ਬਦਸੂਰਤ ਕਹਿਣ ਉਤੇ ਪਤਨੀ ਨੇ ਪਤੀ ਦਾ ਵੱਢ ਦਿੱਤਾ ਗੁਪਤ ਅੰਗ, ਹੱਤਿਆ ਕਰਨ ਤੋਂ ਬਾਅਦ ਪੁਲਿਸ ਨੂੰ ਦਿੰਦੀ ਰਹੀ ਝਾਂਸਾ

ਬਦਸੂਰਤ ਕਹਿਣ ਉਤੇ ਪਤਨੀ ਨੇ ਪਤੀ ਦਾ ਵੱਢ ਦਿੱਤਾ ਗੁਪਤ ਅੰਗ, ਹੱਤਿਆ ਕਰਨ ਤੋਂ ਬਾਅਦ ਪੁਲਿਸ ਨੂੰ ਦਿੰਦੀ ਰਹੀ ਝਾਂਸਾ


ਨੈਸ਼ਨਲ (ਵੀਓਪੀ ਬਿਊਰੋ) ਬਦਸੂਰਤ ਕਹਿਣ ਉਤੇ ਗੱਸੇ ਵਿਚ ਆਈ ਇਕ ਪਤਨੀ ਨੇ ਪਤੀ ਨੂੰ ਕੁਹਾੜੀ ਨਾਲ ਵਾਰ ਕਰ ਕੇ ਗੁਪਤ ਅੰਗ ਵੱਢ ਕੇ ਜਾਨੋਂ ਮਾਰ ਦਿੱਤਾ। ਇਹ ਘਟਨਾ ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ ਦੀ ਹੈ। ਪੁਲਿਸ ਨੇ ਉਕਤ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲੇ ਦੇ ਅਮਲੇਸ਼ਵਰ ਥਾਣਾ ਖੇਤਰ ‘ਚ ਗੁੱਸੇ ‘ਚ ਆਈ ਪਤਨੀ ਸੰਗੀਤਾ ਸੋਨਵਾਨੀ (30) ਨੇ ਆਪਣੇ ਪਤੀ ਅਨੰਤ ਸੋਨਵਾਨੀ (40) ਦੀ ਕੁਹਾੜੀ ਨਾਲ ਵਾਰ ਕਰ ਕੇ ਹੱਤਿਆ ਕਰ ਦਿੱਤੀ । ਹੈਰਾਨ ਕਰਨ ਵਾਲੀ ਗੱਲ ਇਹ ਵੀ ਹੈ ਕਿ ਆਪਣੇ ਜ਼ੁਰਮ ਨੂੰ ਲੁਕਾਉਣ ਲਈ ਉਸ ਨੇ ਡਰਾਮਾ ਰਚਿਆ ਤੇ ਪੁਲਿਸ ਨੂੰ ਇਹ ਸੂਚਨਾ ਦਿੱਤੀ ਕਿ ਅਣਪਛਾਤੇ ਵਿਅਕਤੀਅਂ ਨੇ ਉਸ ਦੇ ਪਤੀ ਦੀ ਹੱਤਿਆ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਟੀਮ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।


ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅਨੰਤ ਦੇ ਸਰੀਰ ‘ਤੇ ਤੇਜ਼ਧਾਰ ਹਥਿਆਰ ਨਾਲ ਕੀਤੇ ਵਾਰ ਦੇ ਨਿਸ਼ਾਨ ਸਨ ਅਤੇ ਉਸ ਦਾ ਗੁਪਤ ਅੰਗ ਕੱਟਿਆ ਗਿਆ ਸੀ। ਉਸ ਨੇ ਦੱਸਿਆ ਕਿ ਜਦੋਂ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਸੰਗੀਤਾ ਤੋਂ ਵੀ ਪੁੱਛਗਿੱਛ ਕੀਤੀ ਗਈ, ਪਹਿਲਾਂ ਤਾਂ ਉਹ ਪੁਲਿਸ ਨੂੰ ਗੁੰਮਰਾਹ ਕਰਦੀ ਰਹੀ ਪਰ ਬਾਅਦ ‘ਚ ਆਪਣੇ ਪਤੀ ਅਨੰਤ ਦਾ ਕਤਲ ਕਰਨ ਦੀ ਗੱਲ ਕਬੂਲ ਕਰ ਲਈ।


ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਸੰਗੀਤਾ ਨੇ ਦੱਸਿਆ ਕਿ ਐਤਵਾਰ ਰਾਤ ਉਸ ਦਾ ਅਤੇ ਅਨੰਤ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ, ਇਸ ਝਗੜੇ ਦੌਰਾਨ ਅਨੰਤ ਨੇ ਸੰਗੀਤਾ ਨੂੰ ਬਦਸੂਰਤ ਅਤੇ ਕਾਲਾ ਕਿਹਾ। ਇਸ ਤੋਂ ਗੁੱਸੇ ਵਿੱਚ ਆ ਕੇ ਸੰਗੀਤਾ ਨੇ ਅਨੰਤ ਦੀ ਹੱਤਿਆ ਕਰ ਦਿੱਤੀ ਤੇ ਉਸਦਾ ਗੁਪਤ ਅੰਗ ਵੱਢ ਦਿੱਤਾ। ਉਸ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਸੰਗੀਤਾ ਘਰ ‘ਚ ਹੀ ਰਹੀ ਅਤੇ ਸਵੇਰੇ ਪਿੰਡ ਵਾਸੀਆਂ ਅਤੇ ਪੁਲਿਸ ਨੂੰ ਦੱਸਿਆ ਕਿ ਉਸ ਦੇ ਪਤੀ ਦਾ ਕਿਸੇ ਨੇ ਕਤਲ ਕਰ ਦਿੱਤਾ ਹੈ ਪਰ ਪੁਲਿਸ ਦੀ ਪੁੱਛਗਿੱਛ ਦੌਰਾਨ ਉਸ ਦਾ ਗੁਨਾਹ ਸਾਹਮਣੇ ਆਇਆ।

error: Content is protected !!