ਹੁਣ ਕਬੱਡੀ ਖਿਡਾਰੀ ਗੈਂਗਸਟਰ ਬੰਬੀਹਾ ਗਰੁੱਪ ਦੇ ਨਿਸ਼ਾਨੇ ਉਤੇ, ਦਿੱਤੀ ਜਾਨੋਂ ਮਾਰਨ ਦੀ ਧਮਕੀ

ਹੁਣ ਕਬੱਡੀ ਖਿਡਾਰੀ ਗੈਂਗਸਟਰ ਬੰਬੀਹਾ ਗਰੁੱਪ ਦੇ ਨਿਸ਼ਾਨੇ ਉਤੇ, ਦਿੱਤੀ ਜਾਨੋਂ ਮਾਰਨ ਦੀ ਧਮਕੀ


ਚੰਡੀਗੜ੍ਹ : ਕਬੱਡੀ ਖਿਡਾਰੀ ਨੰਗਲ ਅੰਬੀਆਂ ਤੇ ਨਾਮੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਹੁਣ ਕਬੱਡੀ ਖਿਡਾਰੀ ਗੈਂਗਸਟਰਾਂ ਦੇ ਨਿਸ਼ਾਨੇ ਉਤੇ ਹਨ। ਇਕ ਗੈਂਗਸਟਰ ਗਰੁੱਪ ਨੇ ਕਬੱਡੀ ਖਿਡਾਰੀਆਂ ਨੂੰ ਧਮਕੀ ਦਿੱਤੀ ਹੈ।

ਦਰਅਸਲ, ਗੈਂਗਸਟਰ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਅਤੇ ਗੋਲਡੀ ਬਰਾੜ ਤੋਂ ਬਦਲਾ ਲੈਣ ਦੀ ਧਮਕੀ ਦੇ ਚੁੱਕੇ ਦਵਿੰਦਰ ਬੰਬੀਹਾ ਗਰੁੱਪ ਨੇ ਹੁਣ ਪੰਜਾਬ ਦੇ ਕਬੱਡੀ ਖਿਡਾਰੀਆਂ ਨੂੰ ਵੱਡੀ ਧਮਕੀ ਦਿੱਤੀ ਹੈ। ਦਵਿੰਦਰ ਸਿੱਧੂ ਬੰਬੀਹਾ ਨਾਂ ਦੇ ਫੇਸਬੁੱਕ ਅਕਾਊਂਟ ਤੋਂ ਪਾਈ ਗਈ ਧਮਕੀ ਭਰੀ ਪੋਸਟ ਵਿਚ ਲਿਖਿਆ ਗਿਆ ਹੈ ਕਿ ਉਹ ਕਬੱਡੀ ਖਿਡਾਰੀਆਂ ਅਤੇ ਪ੍ਰਮੋਟਰਾਂ ਨੂੰ ਆਖਰੀ ਵਾਰ ਬੇਨਤੀ ਕਰ ਰਹੇ ਹਨ ਕਿ ਉਹ ਜੱਗੀ ਭਗਵਾਨਪੁਰੀਆ ਦੇ ਕਹਿਣ ’ਤੇ ਕਬੱਡੀ ਮੈਚ ਨਾ ਖੇਡਣ ਅਤੇ ਨਾ ਹੀ ਆਯੋਜਿਤ ਕਰਨ। ਜੇਕਰ ਉਹ ਅਜਿਹਾ ਕਰਦੇ ਹਨ ਤਾਂ ਆਪਣੀ ਮੌਤ ਦੇ ਜ਼ਿੰਮੇਵਾਰ ਉਹ ਖੁਦ ਹੋਣਗੇ।


ਬੰਬੀਹਾ ਗੈਂਗ ਨੇ ਕੀਤੀ ਪੋਸਟ ਵਿਚ ਕਿਹਾ ਕਿ ਉਨ੍ਹਾਂ ਦੀ ਕਬੱਡੀ ਖਿਡਾਰੀਆਂ ਨਾਲ ਕੋਈ ਦੁਸ਼ਮਣੀ ਨਹੀਂ ਹੈ। ਜੱਗੂ ਭਗਵਾਨਪੁਰੀਆ ਆਪਣੀ ਕਾਲੀ ਕਮਾਈ ਦਾ ਪੈਸਾ ਕਬੱਡੀ ਰਾਹੀਂ ਚਿੱਟਾ ਕਰ ਰਿਹਾ ਹੈ। ਇਸ ਕਾਰਨ ਕਬੱਡੀ ਖਿਡਾਰੀਆਂ ਨੂੰ ਉਨ੍ਹਾਂ ਦੀ ਆਖਰੀ ਬੇਨਤੀ ਹੈ ਕਿ ਕੋਈ ਵੀ ਕਬੱਡੀ ਖਿਡਾਰੀ ਨਾ ਤਾਂ ਜੱਗੂ ਭਗਵਾਨਪੁਰੀਆ ਦੇ ਕਹਿਣ ’ਤੇ ਕਬੱਡੀ ਖੇਡੇ ਅਤੇ ਨਾ ਹੀ ਸਾਡੇ ਕਹਿਣ ’ਤੇ ਖੇਡੇ, ਜਿੱਥੇ ਖਿਡਾਰੀ ਦਾ ਦਿਲ ਕਰਦਾ ਹੈ ਉਥੇ ਖੇਡੇ। ਜੇ ਸਾਨੂੰ ਪਤਾ ਲੱਗਾ ਕਿ ਜੱਗੂ ਦੇ ਕਹਿਣ ’ਤੇ ਖਿਡਾਰੀ ਖੇਡ ਰਿਹਾ ਹੈ ਤਾਂ ਉਹ ਆਪਣੀ ਮੌਤ ਦਾ ਜ਼ਿੰਮੇਵਾਰ ਉਹ ਖੁਦ ਹੋਵੇਗਾ।

error: Content is protected !!