ਫਲਿਪਕਾਰਟ ਤੋਂ ਮੰਗਵਾਇਆ ਲੈਪਟਾਪ, ਡੱਬੇ ਵਿਚੋਂ ਨਿਕਲੇ ਕੱਪੜੇ ਧੋਣ ਵਾਲੇ ਸਾਬਣ

 

ਫਲਿਪਕਾਰਟ ਤੋਂ ਮੰਗਵਾਇਆ ਲੈਪਟਾਪ, ਡੱਬੇ ਵਿਚੋਂ ਨਿਕਲੇ ਕੱਪੜੇ ਧੋਣ ਵਾਲੇ ਸਾਬਣ

ਚੰਡੀਗੜ੍ਹ (ਵੀਓਪੀ ਬਿਊਰੋ) : ਇਕ ਵਿਅਕਤੀ ਨੂੰ  ਫਲਿਪਕਾਰਟ ਤੋਂ ਆਨਲਾਈਨਲੈਪਟਾਪ ਮੰਗਵਾਉਣਾ ਮਹਿੰਗਾ ਪੈ ਗਿਆ ਜਦੋਂ ਲੈਪਟਾਪ ਦੀ ਥਾਂ ਡੱਬੇ ਵਿਚ ਕੱਪੜੇ ਧੋਣ ਵਾਲੇ ਸਾਬਣ ਡਿਲੀਵਰ ਕਰ ਦਿੱਤੇ ਗਏ। ਜਦੋਂ ਉਸ ਨੇ ਕੰਪਨੀ ਨੂੰ ਸ਼ਿਕਾਇਤ ਕੀਤੀ ਤਾਂ ਉਸਨੂੰ ‘ਨੋ ਰਿਟਰਨ ਪਾਲਿਸੀ’ ਦਾ ਹਵਾਲਾ ਦਿੰਦੇ ਹੋਏ ਕੋਈ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਪੀੜਤ ਨੇ ਕੰਪਨੀ ਵੱਲੋਂ ਡਿਲੀਵਰ ਕੀਤੇ ਗਏ ਸਾਬੁਣ ਦੀ ਫੋਟੋ ਸ਼ੇਅਰ ਕਰ ਕੇ ਸਾਰੀ ਆਪ ਬੀਤੀ ਟਵਿਟਰ ਰਾਹੀਂ ਬਿਆਨ ਕੀਤੀ।


ਜਾਣਕਾਰੀ ਅਨੁਸਾਰ ਆਈਆਈਐਮ-ਅਹਿਮਦਾਬਾਦ ਦੇ ਵਿਦਿਆਰਥੀ ਯਸ਼ਸਵੀ ਸ਼ਰਮਾ ਨੇ ਈ-ਕਾਮਰਸ ਵੈੱਬਸਾਈਟ ਫਲਿੱਪਕਾਰਟ ਤੋਂ ਬਿਗ ਬਿਲੀਅਨ ਡੇ ਸੇਲ ਦੌਰਾਨ ਆਪਣੇ ਪਿਤਾ ਲਈ ਇੱਕ ਲੈਪਟਾਪ ਆਰਡਰ ਕੀਤਾ ਸੀ। ਡਿਲੀਵਰੀ ਬੁਆਏ ਤੋਂ ਆਰਡਰ ਲੈ ਕੇ ਜਦੋਂ ਉਸ ਦੇ ਪਿਤਾ ਨੇ ਪੈਕੇਟ ਖੋਲ੍ਹਿਆ ਤਾਂ ਉਹ ਹੈਰਾਨ ਰਹਿ ਗਿਆ ਕਿਉਂਕਿ ਉਸ ਵਿੱਚ ਡਿਟਰਜੈਂਟ ਬਾਰ ਨਿਕਲੇ।

ਜਦੋਂ ਉਸ ਨੇ ਇਸ ਦੀ ਸ਼ਿਕਾਇਤ ਫਲਿੱਪਕਾਰਟ ਕਸਟਮਰ ਕੇਅਰ ਨੂੰ ਕੀਤੀ ਤਾਂ ਉਹਨਾਂ ਨੇ ਆਪਣੀ ਗਲਤੀ ਮੰਨਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਯਸ਼ਸਵੀ ਨੇ ਉਸ ਕੋਲ ਡਿਲੀਵਰੀ ਦੀ ਸੀਸੀਟੀਵੀ ਫੁਟੇਜ ਹੋਣ ਦੀ ਗੱਲ ਵੀ ਕਹੀ ਸੀ ਪਰ ਕੰਪਨੀ ਨੇ ‘ਨੋ ਰਿਟਰਨ ਪਾਲਿਸੀ’ ਦਾ ਹਵਾਲਾ ਦਿੰਦੇ ਹੋਏ ਯਸ਼ਸਵੀ ਤੋਂ ਇਨਕਾਰ ਕਰ ਦਿੱਤਾ।

error: Content is protected !!