ਪਾਕਿਸਤਾਨ ਦੇ ਮਸ਼ਹੂਰ ਅਤੇ ਮੁਸਲਮਾਨਾਂ ਦੇ ਵੱਡੇ ਧਾਰਮਿਕ ਗੁਰੂ ਮੌਲਾਨਾ ਤਾਰਿਕ ਜਮੀਲ ਧਾਰਮਿਕ ਵਿਦਵਾਨਾਂ ਨਾਲ ਗੁਰਦਵਾਰਾ ਕਰਤਾਰਪੁਰ ਸਾਹਿਬ ਪਹੁੰਚੇ

ਪਾਕਿਸਤਾਨ ਦੇ ਮਸ਼ਹੂਰ ਅਤੇ ਮੁਸਲਮਾਨਾਂ ਦੇ ਵੱਡੇ ਧਾਰਮਿਕ ਗੁਰੂ ਮੌਲਾਨਾ ਤਾਰਿਕ ਜਮੀਲ ਧਾਰਮਿਕ ਵਿਦਵਾਨਾਂ ਨਾਲ ਗੁਰਦਵਾਰਾ ਕਰਤਾਰਪੁਰ ਸਾਹਿਬ ਪਹੁੰਚੇ

ਕਰਤਾਰਪੁਰ ਸਾਹਿਬ ਸ਼ਾਂਤੀ ਦਾ ਗਲਿਆਰਾ ਹੈ

ਨਵੀਂ ਦਿੱਲੀ 28 ਸਤੰਬਰ (ਮਨਪ੍ਰੀਤ ਸਿੰਘ ਖਾਲਸਾ):- ਪਾਕਿਸਤਾਨ ਦੇ ਮਸ਼ਹੂਰ ਅਤੇ ਮੁਸਲਮਾਨਾਂ ਦੇ ਵੱਡੇ ਧਾਰਮਿਕ ਗੁਰੂ ਮੌਲਾਨਾ ਤਾਰਿਕ ਜਮੀਲ ਨੇ ਕਰਤਾਰਪੁਰ ਲਾਂਘੇ ਵਿੱਚ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਆਪਣੇ ਧਾਰਮਿਕ ਵਿਦਵਾਨਾਂ ਨਾਲ ਦਰਸ਼ਨ ਦੀਦਾਰੇ ਕੀਤੇ ਹਨ ।

ਬੀਤੇ ਸ਼ਨੀਵਾਰ ਨੂੰ ਮੌਲਾਨਾ ਤਾਰਿਕ ਜਮੀਲ ਧਾਰਮਿਕ ਵਿਦਵਾਨਾਂ ਨਾਲ ਕਰਤਾਰਪੁਰ ਸਾਹਿਬ ਪਹੁੰਚੇ ਸਨ । ਜਿੱਥੇ ਉਨ੍ਹਾਂ ਦਾ ਗੁਰਦੁਆਰਾ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਸਰਦਾਰ ਗੋਬਿੰਦ ਸਿੰਘ, ਪਾਕ ਅਧਿਕਾਰਿਤ ਪੰਜਾਬ ਦੇ ਵਿਧਾਇਕ ਸਰਦਾਰ ਰਮੇਸ਼ ਸਿੰਘ ਅਰੋੜਾ ਸਮੇਤ ਕਈ ਸ਼ਖ਼ਸੀਅਤਾਂ ਵੱਲੋਂ ਉਨ੍ਹਾਂ ਸਾਰਿਆਂ ਦਾ ਭਰਵਾਂ ਸਵਾਗਤ ਕੀਤਾ ਗਿਆ।

ਕਰਤਾਰਪੁਰ ਸਾਹਿਬ ਪਹੁੰਚਣ ਤੋਂ ਬਾਅਦ ਮੌਲਾਨਾ ਤਾਰਿਕ ਜਮੀਲ ਨੇ ਕਿਹਾ ਕਿ ਬਾਬਾ ਗੁਰੂ ਨਾਨਕ ਮਾਨਵਤਾ ਅਤੇ ਭਾਈਚਾਰੇ ਦੇ ਸਮਰਥਕ ਸਨ। ਗੁਰਦੁਆਰੇ ਵਿੱਚ ਪੁੱਜੇ ਮੌਲਾਨਾ ਤਾਰਿਕ ਜਮੀਲ ਨੂੰ ਗੁਰਦੁਆਰਾ ਪ੍ਰਸ਼ਾਸਨ ਵੱਲੋਂ ਸਨਮਾਨਿਤ ਕਰਦਿਆਂ ਸਿਰੋਪਾਓ ਅਤੇ ਕਿਰਪਾਨ ਭੇਟ ਕੀਤੀ ਗਈ।

ਤਾਰਿਕ ਜਮੀਲ ਨੇ ਕਰਤਾਰਪੁਰ ਸਾਹਿਬ ਨੂੰ ਕੋਰੀਡੋਰ ਆਫ ਪੀਸ ਦਸਦਿਆਂ ਕਿਹਾ ਕਿ ਕਰਤਾਰਪੁਰ ਸਾਹਿਬ ਸ਼ਾਂਤੀ ਦਾ ਗਲਿਆਰਾ ਹੈ, ਇਸ ਦੇ ਨਾਲ ਹੀ ਮੌਲਾਨਾ ਤਾਰਿਕ ਜਮੀਲ ਨੇ ਗੁਰਦੁਆਰਾ ਸਾਹਿਬ ਪਹੁੰਚੀਆਂ ਸਿੱਖ ਸੰਗਤਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਨੂੰ ਪੂਰਨ ਧਾਰਮਿਕ ਆਜ਼ਾਦੀ ਹੈ।

ਮੌਲਾਨਾ ਤਾਰਿਕ ਜਮੀਲ ਨੇ ਟਵਿੱਟਰ ‘ਤੇ ਆਪਣੇ ਦੌਰੇ ਦੀ ਜਾਣਕਾਰੀ ਦਿੱਤੀ ਹੈ । ਮੌਲਾਨਾ ਨੇ ਕਿਹਾ ਕਿ, ਮੈਂ ਕਰਤਾਰਪੁਰ ਸਾਹਿਬ ਕਾਰੀਡੋਰ ਗਿਆ, ਜਿੱਥੇ ਮੈਂ ਸਥਾਨਕ ਅਤੇ ਵਿਦੇਸ਼ੀ ਸ਼ਰਧਾਲੂਆਂ ਨੂੰ ਮਿਲਿਆ।

error: Content is protected !!