ਨੋਟਬੰਦੀ ਦੀ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ‘ਤੇ ਸੁਪਰੀਮ ਕੋਰਟ ਅੰਦਰ ਸੁਣਵਾਈ ਭਲਕੇ

ਨੋਟਬੰਦੀ ਦੀ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ‘ਤੇ ਸੁਪਰੀਮ ਕੋਰਟ ਅੰਦਰ ਸੁਣਵਾਈ ਭਲਕੇ

ਨਵੀਂ ਦਿੱਲੀ 27 ਸਤੰਬਰ (ਮਨਪ੍ਰੀਤ ਸਿੰਘ ਖਾਲਸਾ):- ਨੋਟਬੰਦੀ ਦੀ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ‘ਤੇ ਬੁੱਧਵਾਰ ਨੂੰ ਸੁਪਰੀਮ ਕੋਰਟ ‘ਚ ਸੁਣਵਾਈ ਹੋਵੇਗੀ। ਇਸ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ਦੀ ਸੰਵਿਧਾਨਕ ਬੈਂਚ ਕਰੇਗੀ।

ਜਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਨਵੰਬਰ, 2016 ਨੂੰ ਰਾਤ 8 ਵਜੇ ਪੂਰੇ ਦੇਸ਼ ਨੂੰ ਸੰਬੋਧਨ ਕਰਦਿਆਂ ਇੱਕ ਐਲਾਨ ਕੀਤਾ ਸੀ ਅਤੇ ਉਸ ਸਮੇਂ ਤੱਕ ਦੇਸ਼ ਵਿੱਚ ਚੱਲ ਰਹੇ 500 ਅਤੇ 1000 ਰੁਪਏ ਦੇ ਨੋਟ ਉਸੇ ਰਾਤ 12 ਵਜੇ ਤੋਂ ਰੱਦ ਕਰ ਦਿੱਤੇ ਗਏ ਸਨ। ਮੋਦੀ ਸਰਕਾਰ ਦੇ ਇਸ ਫੈਸਲੇ ਨਾਲ ਲੋਕਾਂ ਦਾ ਕੰਮਕਾਰ ਢਿਹ ਗਿਆ ਸੀ ਤੇ ਨੋਟ ਬਦਲੀ ਕਰਵਾਣ ਲਈ ਬੈੰਕਾਂ ਅੱਗੇ ਲਾਈਨਾਂ ਵਿਚ ਲੱਗੇ ਕਈ ਲੋਕਾਂ ਦੀ ਮੌਤ ਵੀਂ ਹੋਈ ਸੀ ।

ਨੋਟਬੰਦੀ ਦੇ ਹੁਕਮ ਨੂੰ ਚੁਣੌਤੀ ਦੇਣ ਲਈ ਸੁਪਰੀਮ ਕੋਰਟ ਵਿੱਚ ਗਠਿਤ ਨਵੀਂ ਸੰਵਿਧਾਨਕ ਬੈਂਚ ਵਿੱਚ ਪਹਿਲਾ ਮਾਮਲਾ ਆਇਆ ਹੈ। ਇਸ ਸਬੰਧੀ ਪਟੀਸ਼ਨ 2016 ਵਿੱਚ ਹੀ ਦਾਇਰ ਕੀਤੀ ਗਈ ਸੀ। ਉਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਨੇ ਉਸ ਸਮੇਂ ਦੇ ਪ੍ਰਚਲਿਤ ਪੰਜ ਸੌ-ਹਜ਼ਾਰ ਰੁਪਏ ਦੇ ਨੋਟਬੰਦੀ ਨੂੰ ਰੋਕ ਦਿੱਤਾ ਸੀ। ਫਿਰ ਵਿਵੇਕ ਨਰਾਇਣ ਸ਼ਰਮਾ ਨੇ ਪਟੀਸ਼ਨ ਦਾਇਰ ਕਰਕੇ ਸਰਕਾਰ ਦੇ ਇਸ ਕਦਮ ਨੂੰ ਚੁਣੌਤੀ ਦਿੱਤੀ ਸੀ। ਇਸ ਪਟੀਸ਼ਨ ਤੋਂ ਬਾਅਦ 57 ਹੋਰ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਸਨ। ਹੁਣ ਇਨ੍ਹਾਂ ਸਾਰਿਆਂ ਨੂੰ ਇਕੱਠੇ ਸੁਣਿਆ ਜਾਵੇਗਾ।

error: Content is protected !!