ਇੰਸਟਾਗ੍ਰਾਮ ‘ਤੇ ਲਾਈਵ ਹੋ ਕੇ ਸ਼ੈਰੀ ਮਾਨ ਨੇ ਇਸ ਨਾਮੀ ਗਾਇਕ ਨੂੰ ਕੱਢੀਆਂ ਗਾਲ੍ਹਾਂ, ਕਿਹਾ, ਸਿੱਧੀ ਸੀਐਮ ਤੋਂ ਸਕਿਓਰਿਟੀ ਮਿਲਣੀ…

ਇੰਸਟਾਗ੍ਰਾਮ ‘ਤੇ ਲਾਈਵ ਹੋ ਕੇ ਸ਼ੈਰੀ ਮਾਨ ਨੇ ਇਸ ਨਾਮੀ ਗਾਇਕ ਨੂੰ ਕੱਢੀਆਂ ਗਾਲ੍ਹਾਂ, ਕਿਹਾ, ਸਿੱਧੀ ਸੀਐਮ ਤੋਂ ਸਕਿਓਰਿਟੀ ਮਿਲਣੀ…

ਲੁਧਿਆਣਾ (ਵੀਓਪੀ) ਪੰਜਾਬੀ ਗਾਇਕਾਂ ਵਿਚਾਲੇ ਵਿਵਾਦ ਕੋਈ ਨਵੀਂ ਗੱਲ ਨਹੀਂ ਹੈ। ਕਈ ਵਾਰ ਗਾਇਕਾਂ ਨੂੰ ਇਕ ਦੂਜੇ ਖ਼ਿਲਾਫ਼ ਬੋਲਦੇ ਹੋਏ ਦੇਖਿਆ ਗਿਆ ਹੈ। ਹੁਣ ਵਿਵਾਦ ਸ਼ੈਰੀ ਮਾਨ ਤੇ ਪਰਮੀਸ਼ ਵਰਮਾ ਵਿਚਾਲੇ ਸ਼ੁਰੂ ਹੋ ਗਿਆ ਹੈ।
ਦਰਅਸਲ, ਪੰਜਾਬੀ ਗਾਇਕ ਸ਼ੈਰੀ ਮਾਨ ਨੇ ਇੰਸਟਾਗ੍ਰਾਮ ‘ਤੇ ਲਾਈਵ ਹੋ ਕੇ ਆਪਣੇ ਚਾਹੁਣ ਵਾਲਿਆਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਉਹ ਆਪਣੇ ਆਪ ਤੋਂ ਬਾਹਰ ਹੋ ਗਏ ਤੇ ਪੰਜਾਬੀ ਗਾਇਕ ਪਰਮੀਸ਼ ਵਰਮਾ ਨੂੰ ਗਾਲ੍ਹਾਂ ਕੱਢਣ ਲੱਗੇ। ਸ਼ੈਰੀ ਮਾਨ ਨੇ ਪਰਮੀਸ਼ ਦੇ ਫੈਨਜ਼ ਨੂੰ ਕਿਹਾ, ਜਾ ਕੇ ਆਪਣੇ ਪਰਮੀਸ਼ ਨੂੰ ਦੱਸੋ ਕਿ ਸ਼ੈਰੀ ਇੰਡੀਆ ਆ ਰਿਹਾ ਹੈ।


ਸ਼ੈਰੀ ਮਾਨ ਨੇ ਪਰਮੀਸ਼ ਵਰਮਾ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜਦੋਂ ਉਹ ਇੰਡੀਆ ਆਵੇਗਾ ਤਾਂ ਜਿਥੇ ਮਰਜ਼ੀ ਉਸ ਨੂੰ ਮਿਲ ਲਵੇ ਉਹ ਦੇਖ ਲਵੇਗਾ।
ਸ਼ੈਰੀ ਮਾਨ ਨੇ ਇਸ ਵਿਵਾਦ ਵਿਚ ਸੀਐਮ ਭਗਵੰਤ ਮਾਨ ਦਾ ਵੀ ਨਾਂ ਲੈ ਲਿਆ।ਉਨ੍ਹਾਂ ਕਿਹਾ, ਜੱਟ ਦਾ ਭਾਈ ਹੈ ਸੀਐਮ। ਸਿੱਧੀ ਸਕਿਓਰਿਟੀ ਮਿਲੇਗੀ। ਜੇ ਉਹ ਵੀ ਲੈਣਾ ਚਾਹੁੰਦਾ ਹੈ ਤਾਂ ਦੱਸ ਦੇਵੇ। ਜੇਕਰ ਪਰਮੀਸ਼ ਨੇ ਉਸ ਨਾਲ ਪੰਗਾ ਲਿਆ ਤਾਂ ਉਹ ਜਾਣਦਾ ਹੈ ਕਿ ਸ਼ੈਰੀ ਕੀ ਕਰ ਸਕਦਾ ਹੈ।

ਜ਼ਿਕਰਯੋਗ ਹੈ ਕਿ ਗਾਇਕ ਪਰਮੀਸ਼ ਵਰਮਾ ਖਿਲਾਫ ਸ਼ੈਰੀ ਮਾਨ ਵੱਲੋਂ ਲਾਈਵ ਹੋ ਕੇ ਬੋਲਣਾ ਇਹ ਪਹਿਲਾ ਮਾਮਲਾ ਨਹੀਂ ਹੈ। ਗਾਇਕ ਪਰਮੀਸ਼ ਵਰਮਾ ਦੇ ਵਿਆਹ ਤੋਂ ਪਰਤਦੇ ਸਮੇਂ ਵੀ ਸ਼ੈਰੀ ਮਾਨ ਆਪਣੇ ਸਾਥੀਆਂ ਨਾਲ ਲਾਈਵ ਹੋ ਕੇ ਪਰਮੀਸ਼ ਵਰਮਾ ਬਾਰੇ ਬੋਲਿਆ ਸੀ।ਉਸ ਸਮੇਂ ਵੀ ਮਾਮਲਾ ਭਖਿਆ ਸੀ।

error: Content is protected !!