ਇੱਕ ਲੱਖ ਲੀਟਰ ਦੁੱਧ ਦੀ ਸਮਰੱਥਾ ਵਾਲੇ ਮਿਲਕ ਪਲਾਂਟ ਮੱਲਵਾਲ ਦਾ ਮੁੱਖ ਮੰਤਰੀ ਅੱਜ ਕਰਨਗੇ ਉਦਘਾਟਨ

ਇੱਕ ਲੱਖ ਲੀਟਰ ਦੁੱਧ ਦੀ ਸਮਰੱਥਾ ਵਾਲੇ ਮਿਲਕ ਪਲਾਂਟ ਮੱਲਵਾਲ ਦਾ ਮੁੱਖ ਮੰਤਰੀ ਅੱਜ ਕਰਨਗੇ ਉਦਘਾਟਨ

ਗੁਰਭੇਜ ਟਿੱਬੀ ਤੇ ਜੀ ਐੱਮ ਬਿਕਰਮ ਸਿੰਘ ਮਾਹਲ ਦੀ ਮੇਹਨਤ ਰੰਗ ਲਿਆਈ

 ਫ਼ਿਰੋਜ਼ਪੁਰ ( ਜਤਿੰਦਰ ਪਿੰਕਲ )

 ਮਿਲਕਫੈਡ ਪੰਜਾਬ ਵੱਲੋਂ ਵੇਰਕਾ ਫਿਰੋਜ਼ਪੁਰ ਡੇਅਰੀ ਦੇ ਦਫ਼ਤਰ ਮੱਲਵਾਲ ਵਿਖੇ ਨਵੇਂ ਲੱਗ ਰਹੇ ਇਕ ਲੱਖ ਲੀਟਰ ਦੁੱਧ ਦੀ ਸਮਰੱਥਾ ਦੇ ਮਿਲਕ-ਪਲਾਂਟ ਦਾ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਫਿਰੋਜ਼ਪੁਰ ਦੇ ਲੋਕਾਂ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ‘ਤੇ ਸਮਰਪਿਤ ਕਰਨਗੇ।

 ਜਾਣਕਾਰੀ ਸਾਂਝੀ ਕਰਦਿਆਂ ਮਿਲਕ-ਪਲਾਂਟ ਫਿਰੋਜ਼ਪੁਰ ਦੇ ਚੈਅਰਮੇਨ ਅਤੇ ਮਿਲਕਫੈਡ ਪੰਜਾਬ ਦੇ ਡਾਇਰੈਕਟਰ ਗੁਰਭੇਜ ਸਿੰਘ ਟਿੱਬੀ ਅਤੇ GM ਬਿਕਰਮਜੀਤ ਸਿੰਘ ਮਾਹਲ ਵੀ ਸਾਂਝੇ ਤੋਰ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਲਕਫੈਡ ਦੇ ਮੈਨੇਜਿੰਗ ਡਾਇਰੈਕਟਰ ਅਮਿਤ ਢਾਕਾ ਜੀ ਆਈ ਏ ਐੱਸ ਦੀ ਰਹਿਨੁਮਾਈ ਹੇਠ ਵੇਰਕਾ ਮਿਲਕ ਪਲਾਂਟ ਫਿਰੋਜਪੁਰ ਤਿਆਰ ਬਣ ਕੇ ਤਿਆਰ ਹੈ। 20 ਕਰੋੜ ਦੀ ਲਾਗਤ ਨਾਲ ਬਣੇ ਇਸ ਨਵੇਂ ਮਿਲਕ-ਪਲਾਂਟ ਨਾਲ ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਜ਼ਿਲ੍ਹਿਆਂ ‘ਚ ਨੌਜਵਾਨਾ ਨੂੰ ਰੋਜ਼ਗਾਰ ਦੇ ਅਵਸਰ ਮਿਲਣਗੇ। ਓਹਨਾ ਕਿਹਾ ਕਿ ਇਸ ਪਲਾਂਟ ‘ਚ ਵੇਰਕਾ ਦੁੱਧ ਦੀ ਪੈਕਿੰਗ , ਦੁੱਧ ਤੋਂ ਬਣੇ ਪਦਾਰਥ ਜਿਵੇਂ ਲੱਸੀ , ਦਹੀ ਅਤੇ ਅਤੇ ਕਈ ਤਰ੍ਹਾਂ ਦੇ ਹੋਰ ਪਦਾਰਥ ਬਣਾਕੇ ਪੂਰੇ ਪੰਜਾਬ ਅਤੇ ਨਾਲ ਲੱਗਦਿਆ ਸੂਬਿਆਂ ਚ ਸਪਲਾਈ ਕੀਤੇ ਜਾਣਗੇ। ਇਸ ਪਲਾਂਟ ਦੇ ਬਣਕੇ ਚਾਲੂ ਹੋ ਜਾਣ ਨਾਲ ਜਿੱਥੇ ਰੋਜ਼ਗਾਰ ਮਿਲੇਗਾ ਓਥੇ ਲੋਕਾਂ ਨੂੰ ਕਾਰੋਬਾਰ ਕਰਨ ਦੇ ਮੌਕੇ ਵੀ ਮਿਲਣਗੇ। ਟਿੱਬੀ ਨੇ ਦੱਸਿਆ ਕਿ ਪਿਛਲੇ ਸਾਲ ਮਾਰਚ ‘ਚ ਇਸ ਪਲਾਂਟ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਅਤੇ ਪੂਰੇ ਇਕ ਸਾਲ ‘ਚ ਇਹ ਪਲਾਂਟ ਤਿਆਰ ਹੋ ਗਿਆ ਹੈ।

