੰ ਮਖੌਲ ਦੱਸਿਆ ਹੈ। ਖਹਿਰਾ ਨੇ ਇਕ ਹੋਰ ਟਵੀਟ ਕਰ ਕੇ ਕਿਹਾ ਕਿ ਲੋਕਾਂ ਦੇ ਟੈਕਸ ਦਾ ਇਕ ਕਰੋੜ ਰੁਪਿਆ ਇਸ ਸੈਸ਼ਨ ਉਤੇ ਖਰਚ ਕੀਤਾ ਜਾਵੇਗਾ ਪਰ ਇਸ ਸੈਸ਼ਨ ‘ਚ ਪ੍ਰਸ਼ਨ ਕਾਲ ਨਹੀਂ ਹੋਵੇਗਾ, ਜਿਸ ਕਾਰਨ ਪੰਜਾਬ ਦੇ ਅਹਿਮ ਮੁੱਦੇ ਜਿਵੇਂ ਐਸਵਾਈਐਲ, ਬੇਅਦਬੀ, ਫਸਲਾਂ ਦੇ ਨੁਕਸਾਨ ਆਦਿ ਵਿਚਾਰੇ ਨਹੀਂ ਜਾ ਸਕਣਗੇ।
ਇਸ ਤੋਂ ਇਲਾਵਾ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਤੋਂ ਦਿੱਲੀ ਮਾਡਲ (Delhi Model) ਮੁਤਾਬਕ ਭਾਰੀ ਮੀਂਹ ਨਾਲ ਫਸਲਾਂ ਦੇ ਹੋਏ ਨੁਕਸਾਨ ਦੀ ਪੂਰਤੀ ਲਈ ਮੁਆਵਜ਼ੇ ਦੇ ਰੂਪ ‘ਚ ਪ੍ਰਤੀ ਏਕੜ 50,000 ਰੁਪਏ ਦੇਣ ਦੀ ਮੰਗ ਕੀਤੀ ਹੈ।
ਖਹਿਰਾ ਨੇ ਟਵੀਟ ਕਰ ਕੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਦਿੱਲੀ ਮਾਡਲ ਦਾ ਖ਼ੂਬ ਪ੍ਰਚਾਰ ਕੀਤਾ ਸੀ। ਉਨ੍ਹਾਂ ਕਿਹਾ ਕਿ ਹੁਣ ਮੁੱਖ ਮੰਤਰੀ ਦੇ ਬਦਲਾਅ ਦਾ ਟੈਸਟ ਹੈ। ਇਸ ਲਈ ਕਿਸਾਨਾਂ ਨੂੰ ਪ੍ਰਤੀ ਏਕੜ ਪੰਜਾਹ ਹਜ਼ਾਰ ਰੁਪਏ ਮੁਆਵਜ਼ੇ ਦੇ ਰੂਪ ‘ਚ ਦਿੱਤਾ ਜਾਵੇ।
Tomorrow’s session of Vidhan Sabha is a joke as after spending 1 Cr of peoples money there’s no “Question-Hour”as govt needs 15 days notice to answer them!It shd have been summoned appropriately to discuss burning issues like Syl,Beadbi,Crop damage etc instead of merely 2 issues!
— Sukhpal Singh Khaira (@SukhpalKhaira) September 26, 2022