ਇੰਨੋਸੈਂਟ ਹਾਰਟਸ ਦੇ ਇੰਨੋਕਿਡਜ਼ ਦੇ ਨੰਨ੍ਹੇ ਕਵੀਆਂ ਨੇ ਬੰਨ੍ਹਿਆ ਸਮਾਂ

ਇੰਨੋਸੈਂਟ ਹਾਰਟਸ ਦੇ ਇੰਨੋਕਿਡਜ਼ ਦੇ ਨੰਨ੍ਹੇ ਕਵੀਆਂ ਨੇ ਬੰਨ੍ਹਿਆ ਸਮਾਂ

ਇੰਨੋਸੈਂਟ ਹਾਰਟਸ ਦੇ ਪੰਜਾਂ ਸਕੂਲਾਂ ( ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ, ਰੋਇਲ ਵਰਲਡ ਅਤੇ ਕਪੂਰਥਲਾ ਰੋਡ) ਲਰਨਰਸ ਅਤੇ ਐਕਸਪਲੋਰਰ ਜਮਾਤਾਂ ਦੇ ਨੰਨ੍ਹੇ ਕਵੀਆਂ ਲਈ ਹਿੰਦੀ ਕਵਿਤਾ ਭਾਸ਼ਣ ਪ੍ਰਤੀਯੋਗਤਾ ਕਰਵਾਈ ਗਈ। ਜਿਸ ਵਿੱਚ ਬੱਚਿਆਂ ਨੇ ਬਡ਼ੇ ਉਤਸ਼ਾਹ ਨਾਲ ਪ੍ਰਤੀਯੋਗਤਾ ਵਿੱਚ ਹਿੱਸਾ ਲੈ ਕੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ। ਕਵਿਤਾਵਾਂ ਸੁਣਾਉਂਦੇ ਹੋਏ ਬੱਚਿਆਂ ਨੇ ਕਈ ਪ੍ਰੋਪਸ, ਫਲੈਸ਼ ਕਾਰਡ ਦਾ ਪ੍ਰਯੋਗ ਵੀ ਕੀਤਾ।

ਬੱਚਿਆਂ ਨੇ ਕਈ ਵਿਸ਼ਿਆਂ ਜਿਵੇਂ ਬੇਟੀ ਬਚਾਓ ,ਜਲ ਬਚਾਓ, ਪਿਆਰੀ ਮਾਂ ,ਸੁੰਦਰ ਫਲ ,ਪੁਸਤਕ ,ਦਾਦਾ ਦਾਦੀ, ਤਿਤਲੀ ,ਚੰਦਾ ਮਾਮਾ, ਹਾਥੀ ਰਾਜਾ ,ਬਿੱਲੀ ਮਾਸੀ ਆਦਿ ਤੇ ਤੁਕਬੰਦੀ ਵੀ ਕੀਤੀ । ਉਨ੍ਹਾਂ ਦੁਆਰਾ ਪੇਸ਼ ਕੀਤੀਆਂ ਕਵਿਤਾਵਾਂ ਇੱਕ ਵਿਸ਼ੇਸ਼ ਸੰਦੇਸ਼ ਦਿੰਦੀਆਂ ਸਨ।ਕਵਿਤਾਵਾਂ ਸੁਣਾਉਂਦੇ ਸਮੇਂ ਬੱਚਿਆਂ ਦਾ ਆਤਮ ਵਿਸ਼ਵਾਸ ਬਹੁਤ ਜ਼ਿਆਦਾ ਸੀ ।ਸ੍ਰੀਮਤੀ ਅਲਕਾ ਅਰੋੜਾ (ਡਿਪਟੀ ਡਾਇਰੈਕਟਰ ਇੰਨੋਕਿਡਜ਼) ਨੇ ਬੱਚਿਆਂ ਦੇ ਕੋਸ਼ਸ਼ਾਂ ਦੀ ਪ੍ਰਸ਼ੰਸਾ ਕੀਤੀ। ਸ੍ਰੀਮਤੀ ਸ਼ਰਮੀਲਾ ਨਾਕਰਾ ( ਡਿਪਟੀ ਡਾਇਰੈਕਟਰ ਕਲਚਰਲ ਅਫੇਅਰ ਆਫ ਇਨੋਸੈਂਟ ਹਾਰਟ ਗਰੁੱਪ) ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਪ੍ਰਤੀਯੋਗਤਾਵਾਂ ਕਰਵਾਉਣ ਦਾ ਉਦੇਸ਼ ਬੱਚਿਆਂ ਦੇ ਮਨ ਵਿੱਚ ਮੰਚ ਦਾ ਡਰ ਦੂਰ ਕਰਨਾ ਅਤੇ ਉਨ੍ਹਾਂ ਦੇ ਆਤਮ ਵਿਸ਼ਵਾਸ ਆਪਣੇ ਭਾਵਾਂ ਨੂੰ ਵਿਅਕਤ ਕਰਨ ਦੀ ਕਲਾ ਨੂੰ ਵਧਾਵਾ ਦੇਣਾ ਹੈ।

error: Content is protected !!