ਗੁਰਭੇਜ ਸਿੰਘ ਟਿੱਬੀ ਨੇ ਦੱਸਿਆ ਕਿ ਰਾਸ਼ਟਰੀ ਕਿਸਾਨ ਵਿਕਾਸ ਯੋਜਨਾ ਤਹਿਤ ਨੈਸਨਲ ਡੇਅਰੀ ਡਿਵੈਲਮੇਟ ਬੋਰਡ ਵੱਲੋਂ ਉਕਤ ਫੰਡ ਜਾਰੀ ਕੀਤਾ ਗਿਆ ਸੀ ਅਤੇ ਇਹ ਫੁੱਲੀ ਆਟੋਮੈਟਿਕ ਹੈ। ਟਿੱਬੀ ਨੇ ਨੈਸਨਲ ਡੇਅਰੀ ਡਿਵੈਲਮੇਟ ਬੋਰਡ ਦੇ ਚੈਅਰਮੈਨ ਮਨੀਸ਼ ਸ਼ਾਹ ਦਾ ਫਿਰੋਜਪੁਰ ਮਿਲਕ ਪਲਾਂਟ ਦੀ ਤਰਫੋਂ ਧੰਨਵਾਦ ਕੀਤਾ।

ਵਰਨਯੋਗ ਹੈ ਕਿ ਚੇਅਰਮੈਨ ਗੁਰਭੇਜ ਸਿੰਘ ਟਿੱਬੀ ਅਤੇ ਜੀ ਐੱਮ ਬਿਕਰਮ ਸਿੰਘ ਮਾਹਲ ਦੀ ਸਖ਼ਤ ਮਿਹਨਤ ਕਾਰਨ ਹੀ

ਦੁੱਧ ਠੰਡਾ ਕਰਨ ਦੇ ਕੇਂਦਰ ਤੋਂ ਮਿਲਕ ਪਲਾਂਟ ਬਨਣ ਦਾ ਸੁਪਨਾ ਹੋਇਆ ਪੂਰਾ ਹੋਇਆ ਹੈ। ਪਿਛਲੇ ਚਾਲੀ ਸਾਲ਼ਾਂ ਵਿਚ ਪਹਿਲਾਂ ਵੀ ਇਸ ਪਲਾਂਟ ਲਈ ਦੋ ਵਾਰ ਪੈਸੇ ਆਏ ਸਨ ਪਰ ਮੌਕੇ ਦੇ ਅਫਸਰਾਂ ਅਤੇ ਲੀਡਰਸ਼ਿਪ ਵੱਲੋਂ ਤਰੀਕਾ ਬੰਦ ਪੈਰਵਾਈ ਨਾ ਕਰਨ ਕਰਕੇ ਸਾਰਾ ਪੈਸਾ ਹੋਰ ਪਲਾਟਾ ਨੂੰ ਟਰਾਂਸਫ਼ਰ ਹੁੰਦਾ ਰਿਹਾ।

ਪਰ ਟਿੱਬੀ ਅਤੇ ਮਾਹਲ ਨੇ ਦਿਨ ਰਾਤ ਇੱਕ ਕਰਕੇ ਇਹ ਪ੍ਰੋਜੈਕਟ ਨੇਪਰੇ ਚਾੜ੍ਹਿਆ ਹੈ।

ਅੱਜ ਹੋ ਰਹੇ ਇਸ ਮਿਲਕ ਪਲਾਂਟ ਦੇ ਉਦਘਾਟਨ ਮੌਕੇ ਪੰਜਾਬ ਦੇ ਚੈਅਰਮੇਨ ਨਰਿੰਦਰ ਸਿੰਘ ਸ਼ੇਰਗਿੱਲ, ਕੈਬਨਟ ਮੰਤਰੀ ਅਤੇ ਸਾਰੇ ਜ਼ਿਲ੍ਹੇ ਦੇ ਮਾਣਯੋਗ ਵਿਧਾਇਕ ਅਤੇ ਮਿਲਕਫੈਡ ਪੰਜਾਬ ਦੇ ਡਾਇਰੈਕਟਰ ਅਤੇ ਵੇਰਕਾ ਡੇਅਰੀ ਫਿਰੋਜਪੁਰ ਦੇ ਡਾਇਰੈਕਟਰ ਸਹਿਬਾਨ ਵੀ ਮੌਜ਼ੂਦ ਰਹਿਣਗੇ।

error: Content is protected !!